ਅਮਰੀਕਾ ਵਿੱਚ ਰਹਿਣ ਸਹਿਣ ਦੀਆਂ ਲਾਗਤਾਂ ਦੁੱਗਣੀਆਂ ਹੋਈਆਂ

In ਅਮਰੀਕਾ
December 09, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਅਮਰੀਕਾ ਵਿੱਚ ਮਹਿੰਗਾਈ ਵਧਣ ਦੇ ਨਾਲ ਰਹਿਣ ਸਹਿਣ ਦੀਆਂ ਲਾਗਤਾਂ ਦੁੱਗਣੀਆਂ ਹੋ ਗਈਆਂ ਹਨ। ਇਸ ਸਬੰਧ ਵਿੱਚ ਗਾਹਕਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਕਰਿਆਨੇ ਉੱਪਰ ਖਰਚ ਦੁੱਗਣਾ ਹੋ ਗਿਆ ਹੈ। ਉੱਤਰੀ ਕੈਰੋਲੀਨਾ ਵਿੱਚ ਮਾਊਂਟ ਏਅਰੀ ਦੀ ਵਸਨੀਕ ਜੈਸੀ ਅਵਿਲਸ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਪਰਿਵਾਰ ਦੇ ਕਰਿਆਨੇ ਦਾ ਬਿੱਲ 200 ਡਾਲਰ ਪ੍ਰਤੀ ਹਫ਼ਤਾ ਸੀ ਜੋ ਹੁਣ 400 ਡਾਲਰ ਪ੍ਰਤੀ ਹਫ਼ਤਾ ਹੋ ਗਿਆ ਹੈ। ਇਸ ਤਰਾਂ ਉਨ੍ਹਾਂ ਨੂੰ 1600 ਡਾਲਰ ਹਰ ਮਹੀਨੇ ਕਰਿਆਨੇ ਉਪਰ ਖ਼ਰਚਣੇ ਪੈਂਦੇ ਹਨ, ਜਦ ਕਿ ਪਹਿਲਾਂ 800 ਡਾਲਰ ਵਿੱਚ ਹੀ ਖਾਣ ਪੀਣ ਦਾ ਸਮਾਨ ਆ ਜਾਂਦਾ ਸੀ। 32 ਸਾਲਾ ਅਵਿਲਸ ਦਾ ਪਰਿਵਾਰ 850 ਡਾਲਰ ਮਕਾਨ ਦਾ ਕਿਰਾਇਆ ਦਿੰਦਾ ਹੈ। ਅਵਿਲਸ ਦਾ ਤਜਰਬਾ ਕੌਮੀ ਹਕੀਕਤ ਦਾ ਪ੍ਰਤੀਕ ਹੈ। ਪੂਰੇ ਅਮਰੀਕਾ ਵਿੱਚ ਇਹ ਹੀ ਹਾਲ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਅਮਰੀਕਾ ਵਿੱਚ ਖਾਣ ਪੀਣ ਦੀ ਵਸਤਾਂ ਸਸਤੀਆਂ ਹਨ ਪਰੰਤੂ ਹੁਣ ਅਜਿਹਾ ਨਹੀਂ ਹੈ। ਲੋਕਾਂ ਨੂੰ ਵਧ ਰਹੀਆਂ ਕੀਮਤਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ, ਜਦ ਕਿ ਤਨਖਾਹ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।

Loading