ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਨਿਊਯਾਰਕ ਵਿੱਚ ਇੱਕ ਰੇਲ ਗੱਡੀ ਵਿੱਚ ਸੁੱਤੇ ਪਏ ਇੱਕ ਬਜ਼ੁਰਗ ਯਾਤਰੀ ਨੂੰ ਅੱਗ ਲਾ ਦੇਣ ਦੀ ਖ਼ਬਰ ਹੈ। ਇਸ ਘਟਨਾ ਵਿੱਚ ਯਾਤਰੀ ਬੁਰੀ ਤਰਾਂ ਝੁਲਸ ਗਿਆ ਤੇ ਉਸ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਇੱਕ ਹਾਈ ਸਕੂਲ ਦੇ ਸੀਨੀਅਰ 18 ਸਾਲਾ ਵਿਦਿਆਰਥੀ ਹਿਰਾਮ ਕੇਰੀਰੋ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਵਿਰੁੱਧ ਅਗਜਨੀ ਦੇ ਸੰਘੀ ਦੋਸ਼ ਲਾਏ ਗਏ ਹਨ। ਨਿਆਂ ਵਿਭਾਗ ਨੇ ਕਿਹਾ ਹੈ ਕਿ ਹਿਰਾਮ ਕੇਰੀਰੋ ਨੇ ਇੱਕ ਕਾਗਜ਼ ਦੇ ਟੁੱਕੜੇ ਨੂੰ ਅੱਗ ਲਾ ਕੇ ਸੁੱਤੇ ਪਏ ਯਾਤਰੀ ਦੇ ਨੇੜੇ ਸੁੱਟ ਦਿੱਤਾ। ਅੱਗ ਲੱਗਣ ਉਪਰੰਤ ਯਾਤਰੀ ਬਾਹਰ ਨੂੰ ਭੱਜਾ ਤੇ 42 ਵੀਂ ਸਟਰੀਟ-ਟਾਇਮ ਸਕੁਏਅਰ ਪਲੇਟਫ਼ਾਰਮ ੳੁੱਪਰ ਡਿੱਗ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ। ਪੀੜਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
![]()
