ਸਾਡਾ ਮਕਸਦ ਇੱਕ ਅਜਿਹਾ ਕਲਚਰ ਪੈਦਾ ਕਰਨਾ ਹੈ ਜਿਸ ਵਿੱਚ ਵਿਰੋਧਤਾ ਸਲੀਕੇ ਤੇ ਸਬੂਤਾਂ ਨਾਲ ਹੋਏ।
ਮੈਨੂੰ ਨਿੱਜੀ ਤੌਰ ਤੇ ਇਹ ਸਥਿਤੀ ਲਿਆਉਣ ਵਿੱਚ 12/13 ਸਾਲ ਲੱਗੇ ਅਤੇ ਹਜਾਰਾਂ ਡਾਲਰ ਆਪਣੀ ਜੇਬ ਵਿੱਚੋਂ ਲਾਏ। ਇਹਨਾਂ ਦੇ ਸਾਰੇ ਬੰਦਿਆਂ ਨੇ ਜੋ ਵੀ ਝੂਠ ਲਿਖਿਆ ਉਹ ਸਾਰਾ ਕੋਰਟ ਵਿੱਚ ਝੂਠ ਸਾਬਤ ਹੋਇਆ ਤੇ ਇਹਨਾਂ ਨੇ ਆਪ ਲਿਖ ਕੇ ਦਿੱਤਾ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਸਨ ਇਹ ਤਾਂ ਅਸੀਂ ਇਲੈਕਸ਼ਨਾਂ ਕਰਕੇ ਲਿਖਿਆ ਹੈ। (ਫੋਟੋਆਂ ਦੇਖ ਸਕਦੇ ਹੋ)। ਵੈਸੇ ਤਾਂ ਇਸਤੋਂ ਵੱਧ ਬੇਇੱਜ਼ਤੀ ਵਾਲੀ ਕੋਈ ਗੱਲ ਨਹੀਂ ਜਿਹੜਾਂ ਪਹਿਲਾਂ ਸੰਗਤ ਵਿੱਚ ਬਾਂਹਾਂ ਖੜੀਆਂ ਕਰਕੇ ਕਹਿੰਦਾ ਹੋਵੇ,” ਸਾਡੇ ਕੋਲ ਜੋ ਵੀ ਲਿਖਿਆ ਇੱਕ ਇੱਕ ਸਬੂਤ ਹੈ। ਨੇਂਦਾ 51 ਦਾ ਕਰਕੇ ਮੋੜਾਂਗੇ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ” ਵਗੈਰਾ ਵਗੈਰਾ। ਮੇਰਾ ਇਹ ਪੋਸਟ ਲਿਖਣ ਦਾ ਕੋਈ ਮਨ ਨਹੀਂ ਸੀ ਪਰ ਕੁੱਝ ਵੀਰਾਂ ਨੇ ਕਿਹਾ ਕਿ ਇਹ ਲੋਕ ਤੇਰੇ ਵਿਰੁੱਧ 30 ਸਾਲ ਤੋਂ ਲਿਖ ਰਹੇ ਹਨ ਤੇ ਤੂੰ ਬੋਲਦਾ ਨਹੀੰ - ਸੰਗਤ ਨੂੰ ਰਿਕਾਰਡ ਦੇ ਤੌਰ ਤੇ ਗੱਲ ਸ਼ਪੱਸ਼ਟ ਕਰਨੀ ਚਾਹੀਦੀ ਹੈ।
