ਅਮਰੀਕਾ ਤੇ ਭਾਰਤ ਦੇ ਸਬੰਧ ਤਨਾਅਪੂਰਨ-ਥਾਨੇਦਾਰ

In ਅਮਰੀਕਾ
January 03, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕੀ ਕਾਂਗਰਸ ਦੇ ਮੈਂਬਰ ਸ੍ਰੀ ਥਾਨੇਦਾਰ ਨੇ ਕਿਹਾ ਹੈ ਕਿ ਵਾਸ਼ਿੰਗਟਨ ਵੱਲੋਂ ਭਾਰਤੀ ਦਰਾਮਦ ੳੁੱਪਰ ਟੈਰਿਫ਼ ਲਾਉਣ ਕਾਰਨ ਦੋਨਾਂ ਦੇਸ਼ਾਂ ਵਿਚਾਲੇ ਸਬੰਧ ਤਨਾਅਪੂਰਨ ਹਨ। ਉਨ੍ਹਾਂ ਨੇ ਇਹ ਪ੍ਰਗਟਾਵਾ ਆਪਣੇ ਕਰਨਾਟਕ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਪਾਰ ਨੂੰ ਲੈ ਕੇ ਚੁੱਕੇ ਗਏ ਕਦਮ ਦੁਪਾਸੜ ਸਬੰਧਾਂ ਵਿੱਚ ਮੱਦਦਗਾਰ ਨਹੀਂ ਬਣ ਰਹੇ। ਥਾਨੇਦਾਰ ਨੇ ਦੋਨਾਂ ਦੇਸ਼ਾਂ ਵਿਚਾਲੇ ਦੁਪਾਸੜ ਭਰੋਸਾ ਵਧਾਉਣ ਦੀ ਲੋੜ ਉਪਰ ਜੋਰ ਦਿੱਤਾ। ਉਨਾਂ ਕਿਹਾ ਕਿ ਭਾਰਤ ਤੇ ਅਮਰੀਕਾ ਨੂੰ ਇੱਕ ਦੂਸਰੇ ਨਾਲ ਦੋਸਤੀ ਵਧਾਉਣ ਦੀ ਲੋੜ ਹੈ। ਦੁਪਾਸੜ ਭਰੋਸਾ ਕਾਇਮ ਕਰਕੇ ਅੱਗੇ ਵਧਣ ਦੀ ਲੋੜ ਹੈ। ਥਾਨੇਦਾਰ ਨੇ ਕਿਹਾ ਕਿ ਭਾਰਤ ਵੱਲੋਂ ਰੂਸ ਕੋਲੋਂ ਨਿਰੰਤਰ ਤੇਲ ਦੀ ਖਰੀਦਦਾਰੀ ਕਾਰਨ ਵਧੀ ਅਮਰੀਕੀ ਚਿੰਤਾ ਦੇ ਸਿੱਟੇ ਵਜੋਂ ਟੈਰਿਫ਼ ਲਾਉਣਾ ਪਿਆ ਸੀ ਕਿਉਂਕਿ ਵਾਸ਼ਿੰਗਟਨ ਦਾ ਮੰਨਣਾ ਹੈ ਕਿ ਭਾਰਤ ਤੇਲ ਖਰੀਦ ਕੇ ਯੁਕਰੇਨ ਨਾਲ ਯੁੱਧ ਦੌਰਾਨ ਮਾਸਕੋ ਦਾ ਸਮਰਥਨ ਕਰ ਰਿਹਾ ਹੈ ਪਰੰਤੂ ਇਸ ਸਮੇ ਦੋਨਾਂ ਦੇਸ਼ਾਂ ਨੂੰ ਦੁਪਾਸੜ ਵਿਸ਼ਵਾਸ਼ ਵਧਾਉਣ ਦੀ ਲੋੜ ਹੈ।

Loading