ਅਮਰੀਕਾ ਵੱਲੋਂ ਇਰਾਨੀ ਜਨਰਲ ਸੋਲੀਮਨੀ ਦੇ ਪਰਿਵਾਰਕ ਮੈਂਬਰਾਂ ਦੇ ਗਰੀਨ ਕਾਰਡ ਰੱਦ, ਕੀਤੇ ਗ੍ਰਿਫ਼ਤਾਰ

In ਅਮਰੀਕਾ
April 08, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਨੇ 2020 ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ’ਤੇ ਡਰੋਨ ਹਮਲੇ ਵਿੱਚ ਬਗਦਾਦ, ਇਰਾਕ ਵਿੱਚ ਮਾਰੇ ਗਏ ਇਰਾਨ ਦੇ ਜਨਰਲ ਕਾਸਮ ਸੋਲੀਮਨੀ ਦੀ ਧੀ ਤੇ ਦੋਹਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੋਲੀਮਨੀ ਦੀ ਧੀ ਹਾਮੀਦੇਹ ਸੋਲੀਮਨੀ ਅਸ਼ਰਫ਼ ਤੇ ਉਸ ਦੀ ਧੀ ਦਾ ਕਾਨੂੰਨੀ ਰੁਤਬਾ ਪੀ ਆਰ (ਗਰੀਨ ਕਾਰਡ ਧਾਰਕ) ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਔਰਤਾਂ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫ਼ੋਰਸਮੈਂਟ (ਆਈ ਸੀ ਈ) ਦੀ ਹਿਰਾਸਤ ਵਿੱੱਚ ਹਨ ਤੇ ਉਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਲਾਸ
ਏਂਜਲਸ ਵਸਨੀਕ ਸੋਲੀਮਨੀ ਅਸ਼ਰਫ਼ ਇਰਾਨ ਦਾ ਪ੍ਰਚਾਰ ਕਰਦੀ ਸੀ ਤੇ ਉਹ ਅਮਰੀਕੀ ਫ਼ੌਜ ’ਤੇ ਹੁੰਦੇ ਹਮਲਿਆਂ ਦੇ ਜਸ਼ਨ ਮਨਾਉਂਦੀ ਸੀ। ਦੂਸਰੇ ਪਾਸੇ ਸੋਲੀਮਨੀ ਦੀ ਧੀ ਨੇ ਵਿਦੇਸ਼ ਵਿਭਾਗ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਨਿੱਜੀ ਕਿੜ ਕੱਢਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ । ਸੋਲੀਮਨੀ ਅਸ਼ਰਫ਼ 2015 ਵਿੱਚ ਸੈਲਾਨੀ ਵੀਜ਼ੇ ਉੱਪਰ ਅਮਰੀਕਾ ਆਈ ਸੀ ਤੇ ਉਸ ਨੂੰ 2019 ਵਿੱਚ ਸ਼ਰਨ ਦਿੱਤੀ ਗਈ ਸੀ ਤੇ 2021 ਵਿੱਚ ਉਹ ਗਰੀਨ ਕਾਰਡ ਧਾਰਕ ਬਣ ਗਈ ਸੀ।

Loading