ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਇਆ

In ਮੁੱਖ ਖ਼ਬਰਾਂ
August 15, 2024
ਨਵੀਂ ਦਿੱਲੀ, 15 ਅਗਸਤ : ਪ੍ਰਧਾਨ ਮੰਤਰੀ ਨੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਲਗਾਤਾਰ 11ਵੀਂ ਵਾਰ ਲਾਲ ਕਿਲ੍ਹੇ ਤੋਂ ਝੰਡਾ ਲਹਿਰਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਸੰਬੋਧਨ ਕਰਿਦਆਂ ਕਿਹਾ ਜਦੋਂ 40 ਕਰੋੜ ਦੇਸ਼ ਵਾਸੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਵਾ ਸਕਦੇ ਹਨ ਤਾਂ ਅੱਜ 140 ਕਰੋੜ ‘ਪਰਿਵਾਰਕ ਮੈਂਬਰ’ ਵੀ ਇਸੇ ਭਾਵਨਾ ਨਾਲ ਭਾਰਤ ਨੂੰ ਖੁਸ਼ਹਾਲ ਬਣਾ ਸਕਦੇ ਹਨ। 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਵਿਕਸਿਤ ਭਾਰਤ 2047’ ਸਿਰਫ਼ ਇਕ ਭਾਸ਼ਣ ਦੇ ਸ਼ਬਦ ਨਹੀਂ ਹਨ, ਬਲਕਿ ਇਸਦੇ ਪਿੱਛੇ ਕੜੀ ਮਿਹਨਤ ਜਾਰੀ ਹੈ। ਸੁਤੰਤਰਤਾ ਦਿਵਸ ’ਤੇ ਆਪਣੇ ਤੀਜੇ ਕਾਰਜਕਾਰਲ ਦੇ ਪਹਿਲੇ ਸੰਬੋਧਨ ਤੋਂ ਬਾਅਦ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਮਨਮੋਹਨ ਸਿੰਘ ਨੇ 2004 ਤੋਂ 2014 ਦੌਰਾਨ ਕਿਲ੍ਹੇ ਤੋਂ 10 ਵਾਰ ਝੰਡਾ ਲਹਿਰਾਇਆ ਸੀ।

Loading