ਅਮਰੀਕਾ ਵਿਚ ਜੇਲ ਤੋੜ ਕੇ ਫਰਾਰ ਹੋਏ 10 ਕੈਦੀਆਂ ਵਿਚੋਂ 7 ਅਜੇ ਵੀ ਨਹੀਂ ਆਏ ਕਾਬੂ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਨਿਊ ਓਰਲੀਨਜ ਜੇਲ ਵਿਚੋਂ ਬੀਤੇ ਸ਼ੁੱਕਰਵਾਰ ਟਾਇਲਟ ਪਿਛਲੀ ਕੰਧ ਤੋੜ ਕੇ ਫਰਾਰ ਹੋਏ 10 ਕੈਦੀਆਂ ਵਿਚੋਂ 3 ਨੂੰ ਪੁਲਿਸ ਕਾਬੂ ਕਰਨ ਵਿਚ ਕਾਮਯਾਬ ਰਹੀ ਹੈ ਜਦ ਕਿ 7 ਅਜੇ ਵੀ ਫਰਾਰ ਹਨ ਤੇ ਉਨਾਂ ਦੀ ਕੋਈ ਉੱਗ ਸੁੱਗ ਨਹੀਂ ਹੈ। ਪੁਲਿਸ ਉਨਾਂ ਨੂੰ ਕਾਬੂ ਕਰਨ ਲਈ ਵੱਡੀ ਪੱਧਰ ਉਪਰ ਕਾਰਵਾਈ ਕਰ ਰਹੀ ਹੈ। ਇਨਾਂ ਵਿਚ ਕੋਰੀ ਬਾਇਡ, ਜਰਮੇਨ ਡੋਨਾਲਡ, ਡੈਰਿਕ ਗਰੋਵਸ, ਐਨਟੋਇਨ ਮੈਸੀ, ਗੈਰੀ ਪ੍ਰਾਈਸ, ਲਿਓ ਟੇਟ ਤੇ ਲੈਨਟਨ ਵੈਨਬਰਨ ਸ਼ਾਮਿਲ ਹਨ। ਪੁਲਿਸ ਅਨੁਸਾਰ ਕੈਦੀ ਨੁਕਸਦਾਰ ''ਲਾਕਿੰਗ ਸਿਸਟਮ'' ਦਾ ਫਾਇਦਾ ਉਠਾ ਕੇ ਫਰਾਰ ਹੋਣ ਵਿੱਚ ਸਫਲ ਹੋਏ ਹਨ। ਕੈਦੀ ਜੇਲ ਦੇ ਇਕ ਮੁਲਾਜਮ ਵੱਲੋਂ ਖਾਣਾ ਲੈਣ ਲਈ ਜਾਣ ਸਮੇ ਫਰਾਰ ਹੋਏ ਹਨ। ਅਧਿਕਾਰੀਆਂ ਅਨੁਸਾਰ ਇਹ ਮੁਲਾਜਮ ਕੈਦੀਆਂ ਦੀ ਫਰਾਰ ਯੋਜਨਾ ਵਿਚ ਸ਼ਾਮਿਲ ਹੋ ਸਕਦਾ ਹੈ। ਇਸ ਸਬੰਧੀ ਜਾਂਚ ਅਜੇ ਮੁਕੰਮਲ ਨਹੀਂ ਹੋਈ ਜਿਸ ਤੋਂ ਬਾਅਦੀ ਹੀ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ

Loading