ਦੋਹਾ/ਏ.ਟੀ.ਨਿਊਜ਼: ਪੁਰਤਗਾਲ ਨੇ ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਦੇ ਫ਼ਾਈਨਲ ’ਚ ਆਸਟ੍ਰੀਆ ਨੂੰ 1-0 ਨਾਲ ਹਰਾਉਂਦਿਆਂ ਆਪਣਾ ਪਹਿਲਾ ਵਿਸ਼ਵ ਪੱਧਰ ਦਾ ਖ਼ਿਤਾਬ ਜਿੱਤ ਲਿਆ। ਬੇਨਫ਼ਿਕਾ ਦੇ ਫ਼ਾਰਵਰਡ ਅਨੀਸਿਓ ਕੈਬ੍ਰਾਲ ਨੇ ਪਿਛਲੀ ਦਿਨੀਂ ਖੇਡੇ ਗਏ ਖ਼ਿਤਾਬੀ ਮੁਕਾਬਲੇ ਦੇ 32ਵੇਂ ਮਿੰਟ ’ਚ ਮੈਚ ਦਾ ਇਕੱਲਾ ਗੋਲ ਕੀਤਾ।
ਇਸ ਤੋਂ ਪਹਿਲਾਂ, ਇਟਲੀ ਨੇ ਤੀਜੇ ਸਥਾਨ ਦੇ ਮੁਕਾਬਲੇ ’ਚ ਬ੍ਰਾਜ਼ੀਲ ਨੂੰ ਸ਼ੂਟਆਉਟ ’ਚ 4-2 ਨਾਲ ਹਰਾਇਆ, ਜਿਸ ਨਾਲ ਯੂਰਪੀ ਟੀਮਾਂ ਨੇ ਸਿਖਰ ਦੇ ਤਿੰਨ ਸਥਾਨਾਂ ’ਤੇ ਆਪਣਾ ਦਬਦਬਾ ਬਣਾਇਆ। ਮੁਕਾਬਲਾ ਬਰਾਬਰੀ ’ਤੇ ਖਤਮ ਹੋਣ ਤੋਂ ਬਾਅਦ ਗੋਲਕੀਪਰ ਐਲੇਸੈਂਡ੍ਰੋ ਲੋਂਗੋਨੀ ਨੇ ਦੋ ਪੈਨਲਟੀ ਬਚਾ ਕੇ ਇਟਲੀ ਦੀ ਜਿੱਤ ਨੂੰ ਯਕੀਨੀ ਬਣਾਇਆ। ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਦਾ ਇਹ 20ਵਾਂ ਐਡੀਸ਼ਨ ਸੀ। ਫ਼ੀਫ਼ਾ ਹੁਣ ਇਸ ਟੂਰਨਾਮੈਂਟ ਨੂੰ ਹਰ ਦੋ ਸਾਲਾਂ ਦੀ ਬਜਾਏ ਸਾਲਾਨਾ ਕਰਦਾ ਹੈ।
![]()
