ਇਜ਼ਰਾਈਲ ਨੇ ਤਿੰਨ ਸੂਬਿਆਂ ’ਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ: ਈਰਾਨ

In ਮੁੱਖ ਖ਼ਬਰਾਂ
October 26, 2024
ਦੁਬਈ, 26 ਅਕਤੂਬਰ: ਇਰਾਨ ਦੀ ਸੈਨਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਉਸਦੇ ਇਲਾਮ, ਖੁਜਸਤਾਨ ਅਤੇ ਤੇਹਰਾਨ ਸੂਬੇ ਵਿਚ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ, ਜਿਸ ਵਿਚ ਸੀਮਤ ਨੁਕਸਾਨ ਹੋਇਆ ਹੈ। ਇਰਾਨ ਦੇ ਹਥਿਆਰਬੰਦ ਬਲਾਂ ਦਾ ਇਹ ਬਿਆਨ ਸਰਕਾਰੀ ਟੈਲੀਵਿਜ਼ਨ ਚੈਨਲ ’ਤੇ ਪੜ੍ਹਿਆ ਗਿਆ, ਪਰ ਇਸ ਦੌਰਾਨ ਹਮਲਿਆਂ ’ਚ ਹੋਏ ਨੁਕਸਾਨ ਨਾਲ ਸਬੰਧਤ ਕੋਈ ਤਸਵੀਰ ਨਹੀਂ ਦਿਖਾਈ ਗਈ। ਇਰਾਨ ਦੀ ਸੈਨਾ ਨੇ ਦਾਅਵਾ ਕੀਤਾ ਕਿ ਉਸ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਹਮਲਿਆਂ ਨਾਲ ਹੁਣ ਵਾਲੇ ਨੁਕਸਾਨ ਨੂੰ ਸੀਮਤ ਕਰ ਦਿੱਤਾ, ਹਲਾਂਕਿ ਉਸਨੇ ਇਸ ਸਬੰਧੀ ਕੋਈ ਸਬੂਤ ਨਹੀਂ ਦਿੱਤਾ। ਉਧਰ ਇਜ਼ਰਾਈਲ ਨੇ ਕਿਹਾ ਕਿ ਉਸ ਨੇ ਦੇਸ਼ ਵਿੱਚ ਮਿਜ਼ਾਈਲ ਨਿਰਮਾਣ ਪਲਾਂਟਾਂ ਅਤੇ ਹੋਰ ਸਾਈਟਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਸ ਦੇ ਜਹਾਜ਼ ਈਰਾਨ ਵਿਚ ਹਮਲੇ ਕਰਨ ਤੋਂ ਬਾਅਦ ਸੁਰੱਖਿਅਤ ਪਰਤ ਗਏ ਹਨ।

Loading