ਇਸ ਕੰਮ ਵਿੱਚ ਮੇਰੀ ਸਿੱਖ ਪੰਚਾਇਤ ਨੇ ਬਹੁਤ ਮਦਦ ਕੀਤੀ ਹੈ। ਹਾਲਾਂ ਕਿ ਇਹਨਾਂ ਨੇ ਸਿੱਖ ਪੰਚਾਇਤ ਦੇ ਸਤਿਕਾਰਯੋਗ ਮੈਂਬਰਾਂ ਖਾਸ ਕਰ ਐਚ ਪੀ ਸਿੰਘ, ਜਸਵਿੰਦਰ ਸਿੰਘ ਜੰਡੀ, ਕਸ਼ਮੀਰ ਸਿੰਘ ਸ਼ਾਹੀ, ਜਸਦੇਵ ਸਿੰਘ, ਬਲਜੀਤ ਸਿੰਘ, ਰਾਜਾ ਸਿੰਘ, ਭੁਪਿੰਦਰ ਸਿੰਘ ਪਰਮਾਰ ਅਤੇ ਜਸਪ੍ਰੀਤ ਅਟਵਾਲ ਹਨ ਜਿਹਨਾਂ ਤੇ ਇਹਨਾਂ ਨੇ ਕੁਲਜੀਤ ਸਿੰਘ ਰਾਂਹੀ ਕੇਸ ਕਰਾਇਆ। ਇਹ ਸਿਰਫ ਕੇਸ ਹਾਰੇ ਹੀ ਨਹੀਂ ਸਗੋਂ ਜੱਜ ਨੇ ਇਹਨਾੰ ਨੂੰ ਖਰਚਾ ਵੀ ਪਾਇਆ।
ਕਈ ਸਾਲਾਂ ਤੋਂ ਮੈਂ ਸਾਧ ਸੰਗਤ ਨੂੰ ਦੱਸ ਰਿਹਾ ਹਾਂ ਕਿ SP ਸਿੰਘ, ਹਰਜੀਤ ਸਿੰਘ, ਹਰਮਿੰਦਰ ਸਿੰਘ ਅਤੇ ਕੁਲਜੀਤ ਸਿੰਘ ਮੇਰੇ ਖ਼ਿਲਾਫ਼ ਬਿਨਾਂ ਕਿਸੇ ਸਬੂਤ ਦੇ ਝੂਠੀਆਂ ਖ਼ਬਰਾਂ ਛਾਪਦੇ ਆ ਰਹੇ ਹਨ। ਉਨ੍ਹਾਂ ਦੀ ਇਕੋ ਹੀ ਰਣਨੀਤੀ ਸੀ — ਮੇਰੀ ਛਵੀ ਖਰਾਬ ਕਰਨੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਫਰੀਮਾਂਟ ਗੁਰਦੁਆਰਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹਾਂ ਅਤੇ ਉਨ੍ਹਾਂ ਨੂੰ ਡਰ ਹੈ ਕਿ ਸਿੱਖ ਪੰਚਾਇਤ ਦੀ ਇਮਾਨਦਾਰੀ ਤੇ ਭਰੋਸੇਯੋਗਤਾ ਕਰਕੇ ਉਹ ਜਿੱਤ ਨਹੀਂ ਸਕਦੇ। ਵੈਸੇ ਤਾਂ ਸੰਗਤ ਨੂੰ ਪਤਾ ਹੈ ਕਿ ਇਹਨਾਂ ਦਾ ਕੰਮ ਬੇਸਿਰ-ਪੈਰ ਦੋਸ਼ ਲਾਉਣਾ ਹੈ ਤੇ ਸ਼ੋਸ਼ਲ ਮੀਡੀਏ ਤੇ ਭੰਡੀ ਪ੍ਰਚਾਰ ਕਰੀ ਜਾਣਾ ਹੈ ਤਾਂ ਜੋ ਸੰਗਤ ਝੂਠ ਨੂੰ ਵੀ ਸੱਚ ਮੰਨਣ ਲੱਗ ਜਾਵੇ। ਬਾਹਰੋਂ ਹਰਜੀਤ ਵਰਗੇ ਬੀਬੇ ਰਾਣੇ ਅੰਮ੍ਰਿਤਧਾਰੀ ਬਣ ਕੇ ਵਿਚਰਦੇ ਹਨ ਪਰ ਕੋਰਟਾਂ ਵਿੱਚ ਪੰਜ ਪਿਆਰਿਆਂ ਦੇ ਸਿਧਾਂਤ ਤੇ ਵੀ ਕਿੰਤੂ ਕਰਦੇ ਹਨ। ਬੱਚਿਆਂ ਦੇ ਦਿਮਾਗ ਵਿੱਚ ਜ਼ਹਿਰ ਘੋਲਣਾ ਇਹਦਾ ਮੁੱਖ ਕੰਮ ਹੈ। ਇਸਨੇ ਗੱਤਕੇ ਅਖਾੜੇ ਨੂੰ ਆਪਣਾ ਸੈਂਟਰ ਬਣਾਇਆ ਹੋਇਆ ਹੈ। ਮੇਰੀ ਕੈਲੇਫੋਰਨੀਆ ਗੱਤਕਾ ਦਲ ਤੇ ਭਾਈ ਬਲਜੀਤ ਸਿੰਘ ਬੰਬਾ ਨੂੰ ਖਾਸ ਬੇਨਤੀ ਹੈ ਕਿ ਇਹਦੀ ਸਿਆਸਤ ਨੂੰ ਗੁਰਦੁਆਰਾ ਸਾਹਿਬ ਫਰੀਮਾਂਟ ਤੋਂ ਪਾਸੇ ਰੱਖਣ।
ਇਹਨਾਂ ਗੁਰਦੁਆਰਾ ਸਾਹਿਬ ਵਿੱਚ ਇਹ culture ਬਣਾ ਦਿੱਤਾ ਹੈ ਕਿ ਸ਼ਰੀਫ਼ ਬੰਦਾ ਜੇ ਚਾਹੇ ਤਾਂ ਵੀ ਸੇਵਾ ਤੋਂ ਕੰਨੀ ਕਤਰਾਉਂਦਾ ਕਿ ਸੰਗਤ ਵਿੱਚ ਵਾਧੂ ਬਦਨਾਮੀ ਹੋਵੇਗੀ। ਇਹਨਾਂ ਦੇ ਦਿਲਾਂ ਤੇ ਉਸ ਵੇਲੇ ਵੀ ਕੋਈ ਬੋਝ ਨਹੀਂ ਪੈਂਦਾ ਜਦੋਂ ਇਹ ਉਹਨਾਂ ਲੋਕਾਂ ਦੀ ਬਦਨਾਮੀ ਕਰਦੇ ਹਨ ਜਿਹਨਾਂ ਦੇ ਘਰਾਂ ਵਿੱਚ ਇਹਨਾਂ ਨੇ ਖਾਧਾ ਹੈ ਜਿਵੇਂ ਕਿ ਭਾਈ ਐਚ ਪੀ ਸਿੰਘ, ਭਾਈ ਜਸਦੇਵ ਸਿੰਘ, ਭਾਈ ਕਸ਼ਮੀਰ ਸਿੰਘ ਆਦਿ।
ਅਮਰੀਕਾ ਵਿੱਚ ਹਰ ਕੰਮ ਲੀਗਲ ਹੀ ਕਰਨਾ ਚਾਹੀਦਾ
ਇਸ ਕਰਕੇ ਮੈਂ ਅਦਾਲਤ ਵਿੱਚ ਇਹਨਾਂ ਨੂੰ ਝੂਠਾ ਸਾਬਤ ਕਰਣ ਦਾ ਕੇਸ ਕੀਤਾ। ਜਿਸਦਾ ਮਕਸਦ ਸੀ ਕਿ ਸੰਗਤ ਸਾਹਮਣੇ ਸੱਚ ਲਿਆਉਣਾ ਹੈ ਕਿ ਇਹ ਜਿਹੜਾ ਵੀ ਭੰਡੀ ਪ੍ਰਚਾਰ ਕਰਦੇ ਹਨ ਉਹ ਸੱਭ ਝੂਠ ਤੇ ਇੱਕ ਵੀ ਗੱਲ ਦਾ ਕੋਈ ਸਬੂਤ ਨਹੀ। ਇਸਦੀ ਪ੍ਰਾਪਤੀ ਲਈ ਦੋ ਹੀ ਰਾਹ ਸਨਃ
