ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਨੂੰ ਇੱਕ ਵਾਰ ਫਿਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਹ ਘਟਨਾ 11 ਜਨਵਰੀ 2026 ਨੂੰ ਟੌਰੰਗਾ ਸ਼ਹਿਰ ਵਿੱਚ ਵਾਪਰੀ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਮੌਕੇ ਨਗਰ ਕੀਰਤਨ ਸਜਾਇਆ ਗਿਆ ਸੀ। ਇਸ ਵਿੱਚ ਸਿੱਖ ਸੰਗਤ ਨੇ ਸ਼ਾਂਤੀ ਨਾਲ ਭਾਗ ਲਿਆ, ਪਰ ਕੁਝ ਸਥਾਨਕ ਲੋਕਾਂ ਨੇ ਵਿਰੋਧ ਕੀਤਾ। ਉਨ੍ਹਾਂ ਨੇ ਮਾਓਰੀ ਹਾਕਾ ਡਾਂਸ ਕੀਤਾ ਅਤੇ ਨਾਅਰੇ ਲਗਾਏ ਕਿ ‘ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ’। ਇਹ ਵਿਰੋਧ ਡੈਸਟਿਨੀ ਚਰਚ ਨਾਲ ਜੁੜੇ ਲੋਕਾਂ ਵੱਲੋਂ ਕੀਤਾ ਗਿਆ ਸੀ, ਜਿਸ ਦਾ ਲੀਡਰ ਬ੍ਰਾਇਨ ਤਮਾਕੀ ਹੈ। ਪੁਲਿਸ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਸਨ, ਜਿਸ ਕਰਕੇ ਨਗਰ ਕੀਰਤਨ ਸ਼ਾਂਤੀ ਨਾਲ ਸੰਪੂਰਨ ਹੋ ਗਿਆ। ਪਰ ਇਹ ਘਟਨਾ ਸਿੱਖ ਭਾਈਚਾਰੇ ਲਈ ਚਿੰਤਾ ਵਧਾ ਰਹੀ ਹੈ, ਕਿਉਂਕਿ ਤਿੰਨ ਹਫ਼ਤਿਆਂ ਵਿੱਚ ਇਹ ਦੂਜੀ ਵਾਰ ਵਾਪਰੀ ਹੈ।
ਇਥੇ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਵੱਸ ਰਿਹਾ ਹੈ ਅਤੇ ਉੱਥੇ ਦੇ ਵਿਕਾਸ ਵਿੱਚ ਯੋਗਦਾਨ ਪਾ ਰਿਹਾ ਹੈ। ਉਹ ਟੈਕਸ ਭਰਦੇ ਹਨ, ਨੌਕਰੀਆਂ ਕਰਦੇ ਹਨ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਰਹਿੰਦੇ ਹਨ। ਫਿਰ ਵੀ, ਅਜਿਹੇ ਵਿਰੋਧ ਕਿਉਂ ਵਾਪਰ ਰਹੇ ਹਨ?
ਨਿਰਪੱਖ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਸਲਵਾਦੀ ਗੋਰੇ ਨਿਊਜ਼ੀਲੈਂਡ ਦੇ ਸੱਭਿਆਚਾਰ ਨੂੰ ਬਚਾਉਣ ਦੇ ਨਾਂਅ ’ਤੇ ਨਸਲਵਾਦ ਕਰ ਰਹੇ ਹਨ। ਬ੍ਰਾਇਨ ਤਮਾਕੀ ਇੱਕ ਪੈਂਟੇਕੌਸਟਲ ਲੀਡਰ ਹੈ ਅਤੇ ਉਸ ਦੀ ਚਰਚ ਨੂੰ ਰਾਈਟ-ਵਿੰਗ ਮੰਨਿਆ ਜਾਂਦਾ ਹੈ। ਉਹ ਇਮੀਗ੍ਰੇਸ਼ਨ ਵਿਰੋਧੀ ਵਿਚਾਰ ਰੱਖਦੇ ਹਨ ਅਤੇ ਕਹਿੰਦੇ ਹਨ ਕਿ ਵਿਦੇਸ਼ੀ ਲੋਕ ਨਿਊਜ਼ੀਲੈਂਡ ਦਾ ਕਲਚਰ ਬਦਲ ਰਹੇ ਹਨ। ਪਰ ਸਿੱਖ ਭਾਈਚਾਰੇ ਨੇ ਹਮੇਸ਼ਾ ਸ਼ਾਂਤੀ ਨਾਲ ਰਹਿ ਕੇ ਯੋਗਦਾਨ ਪਾਇਆ ਹੈ, ਫਿਰ ਵੀ ਅਜਿਹੇ ਨਸਲੀ ਤੇ ਨਫਰਤੀ ਵਿਰੋਧ ਵਧ ਰਹੇ ਹਨ।
