ਤੇਲ ਅਵੀਵ/ਏ.ਟੀ.ਨਿਊਜ਼: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫ਼ੌਜ ਸਕੱਤਰ ਮੇਜਰ ਜਨਰਲ ਰੋਮਨ ਗੋਫ਼ਮੈਨ ਨੂੰ ਦੇਸ਼ ਦੀ ਖੁਫ਼ੀਆ ਏਜੰਸੀ ਮੋਸਾਦ ਦਾ ਡਾਇਰੈਕਟਰ ਚੁਣਿਆ ਹੈ। ਗੋਫ਼ਮੈਨ ਮੋਸਾਦ ਦੇ ਨਵੇਂ ਡਾਇਰੈਕਟਰ ਵਜੋਂ ਡੇਵਿਡ ਬਾਰਨਿਆ ਦੀ ਜਗ੍ਹਾ ਲੈਣਗੇ। ਰੋਮਨ ਗੋਫ਼ਮੈਨ ਦਾ 5 ਸਾਲ ਦਾ ਕਾਰਜਕਾਲ ਜੂਨ 2026 ’ਚ ਪੂਰਾ ਹੋਵੇਗਾ। ਇਜ਼ਰਾਇਲੀ ਪੀ. ਐੱਮ. ਨੇਤਨਯਾਹੂ ਨੇ ਵੱਖ-ਵੱਖ ਉਮੀਦਵਾਰਾਂ ਦੀ ਇੰਟਰਵਿਊ ਤੋਂ ਬਾਅਦ ਮੇਜਰ ਜਨਰਲ ਗੋਫ਼ਮੈਨ ਦੀ ਚੋਣ ਕੀਤੀ। ਮੋਸਾਦ ਚੀਫ਼ ਦੇ ਅਹੁਦੇ ’ਤੇ ਗੋਫ਼ਮੈਨ ਦੀ ਨਿਯੁਕਤੀ ਲਈ ਨੇਤਨਯਾਹੂ ਨੇ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਸਬੰਧੀ ਸਲਾਹਕਾਰ ਕਮੇਟੀ ਨੂੰ ਬੇਨਤੀ ਕੀਤੀ ਹੈ।
ਇਸ ਸਬੰਧ ’ਚ ਨੇਤਨਯਾਹੂ ਨੇ ਪੋਸਟ ਕਰ ਕੇ ਦੱਸਿਆ ਕਿ ਜੰਗ ਦੌਰਾਨ ਪ੍ਰਧਾਨ ਮੰਤਰੀ ਦੇ ਫ਼ੌਜ ਸਕੱਤਰ ਵਜੋਂ ਗੋਫ਼ਮੈਨ ਦੀ ਨਿਯੁਕਤੀ ਨੇ ਉਨ੍ਹਾਂ ਦੀ ਅਸਾਧਾਰਨ ਪੇਸ਼ੇਵਰ ਸਮਰੱਥਾ ਨੂੰ ਸਾਬਿਤ ਕੀਤਾ। ਉਨ੍ਹਾਂ ਅਹੁਦਾ ਸੰਭਾਲਦੇ ਹੀ ਤੇਜ਼ੀ ਨਾਲ ਕੰਮ ਕੀਤਾ ਅਤੇ ਜੰਗ ਦੇ 7 ਮੋਰਚਿਆਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਮੇਜਰ ਜਨਰਲ ਗੋਫ਼ਮੈਨ ਲਗਾਤਾਰ ਸਾਰੀਆਂ ਖੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਵਿਸ਼ੇਸ਼ ਤੌਰ ’ਤੇ ਮੋਸਾਦ ਦੇ ਸੰਪਰਕ ’ਚ ਰਹੇ ਹਨ।
![]()