(a) ਅਦਾਲਤ ਕੇਸ ਸੁਣ ਕੇ ਕਹੇ ਕਿ ਕੋਈ ਸਬੂਤ ਨਹੀਂ
(b) ਜਾਂ ਇਹ ਆਪ ਹੀ ਗੋਡੇ ਟੇਕ ਕੇ ਕਹਿਣ ਸਾਡੇ ਕੋਲ ਕੋਈ ਸਬੂਤ ਨਹੀਂ
ਇਹਨਾਂ ਨੇ ਦੂਜਾ ਰਾਹ ਆਪ ਹੀ ਚੁਣ ਲਿਆ ਕਿਉਂ ਕਿ ਜੇ ਕੋਰਟ ਵਿੱਚ ਕੇਸ ਹਾਰਦੇ ਤਾਂ ਮਾਨਹਾਨੀ ਦਾ ਜੁਰਮਾਨਾ ਵੀ ਪੈਣਾ ਸੀ। ਸੋ ਢੀਠਤਾਈ ਨਾਲ ਆਪ ਹੀ ਲਿਖ ਕੇ ਦਿੱਤਾ ਕਿ ਸਬੂਤਾਂ ਤੋਂ ਬਿਨਾਂ ਖ਼ਬਰਾਂ ਲਾਈਆਂ ਹਨ।
📸 ਪਹਿਲੀ ਤਸਵੀਰ ਵੇਖੋ — 11 ਅਪ੍ਰੈਲ, 2020 ਦੀ ਮਿਤੀ ਵਾਲੀ — ਜਿੱਥੇ ਇਹ ਲੋਕ ਦਾਅਵਾ ਕਰ ਰਹੇ ਸਨ ਕਿ ਉਹ ਬਿਨਾਂ ਸਬੂਤ ਦੇ ਕੁਝ ਵੀ ਪ੍ਰਕਾਸ਼ਿਤ ਨਹੀਂ ਕਰਦੇ। ਮੈਂ ਇਹ ਖ਼ਬਰ ਉਸੇ ਵੇਲੇ ਦੀ ਸਾਂਭ ਕੇ ਰੱਖੀ ਹੈ ਕਿ ਸਮਾਂ ਆਉਣ ਤੇ ਸੰਗਤ ਨਾਲ ਸਾਂਝੀ ਕਰਾਂਗੇ।
ਪਰ 5 ਸਾਲਾਂ ਦੇ ਕੇਸ ਤੋਂ ਬਾਅਦ, ਉਨ੍ਹਾਂ ਨੇ ਖੁਦ ਸੈਟਲਮੈਂਟ ਦਸਤਾਵੇਜ਼ਾਂ ’ਚ ਲਿਖ ਕੇ ਮੰਨਿਆ ਕਿ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ।
🔹 SP ਸਿੰਘ ਨੇ ਲਿਖਿਆ: ”…ਇਹ ਬਿਆਨਾਂ ਦੀ ਸੱਚਾਈ ਨੂੰ ਸਹਾਇਕ ਕੋਈ ਪਰਯਾਪਤ ਸਬੂਤ ਨਹੀਂ ਹਨ।” — ਸਿੱਧੀ ਗੱਲ: ਇਹ ਬਿਆਨ ਝੂਠੇ ਸਨ।
🔹 ਕੁਲਜੀਤ ਸਿੰਘ ਦੀ ਇਨਸ਼ੂਰੈਂਸ ਕੰਪਨੀ ਨੇ ਮੈਨੂੰ $75,000 ਦਿੱਤੇ, ਅਤੇ ਉਸ ਨੇ ਖੁਦ $5,000 ਦਿੱਤੇ — ਇਹ ਸਾਬਤ ਕਰਦਿਆਂ ਕਿ ਉਹ ਟ੍ਰਾਇਲ ਨਹੀਂ ਚਾਹੁੰਦੇ ਸਨ।
