ਅਮਰੀਕਾ ਵੱਲੋਂ ‘ਰੋਸਟ ਆਫ਼ ਦੀ ਰੋਸਟ’ ਸੂਚੀ ਜਾਰੀ

In ਮੁੱਖ ਖ਼ਬਰਾਂ
February 07, 2026

ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਅਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਦੁਆਰਾ ਗਿ੍ਰਫ਼ਤਾਰ ਕੀਤੇ ਗਏ ‘ਰੋਸਟ ਆਫ਼ ਦੀ ਰੋਸਟ’ ਅਪਰਾਧੀਆਂ ਦੀ ਜਨਤਕ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਵੈੱਬਸਾਈਟ ਤੇ ਉਪਲਬਧ ਹੈ, ਜਿਸ ਵਿੱਚ ਲਗਭਗ 25,000 ਅਪਰਾਧੀ ਵਿਦੇਸ਼ੀਆਂ ਦੇ ਨਾਂਅ, ਫ਼ੋਟੋਆਂ, ਅਪਰਾਧਾਂ ਅਤੇ ਰਾਸ਼ਟਰੀਅਤਾ ਦਾ ਵੇਰਵਾ ਸ਼ਾਮਲ ਹੈ। ਇਸ ਵਿੱਚ ਭਾਰਤੀ ਮੂਲ ਦੇ 89 ਵਿਅਕਤੀਆਂ ਦੇ ਨਾਂਅ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ ਵਿੱਚ ਗੰਭੀਰ ਅਪਰਾਧਾਂ ਲਈ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਸੂਚੀ ਟਰੰਪ ਪ੍ਰਸ਼ਾਸਨ ਦੀ ਮਾਸ ਡਿਪੋਰਟੇਸ਼ਨ ਮੁਹਿੰਮ ਦਾ ਹਿੱਸਾ ਹੈ, ਜਿਸ ਨੂੰ ਪ੍ਰਸ਼ਾਸਨ ਨੇ ‘ਸਭ ਤੋਂ ਖਤਰਨਾਕ ਅਪਰਾਧੀਆਂ’ ਨੂੰ ਪਹਿਲਾਂ ਹਟਾਉਣ ਦੇ ਤੌਰ ਤੇ ਪੇਸ਼ ਕੀਤਾ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਦੇ ਅਧਿਕਾਰੀਆਂ, ਜਿਵੇਂ ਅਸਿਸਟੈਂਟ ਸੈਕਟਰੀ ਟਿ੍ਰਸ਼ੀਆ ਮੈਕਲਾਫ਼ਲਿਨ ਅਤੇ ਹੋਰਾਂ ਨੇ ਇਸ ਨੂੰ ਪਾਰਦਰਸ਼ਤਾ ਵਧਾਉਣ ਅਤੇ ਅਮਰੀਕੀ ਨਾਗਰਿਕਾਂ ਨੂੰ ਦੱਸਣ ਲਈ ਜਾਰੀ ਕੀਤਾ ਹੈ ਕਿ ਕਿਹੜੇ ਅਪਰਾਧੀਆਂ ਨੂੰ ਅਮਰੀਕੀ ਸਮਾਜ ਤੋਂ ਹਟਾਇਆ ਜਾ ਰਿਹਾ ਹੈ। ਉਹਨਾਂ ਨੇ ਇਹਨਾਂ ਨੂੰ ‘ਰਾਖਸ਼’ ਕਿਹਾ ਹੈ ਜਿਨ੍ਹਾਂ ਨੇ ਅਮਰੀਕੀ ਪਰਿਵਾਰਾਂ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਇਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ‘ਸਨੈਪਸ਼ਾਟ’ ਹੈ ਅਤੇ ਅਸਲ ਵਿੱਚ ਹਜ਼ਾਰਾਂ ਹੋਰ ਅਪਰਾਧੀ ਵੀ ਗਿ੍ਰਫ਼ਤਾਰ ਕੀਤੇ ਗਏ ਹਨ।

Loading