ਯੂਕ੍ਰੇਨ ਨੂੰ ਸੁਰੱਖਿਆ ਦੀ ਗਾਰੰਟੀ ਦੇਵੇਗਾ ਅਮਰੀਕਾ: ਜ਼ੈਲੇਂਸਕੀ

In ਮੁੱਖ ਖ਼ਬਰਾਂ
January 28, 2026

ਲਿਥੁਆਨੀਆ/ਏ.ਟੀ.ਨਿਊਜ਼: ਯੂਕ੍ਰੇਨ ਨੂੰ ਸੁਰੱਖਿਆ ਦੀ ਗਾਰੰਟੀ ਦੇਣ ਵਾਲਾ ਅਮਰੀਕਾ ਦਾ ਦਸਤਾਵੇਜ਼ ਪੂਰੀ ਤਰ੍ਹਾਂ ਤਿਆਰ ਹੈ, ਬਸ ਇਸ ਵਿੱਚ ਤਾਰੀਖ਼ ਅਤੇ ਸਥਾਨ ਲਿਖੇ ਜਾਣੇ ਬਾਕੀ ਹਨ। ਅਗਲੇ ਐਤਵਾਰ (1 ਫਰਵਰੀ) ਨੂੰ ਯੂ.ਏ.ਈ. ਦੀ ਰਾਜਧਾਨੀ ਅਬੂ ਧਾਬੀ ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕ੍ਰੇਨ ਦੀ ਗੱਲਬਾਤ ਵਿੱਚ ਜੰਗ ਰੋਕਣ ਦੇ ਸਬੰਧ ਵਿੱਚ ਮਹੱਤਵਪੂਰਨ ਫੈਸਲੇ ਹੋਣ ਦੀ ਸੰਭਾਵਨਾ ਹੈ।
ਲਿਥੁਆਨੀਆ ਦੀ ਯਾਤਰਾ ’ਤੇ ਆਏ ਜ਼ੈਲੇਂਸਕੀ ਨੇ ਕਿਹਾ ਕਿ ਜੰਗ ਖ਼ਤਮ ਕਰਨ ਨੂੰ ਲੈ ਕੇ ਜ਼ਿਆਦਾਤਰ ਗੱਲਾਂ ’ਤੇ ਸਹਿਮਤੀ ਬਣ ਚੁੱਕੀ ਹੈ, ਸਿਰਫ਼ ਕੁਝ ਹੀ ਗੱਲਾਂ ਬਾਕੀ ਰਹਿ ਗਈਆਂ ਹਨ। ਉਨ੍ਹਾਂ ’ਤੇ ਵੀ 1 ਫਰਵਰੀ ਨੂੰ ਸਹਿਮਤੀ ਬਣਨ ਦੇ ਆਸਾਰ ਹਨ।
ਦੋਵਾਂ ਧਿਰਾਂ ਦੇ ਦਸਤਖ਼ਤ ਹੋਣ ਤੋਂ ਬਾਅਦ ਸਮਝੌਤੇ ਦੇ ਦਸਤਾਵੇਜ਼ ਅਮਰੀਕਾ ਅਤੇ ਯੂਕ੍ਰੇਨ ਦੀਆਂ ਸੰਸਦਾਂ ਵਿੱਚ ਜਾਣਗੇ, ਜਿੱਥੇ ਉਨ੍ਹਾਂ ਨੂੰ ਪ੍ਰਵਾਨਗੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੰਸਦ ਵੱਲੋਂ ਮਤਾ ਪਾਸ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖ਼ਤ ਹੋਣਗੇ ਅਤੇ ਸਮਝੌਤਾ ਲਾਗੂ ਹੋ ਜਾਵੇਗਾ।

Loading