🔹 ਹਰਜੀਤ ਸਿੰਘ, ਜੋ ਆਪਣੇ ਆਪ ਨੂੰ “ਮਾਛੋ ਮੈਨ” ਦੱਸਦਾ ਹੈ, ਪਹਿਲਾਂ ਤਾਂ ਇਕ ਸ਼ਬਦ ਵੀ ਲਿਖਣ ਤੋਂ ਇਨਕਾਰ ਕਰ ਗਿਆ, ਪਰ ਟ੍ਰਾਇਲ ਵਾਲੇ ਦਿਨ ਆ ਕੇ ਕਹਿ ਦਿੱਤਾ:
“ਮੈਂ ਜਸਜੀਤ ਸਿੰਘ ਬਾਰੇ ਛਪੀ ਲੇਖ ਵਿੱਚ ਕੁਝ ਵੀ ਨਹੀਂ ਲਿਖਿਆ।”
📸 ਪਰ ਲੇਖ ‘ਚ ਉਸਦਾ ਨਾਂ ਸਾਫ ਲਿਖਿਆ ਹੋਇਆ ਹੈ! ਤਾਂ ਜਾਂ ਉਹ ਝੂਠ ਬੋਲ ਰਿਹਾ ਹੈ ਜਾਂ ਕੁਲਜੀਤ ਅਤੇ ਹਰਮਿੰਦਰ ਨੇ ਉਸ ਦਾ ਨਾਂ ਬਿਨਾਂ ਪੁੱਛੇ ਲਾਇਆ — ਕਿੰਨੀ ਵੱਡੀ ਮਜ਼ਾਕ ਦੀ ਗੱਲ ਹੈ।
ਹਰਮਿੰਦਰ ਸਿੰਘ, ਜੋ ਹਮੇਸ਼ਾਂ ਕਹਿੰਦਾ “ਭੱਜਦਿਆਂ ਨੂੰ ਵਾਹਨ ਇਕੋ ਜਿਹੇ,” — ਉਸ ਨੇ ਵੀ ਲਿਖ ਕੇ ਮੰਨਿਆ ਕਿ ਉਸ ਕੋਲ ਕੋਈ ਸਿੱਧਾ ਸਬੂਤ ਨਹੀਂ ਸੀ, ਸਿਰਫ ਹੋਰ ਦਸਤਾਵੇਜ਼ਾਂ ਤੇ ਆਧਾਰਿਤ ਲਿਖਦਾ ਰਿਹਾ ਹਾਂ।
ਬਾਸਾ ਦੇ ਸਰਦਾਰ ਅਮਰਜੀਤ ਸਿੰਘ ਦੇ ਨਾਮ ਲਿਖ ਕੇ ਕਾਫਲੇ ਵਿੱਚ ਖਬਰ ਲਾ ਦਿੱਤੀ, ਉਹਨਾਂ ਕੋਰਟ ਵਿੱਚ ਕਿਹਾ ਕਿ ਮੇਰੀ ਮਰਜ਼ੀ ਤੋਂ ਬਿਨਾਂ ਤੇ ਪੁੱਛੇ ਬਗੈਰ ਖਬਰ ਛਾਪੀ ਗਈ ਹੈ - ਦੇਖੋ ਇੱਜ਼ਤਦਾਰ ਬੰਦਿਆਂ ਗੇ ਨਾਮ ਵਰਤ ਕੇ ਖਬਰ ਦੀ ਸਚਾਈ ਪੇਸ਼ ਕਰਨਾ ਚਾਹੁੰਦੇ ਐ
ਸਾਧ ਸੰਗਤ ਜੀ, ਮੇਰੀ 5 ਸਾਲਾਂ ਦੀ ਲੜਾਈ ਸਿਰਫ਼ ਆਪਣੇ ਲਈ ਨਹੀਂ ਸੀ — ਮੇਰਾ ਮਕਸਦ ਇੱਕ ਐਸਾ ਮਾਹੌਲ ਬਣਾਉਣਾ ਸੀ ਜਿੱਥੇ ਕੋਈ ਵੀ ਬਿਨਾਂ ਸਬੂਤ ਦੇ ਸੰਗਤ ਨੂੰ ਗੁਮਰਾਹ ਨਾ ਕਰ ਸਕੇ। ਇਹ ਲੋਕ ਇਹ ਨਹੀਂ ਸੋਚਦੇ ਕਿ ਸੱਚੇ ਮਨ ਤੇ ਪੰਥ ਦੀ ਸੇਵਾ ਕਰਨ ਵਾਲਿਆਂ ਦੀ ਇਮੇਜ ਨੂੰ ਖ਼ਰਾਬ ਕਰਕੇ ਕਿੰਨਾ ਨੁਕਸਾਨ ਕਰ ਰਹੇ ਹੈ। ਇਹ ਪੰਥ ਦੀ ਅਸਲ ਵਿੱਚ dis-service ਕਰ ਰਹੇ ਹਨ। ਸਾਨੂੰ ਇਹਨਾਂ ਲੋਕਾਂ ਤੇ ਨਿਗਾਹ ਰੱਖਣੀ ਚਾਹੀਦੀ ਹੈ ਕਿਉਂ ਕਿ ਇਹ ਆਪਣੀ ਰੰਜਸ਼ ਕੱਢਣ ਲਈ ਨੈਤਿਕ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕਰਦੇ। ਮੈਨੂੰ ਕੋਈ ਬੰਦਾ ਇਹ ਸਮਝਾ ਦਵੇ ਕਿ ਬਾਬ ਢਿੱਲੋਂ ਪੰਥਕ ਹੈ ਤੇ ਉਹ ਪੰਥ ਵਿਰੋਧੀ ਤਾਕਤਾਂ ਨਾਲ ਮੇਲ-ਜੋਲ ਨਹੀਂ ਰੱਖਦਾ ਤਾਂ ਮੈਂ ਮੁਆਫ਼ੀ ਮੰਗ ਲਵਾਂਗਾ। ਅਸੀਂ ਸ਼ਰੇਆਮ ਉਸ ਵਿਅਕਤੀ ਦੀ ਵਿਰੋਧਤਾ ਕਰਦੇ ਹਾਂ ਜਿਹੜਾ ਸਿੱਖੀ ਤੇ ਪੰਥਕ ਟੀਚਿਆਂ ਦਾ ਨੁਕਸਾਨ ਕਰਦਾ ਹੋਵੇ। ਇਹ ਹਰਜੀਤ ਐਂਡ ਪਾਰਟੀ ਉਸਦੇ ਅੱਗੇ ਗੋਡੇ ਟੇਕਦੀ ਹੈ। ਇਹਨਾਂ ਦੇ ਵਕੀਲ ਨੇ ਹੀ ਦੱਸਿਆ ਕਿ ਉਹਦਾ ਬਿੱਲ ਬਾਬ ਢਿੱਲੋਂ ਦਿੰਦਾ ਹੈ। ਇਹ ਲੋਕ ਮੁਫ਼ਤ ਦੀ ਗੱਡੀ ਦੇ ਸੁਆਰ ਹੈ ਚਾਹੇ ਅੱਗੇ ਘੋੜਾ ਪੰਥ ਵਿਰੋਧੀ ਹੀ ਹੋਵੇ।
ਨੋਟਃ ਬਾਬ ਧਿੱਲੋਂ ਵੀ ਆਪਣਾ ਕੇਸ ਹਾਰ ਚੁੱਕਾ ਹੈ ਤੇ ਹੁਣ ਉੱਚ ਅਦਾਲਤ ਵਿੱਚ ਅਪੀਲ ਕੀਤੀ ਹੈ। ਉਹ ਜਾਣਦਾ ਹੈ ਕਿ ਉਹ ਫੇਰ ਹਾਰੇਗਾ — ਪਰ ਉਹ ਸਿਰਫ ਮੇਰਾ ਪੈਸਾ ਖਰਚ ਕਰਵਾਉਣਾ ਚਾਹੁੰਦਾ ਹੈ। ਗੁਰੂ ਸਾਹਿਬ ਦੀ ਕ੍ਰਿਪਾ ਕਿ ਉਹ ਕਿਸੇ ਪੰਥ ਵਿਰੋਧੀ ਅੱਗੇ ਗੋਡੇ ਨਾ ਟਕਾਵੇ।




![]()
