ਅਲਾਬਾਮਾ ਵਿਚ ਜਬਰਜਿਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਨੂੰ ਨਾਈਟਰੋਜਨ ਗੈਸਨਾਲ ਦਿੱਤੀ ਮੌਤ

In ਅਮਰੀਕਾ
February 10, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਅਲਾਬਾਮਾ ਰਾਜ ਵਿਚ 41 ਸਾਲਾ ਔਰਤ ਪੌਲਾਈਨ ਬਰਾਊਨ ਨਾਲ ਜਬਰਜਿਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ 52 ਸਾਲਾ ਡੈਮਟਰੀਅਸ ਟੈਰੈਂਸ ਫਰੇਜ਼ੀਅਰ ਨੂੰ ਨਾਈਟਰੋਜਨ ਗੈਸ ਨਾਲ ਮੌਤ ਦਿੱਤੀ ਗਈ। ਜਬਰਜਿਨਾਹ ਤੇ ਹੱਤਿਆ ਦੀ ਇਹ ਘਟਨਾ 1991 ਵਿਚ ਬਰਮਿੰਘਮ ਵਿਚ ਵਾਪਰੀ ਸੀ। ਗਵਰਨਰ ਦੇ ਦਫਤਰ ਅਨੁਸਾਰ ਫਰੇਜ਼ੀਅਰ ਨੂੰ ਸ਼ਾਮ 6.36 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਫਰੇਜ਼ੀਅਰ ਨੇ ਆਪਣੇ ਆਖਰੀ ਬਿਆਨ ਵਿਚ ਕਿਹਾ ਕਿ ''ਸਭ ਤੋਂ ਪਹਿਲਾਂ ਮੈ ਪੌਲਾਈਨ ਬਰਾਊਨ ਦੇ ਮਿੱਤਰਾਂ ਤੇ ਪਰਿਵਾਰ ਤੋਂ ਮੁਆਫੀ ਮੰਗਦਾ ਹਾਂ ਜੋ ਕੁਝ ਬਰਾਊਨ ਨਾਲ ਹੋਇਆ ਉਹ ਮੁੜ ਕਦੀ ਨਾ ਵਾਪਰੇ। ਮੈ ਕਾਲੇ ਭਾਈਚਾਰੇ ਤੋਂ ਵੀ ਮੁਆਫੀ ਮੰਗਦਾ ਹਾਂ।'' ਆਖਰੀ ਬਿਆਨ ਵਿਚ ਫਰੇਜ਼ੀਅਰ ਨੇ ਮਿਸ਼ੀਗਨ ਦੇ ਗਵਰਨਰ ਗਰੇਚਨ ਵਾਈਟਮਰ ਦੀ ਵੀ ਮਾਮਲੇ ਵਿਚ ਦਖਲ ਨਾ ਦੇਣ ਲਈ ਨਿੰਦਾ ਕੀਤੀ। ਫਰੇਜ਼ੀਅਰ ਨੂੰ 2011 ਵਿਚ ਮਿਸ਼ੀਗਨ ਤੋਂ ਅਲਾਬਾਮਾ ਤਬਦੀਲ ਕਰ ਦਿੱਤਾ ਗਿਆ ਸੀ ਜਿਥੇ ਉਹ ਹੱਤਿਆ ਦੇ ਇਕ ਹੋਰ ਮਾਮਲੇ ਵਿਚ ਉਮਰ ਕੈਦ ਕੱਟ ਰਿਹਾ ਸੀ। ਫਰੇਜ਼ੀਅਰ ਨੂੰ ਨਾਈਟਰੋਜਨ ਗੈਸ ਚੜਾਉਣ ਸਮੇ ਪੱਤਰਕਾਰ ਵੀ ਹਾਜਰ ਸਨ।

Loading