
ਪੋਲੈਂਡ ਦੀ ਇਗਾ ਸਵੈਟੇਕ ਨੇ ਪਿਛਲੇ ਦਿਨੀਂ ਆਲ ਇੰਗਲੈਂਡ ਕਲੱਬ ਵਿੱਚ ਅਮਰੀਕੀ ਅਮਾਂਡਾ ਅਨੀਸਿਮੋਵਾ ਨੂੰ ਹਰਾ ਕੇ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ। ਇਹ ਜਿੱਤ ਉਸਦੇ ਕੈਰੀਅਰ ਦਾ ਸਿਰਫ਼ ਇੱਕ ਹੋਰ ਮੀਲ ਪੱਥਰ ਨਹੀਂ ਹੈ, ਸਗੋਂ ਇੱਕ ਸਾਲ ਤੋਂ ਵੱਧ ਸਮੇਂ ਦੇ ਮਾਨਸਿਕ, ਸਰੀਰਕ ਅਤੇ ਪੇਸ਼ੇਵਰ ਸੰਘਰਸ਼ਾਂ ਨੂੰ ਪਾਰ ਕਰਨ ਦੀ ਇੱਕ ਉਦਾਹਰਣ ਹੈ।
ਇਹ ਡਰ ਉਸਦੇ ਮਨ ਦੇ ਪਿੱਛੇ ਹੀ ਰਿਹਾ ਅਤੇ ਇਸਦੇ ਨਾਲ ਹੀ, ਉਸਦੇ ਦਾਦਾ ਜੀ ਦੇ ਦੇਹਾਂਤ, ਕੋਚਿੰਗ ਸਟਾਫ ਵਿੱਚ ਤਬਦੀਲੀ, ਰੈਂਕਿੰਗ ਵਿੱਚ ਗਿਰਾਵਟ ਅਤੇ ਖਿਤਾਬਾਂ ਦੀ ਘਾਟ ਨੇ ਉਸਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। 2023 ਵਿੱਚ, ਡੋਪਿੰਗ ਟੈਸਟ ਵਿੱਚ ਅਸਫਲ ਰਹਿਣ ਤੋਂ ਬਾਅਦ ਉਸਨੂੰ ਇੱਕ ਮਹੀਨੇ ਦੀ ਪਾਬੰਦੀ ਦਾ ਸਾਹਮਣਾ ਕਰਨਾ ਪਿਆ। ਇੰਟਰਨੈਸ਼ਨਲ ਟੈਨਿਸ ਇੰਟੈਗਰਿਟੀ ਏਜੰਸੀ ਨੇ ਬਾਅਦ ਵਿੱਚ ਫੈਸਲਾ ਸੁਣਾਇਆ ਕਿ ਇਹ ਮਾਮਲਾ ਅਣਜਾਣੇ ਵਿੱਚ ਨਸ਼ੀਲੇ ਪਦਾਰਥਾਂ ਦੀ ਦੂਸ਼ਣ ਨਾਲ ਜੁੜਿਆ ਹੋਇਆ ਸੀ।
ਸਵੈਟੇਕ ਨੇ ਇੰਟਰਨੈੱਟ ਮੀਡੀਆ ’ਤੇ ਲਿਖਿਆ, ‘‘ਇਹ ਘਟਨਾ ਪੂਰੀ ਤਰ੍ਹਾਂ ਮੇਰੇ ਕਾਬੂ ਤੋਂ ਬਾਹਰ ਸੀ, ਜਿਸਨੇ ਮੇਰੇ ਸਾਲ ਦੇ ਟੀਚਿਆਂ ਨੂੰ ਖੋਹ ਲਿਆ ਅਤੇ ਮੈਨੂੰ ਅੰਦਰੋਂ ਆਪਣੇ ਆਪ ਨੂੰ ਮੁੜ ਸੰਗਠਿਤ ਕਰਨ ਲਈ ਮਜਬੂਰ ਕੀਤਾ।’’
ਸਵੈਟੇਕ ਨੇ ਕਿਹਾ ਕਿ ਡੋਪਿੰਗ ਸਕੈਂਡਲ ਤੋਂ ਬਾਅਦ ਉਹ ਇਸ ਬਾਰੇ ਬਹੁਤ ਸਾਵਧਾਨ ਹੋ ਗਈ ਹੈ ਕਿ ਉਹ ਕੀ ਖਾਂਦੀ ਹੈ ਅਤੇ ਕੀ ਪੀਂਦੀ ਹੈ, ਹੁਣ ਮੈਂ ਹਰ ਚੀਜ਼ ਬਾਰੇ ਵਧੇਰੇ ਸਾਵਧਾਨ ਹਾਂ ਤਾਂ ਜੋ ਕੁਝ ਵੀ ਦੂਸ਼ਿਤ ਨਾ ਹੋਵੇ।
ਡੋਪਿੰਗ ਵਿਵਾਦ ਅਤੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸਵੈਟੇਕ ਨੇ 12 ਜੂਨ ਨੂੰ ਆਪਣੀ ਵਾਪਸੀ ਸ਼ੁਰੂ ਕੀਤੀ। ਉਸਨੇ ਸਪੇਨ ਦੇ ਮੈਲੋਰਕਾ ਵਿੱਚ ਘਾਹ ’ਤੇ ਸਿਖਲਾਈ ਸ਼ੁਰੂ ਕੀਤੀ, ਫਿਰ ਜਰਮਨੀ ਵਿੱਚ ਇੱਕ ਟੂਰਨਾਮੈਂਟ ਖੇਡਿਆ, ਜਿੱਥੇ ਉਹ ਫਾਈਨਲ ਵਿੱਚ ਪਹੁੰਚੀ ਅਤੇ ਹਾਰਨ ਤੋਂ ਬਾਅਦ ਸਟੇਜ ’ਤੇ ਹੰਝੂਆਂ ਨਾਲ ਟੁੱਟ ਗਈ।
ਦੋ ਹਫ਼ਤਿਆਂ ਬਾਅਦ, ਉਹ ਵਿੰਬਲਡਨ ਦੇ ਕੋਰਟ ’ਤੇ ਚਮਕਦਾਰ ਮੁਸਕਰਾਉਂਦੇ ਹੋਏ ਵਾਪਸ ਆਈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਖਿਤਾਬ ਜਿੱਤਿਆ। ਇਸ ਜਿੱਤ ਦੇ ਨਾਲ, 24 ਸਾਲਾ ਸਵਿਏਟੇਕ ਨੇ ਹੁਣ ਤਿੰਨੋਂ ਸਤਹਾਂ (ਮਿੱਟੀ, ਸਖ਼ਤ ਅਤੇ ਘਾਹ) ’ਤੇ ਗ੍ਰੈਂਡ ਸਲੈਮ ਖਿਤਾਬ ਜਿੱਤ ਲਏ ਹਨ। ਇਸ ਤੋਂ ਪਹਿਲਾਂ ਇਹ ਉਪਲਬਧੀ ਸੇਰੇਨਾ ਵਿਲੀਅਮਜ਼ ਨੇ 2002 ਵਿੱਚ ਹਾਸਲ ਕੀਤੀ ਸੀ। ਹੁਣ ਉਸਨੂੰ ਕੈਰੀਅਰ ਗ੍ਰੈਂਡ ਸਲੈਮ ਪੂਰਾ ਕਰਨ ਲਈ ਸਿਰਫ਼ ਆਸਟ੍ਰੇਲੀਅਨ ਓਪਨ ਜਿੱਤਣ ਦੀ ਲੋੜ ਹੈ।