ਅਮਰੀਕਾ ਦੇ 50 ਸੂਬਿਆਂ ’ਚ ਟਰੰਪ ਖ਼ਿਲਾਫ਼ ਪ੍ਰਦਰਸ਼ਨ

In ਖਾਸ ਰਿਪੋਰਟ
April 22, 2025
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਸਾਰੇ 50 ਸੂਬਿਆਂ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਵਾਈਟ ਹਾਊਸ ਦਾ ਘਿਰਾਓ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟੈਰਿਫ਼ ਵਾਰ ਤੇ ਸਰਕਾਰੀ ਨੌਕਰੀਆਂ ਵਿੱਚ ਕਟੌਤੀ ਤੇ ਨੌਕਰੀਆਂ ਤੋਂ ਕੱਢਣ ’ਤੇ ਰੋਸ ਜਤਾਇਆ। ਇਸ ਮੌਕੇ ਕੁਝ ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿੱਚ ਸੰਕਟ ਦਾ ਸੰਕੇਤ ਦੇਣ ਲਈ ਝੰਡਿਆਂ ਨੂੰ ਉਲਟਾ ਕਰ ਦਿੱਤਾ। ਕਈ ਸ਼ਹਿਰਾਂ ਵਿੱਚ ਲੋਕਾਂ ਨੇ ਟਰੰਪ ਖ਼ਿਲਾਫ਼ ਰੋਸ ਮਾਰਚ ਕੀਤਾ। ਇਸ ਤੋਂ ਇਲਾਵਾ ਲੋਕਾਂ ਨੇ ਟੈਸਲਾ ਦਾ ਘਿਰਾਓ ਵੀ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਭਰ ਵਿੱਚ ਪੰਜ ਅਪ੍ਰੈਲ ਨੂੰ ਵੀ ਟਰੰਪ ਖ਼ਿਲਾਫ਼ ਮੁਜ਼ਾਹਰੇ ਹੋਏ ਸਨ।

Loading