ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਵਾਸ਼ਿੰਗਟਨ, ਡੀ ਸੀ ਵਿੱਚ ਇੱਕ ਯੂ ਐਸ ਡਿਸਟ੍ਰਿਕਟ ਜੱਜ ਨੇ ਬਜ਼ੁਰਗਾਂ ਨਾਲ ਫ਼ਰਾਡ ਸਾਜਿਸ਼ ਰਚਣ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ 38 ਸਾਲਾ ਲਿਗਨੇਸ਼ਕੁਮਾਰ ਐਚ ਪਟੇਲ ਨੂੰ 90 ਮਹੀਨੇ ਦੀ ਕੈਦ ਤੇ 20 ਲੱਖ ਡਾਲਰ ਤੋਂ ਵਧ ਦਾ ਜੁਰਮਾਨਾ ਲਾਇਆ ਹੈ। ਨਿਆਂ ਵਿਭਾਗ ਅਨੁਸਾਰ ਪਟੇਲ ਵੱਲੋਂ ਫ਼ਰਾਡ ਸਾਜਿਸ਼ ਵਿੱਚ ਨਿਭਾਈ ਭੂਮਿਕਾ ਕਾਰਨ ਬਜ਼ੁਰਗਾਂ ਨੂੰ 22 ਲੱਖ ਡਾਲਰ ਤੋਂ ਵਧ ਦਾ ਨੁਕਸਾਨ ਹੋਇਆ। ਪਟੇਲ ਤੇ ਉਸ ਦੇ ਸਾਥੀ ਆਪਣੇ ਆਪ ਨੂੰ ਲਾਅ ਇਨਫ਼ੋਰਸਮੈਂਟ ਜਾਂ ਸੰਘੀ ਅਫ਼ਸਰ ਦਸ ਕੇ ਬਜ਼ੁਰਗਾਂ ਨੂੰ ਧੋਖਾ ਦਿੰਦੇ ਸਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪਟੇਲ ਖੁਦ ਇਲੀਨੋਇਸ, ਮਿਸੂਰੀ, ਲੋਵਾ, ਮਿਸ਼ੀਗਨ ਤੇ ਵਿਸਕਾਨਸਿਨ ਵਿੱਚ ਬਜ਼ੁਰਗਾਂ ਦੇ ਘਰਾਂ ਵਿੱਚ ਗਿਆ ਤੇ ਉਨ੍ਹਾਂ ਕੋਲੋਂ ਧੋਖੇ ਨਾਲ ਪੈਸਾ ਤੇ ਸੋਨਾ ਲਿਆ।
![]()