ਪੰਥਕ ਵਿਚਾਰਵਾਨਾਂ ਦਾ ਕਹਿਣਾ ਹੈ ਕਿ ਨਿਊਜੀਲੈਂਡ ਦੇ ਸਿੱਖਾਂ ਨੂੰ ਸ਼ਾਂਤੀ ਅਤੇ ਸੰਜਮ ਬਣਾਕੇ ਰੱਖਣ ਦੀ ਲੋੜ ਹੈ ਤੇ ਪੁਲਿਸ ਦੀ ਸਹਾਇਤਾ ਲੈਣ ਦੀ ਲੋੜ ਹੈ । ਸਿਖਾਂ ਦੇ ਸਥਾਨਕ ਲੋਕਾਂ ਨਾਲ ਰਿਸ਼ਤੇ ਵਧੀਆ ਹੋਣੇ ਚਾਹੀਦੇ ਹਨ, ਉਨ੍ਹਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਲੰਗਰ ਅਤੇ ਸੇਵਾ ਰਾਹੀਂ ਏਕਤਾ ਵਧਾਈ ਜਾਵੇ। ਜੇਕਰ ਵਿਰੋਧ ਹੋਵੇ ਤਾਂ ਲੀਗਲ ਐਕਸ਼ਨ ਲਿਆ ਜਾਵੇ, ਹਿਊਮਨ ਰਾਈਟਸ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇ। ਭਾਰਤ ਅਤੇ ਸਥਾਨਕ ਸਰਕਾਰਾਂ ਨੂੰ ਅਪੀਲ ਕੀਤੀ ਜਾਵੇ। ਆਨਲਾਈਨ ਨਫ਼ਰਤ ਨੂੰ ਰੋਕਣ ਲਈ ਕੈਂਪੇਨ ਚਲਾਉਣ ਦੀ ਲੋੜ ਹੈ। ਸਿੱਖ ਯੂਥ ਨੂੰ ਚੌਕਸ ਰਖਿਆ ਜਾਵੇ ਅਤੇ ਆਪਣੀ ਪਛਾਣ , ਧਰਮ , ਕਲਚਰ ਤੇ ਮਾਣ ਕੀਤਾ ਜਾਵੇ। ਇਸ ਤਰ੍ਹਾਂ ਨਸਲਵਾਦ ਨੂੰ ਚੁਣੌਤੀ ਦੇਕੇ ਸਿੱਖ ਭਾਈਚਾਰਾ ਮਜ਼ਬੂਤ ਬਣ ਸਕਦਾ ਹੈ।
ਨਿਊਜ਼ੀਲੈਂਡ ਵਿੱਚ ਸਿੱਖਾਂ ਨੇ ਖੇਤੀ, ਵਪਾਰ ਅਤੇ ਸੇਵਾ ਵਿੱਚ ਯੋਗਦਾਨ ਪਾਇਆ ਹੈ। ਉਹ ਕੀਵੀ (ਨਿਊਜ਼ੀਲੈਂਡ ਵਾਸੀ) ਵੀ ਹਨ ਅਤੇ ਆਪਣੇ ਅਧਿਕਾਰਾਂ ਲਈ ਲੜਨਗੇ। ਗੁਰਦੁਆਰਾ ਪ੍ਰਬੰਧਕ ਪੂਰਨ ਸਿੰਘ ਨੇ ਕਿਹਾ ਕਿ ਇਹ 12ਵਾਂ ਨਗਰ ਕੀਰਤਨ ਸੀ ਅਤੇ ਇਹ ਵੱਡੇ ਪੱਧਰ ’ਤੇ ਹੁੰਦਾ ਹੈ। ਇਸ ਵਿੱਚ ਇਮੀਗ੍ਰੇਸ਼ਨ ਸਲਾਹ, ਹੈਲਥ ਕੈਂਪ ਅਤੇ ਹੋਰ ਲਾਭ ਦਿਤੇ ਜਾਂਦੇ ਜਾਂਦੇ ਹਨ। ਇਹ ਨਾ ਕੇਵਲ ਧਾਰਮਿਕ ਹੈ, ਬਲਕਿ ਭਾਈਚਾਰਕ ਵੀ ਹੈ। ਪੂਰਨ ਸਿੰਘ ਨੇ ਆਨਲਾਈਨ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ।
ਨਿਊਜ਼ੀਲੈਂਡ ਵਿੱਚ ਨਸਲਵਾਦ ਦਾ ਇਤਿਹਾਸ ਵੀ ਹੈ। ਮਾਓਰੀ ਲੋਕ ਆਪਣੇ ਅਧਿਕਾਰਾਂ ਲਈ ਲੜੇ ਹਨ ਅਤੇ ਕਈ ਵਾਰ ਵਿਦੇਸ਼ੀਆਂ ਵਿਰੁੱਧ ਵਿਰੋਧ ਕਰਦੇ ਹਨ। ਪਰ ਡੈਸਟਿਨੀ ਚਰਚ ਵਰਗੇ ਗਰੁੱਪ ਇਸ ਨੂੰ ਗਲਤ ਤਰੀਕੇ ਨਾਲ ਵਰਤ ਰਹੇ ਹਨ। ਸਿੱਖਾਂ ਨੂੰ ਮਾਓਰੀ ਲੋਕਾਂ ਨਾਲ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਆਪਸੀ ਸਮਝ ਵਧਾਉਣੀ ਚਾਹੀਦੀ ਹੈ।
![]()
