ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਗ਼ੈਰ-ਕਾਨੂੰਨੀ ਪਰਵਾਸੀਆਂ ’ਤੇ ਬਹੁਤ ਸਖ਼ਤੀ ਕਰ ਰਿਹਾ ਹੈ। ਬੀਤੇ ਦਿਨੀਂ ਇਮੀਗ੍ਰੇਸ਼ਨ ਅਤੇ ਕਸਟਮ ਇਨਫ਼ੋਰਸਮੈਂਟ ਨੇ ਇੱਕ ਦਿਨ ਵਿੱਚ 2,200 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀਆਂ ਗ੍ਰਹਿ ਸਕੱਤਰ ਦੇ ਪ੍ਰਤੀ ਦਿਨ ਘੱਟੋ-ਘੱਟ 3,000 ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਆਦੇਸ਼ ਦੇ ਮੱਦੇਨਜ਼ਰ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਨਾਮ ਸ਼ੁਰੂ ਵਿੱਚ ਅਲਟਰਨੇਟਿਵ ਟੂ ਡਿਟੈਂਸ਼ਨ (ਏ.ਟੀ.ਡੀ) ਪ੍ਰੋਗਰਾਮ ਤਹਿਤ ਦਰਜ ਕੀਤੇ ਗਏ ਸਨ।
ਹਾਲਾਂਕਿ ਉਨ੍ਹਾਂ ਨੂੰ ਖ਼ਤਰਾ ਨਹੀਂ ਮੰਨਿਆ ਜਾਂਦਾ, ਪਰ ਉਨ੍ਹਾਂ ਦੇ ਗੋਡਿਆਂ ਨਾਲ ਮਾਨੀਟਰ ਲਗਾ ਕੇ ਅਤੇ ਸਮਾਰਟਫ਼ੋਨ ਐਪਸ ਤੇ ਗੂਗਲ ਲੋਕੇਸ਼ਨ ਦੀ ਵਰਤੋਂ ਕਰਕੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਇਮੀਗ੍ਰੇਸ਼ਨ ਦਫ਼ਤਰ ਆਉਣ ਲਈ ਸੁਨੇਹੇ ਭੇਜੇ ਸਨ। ਸਾਰਿਆਂ ਦੇ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਵਿੱਚੋਂ ਸੱਤ ਨੂੰ ਹੱਥਕੜੀ ਲਗਾ ਕੇ ਕਾਰ ਵਿੱਚ ਬਿਠਾਇਆ ਗਿਆ।