ਪੰਕਜ ਸ਼ਰਮਾ :
‘‘ਹੈਲੋ, ਟਰੇਨ ਆ ਗਈ ਤੇ ਤੁਸੀਂ ਦੋਵੇਂ ਆਰਾਮ ਨਾਲ ਬੈਠੀਆਂ ਹੋ, ਘਰ ਨਹੀਂ ਜਾਣਾ?’’
“ਚਲੀਆਂ ਜਾਵਾਂਗੀਆਂ, ਕਾਹਲੀ ਕਾਹਦੀ ਹੈ? ਤੇ ਜਲਦੀ ਜਾ ਕੇ ਕਰਨਾ ਵੀ ਕੀ ਹੈ?’’
‘‘ਕਮਾਲ ਐ, ਅੱਜ ਟਰੇਨ ਜਲਦੀ ਮਿਲ ਰਹੀ ਹੈ ਤਾਂ ਤੁਸੀਂ ਜਾ ਨਹੀਂ ਰਹੀਆਂ। ਦੈਨਿਕ ਟਰੇਨ ਤਾਂ ਦੇਰ ਨਾਲ ਆਉਣੀ ਹੈ?’’
‘‘ਅਸੀਂ ਉਦੋਂ ਰਵਾਨਾ ਹੋਵਾਂਗੀਆਂ ਜਦੋਂ ਦੈਨਿਕ ਟਰੇਨ ਆਏਗੀ।’’
‘‘ਐਸਾ ਕਿਉਂ?’’
“ਹੁਣ ਤੁਸੀਂ ਤਾਂ ਛੋਟੇ ਪਰਿਵਾਰ ਵਿੱਚ ਰਹਿੰਦੇ ਹੋ। ਪਤੀ ਅਤੇ ਬੱਚੇ ਵੀ ਸਮਝਦਾਰ ਹਨ, ਤੁਹਾਡੇ ਕੰਮ ਵਿੱਚ ਹੱਥ ਵੀ ਵਟਾ ਦਿੰਦੇ ਹਨ। ਪਰ ਸਾਨੂੰ ਤਾਂ ਚਾਹ ਵੀ ਆਪ ਬਣਾ ਕੇ ਪੀਣੀ ਪੈਂਦੀ ਹੈ। ਜੇ ਅੱਜ ਅਸੀਂ ਗ਼ਲਤੀ ਨਾਲ ਵੀ ਜਲਦੀ ਘਰ ਪਹੁੰਚ ਗਈਆਂ ਤਾਂ ਕਿਹੜਾ ਸਾਨੂੰ ਆਰਾਮ ਮਿਲ ਜਾਣਾ ਹੈ? ਕੋਈ ਨਾ ਕੋਈ ਨਵਾਂ ਕੰਮ ਹੋਰ ਕਰਨ ਨੂੰ ਦੇ ਦੇਣਗੇ। ਇਸ ਤੋਂ ਚੰਗਾ ਹੈ ਕਿ ਇੱਥੇ ਹੀ ਆਰਾਮ ਕਰ ਲਈਏ। ਤੁਸੀਂ ਜਾਓ।’’