ਇਮੀਗ੍ਰੇਸ਼ਨ ਇਨਫ਼ੋਰਸਮੈਂਟ ਵੱਲੋਂ ਗ੍ਰਿਫ਼ਤਾਰ ਸੈਂਕੜੇ ਪ੍ਰਵਾਸੀਆਂ ਦੀ ਰਿਹਾਈ ਸੰਭਵ

In ਮੁੱਖ ਖ਼ਬਰਾਂ
November 14, 2025

ਸ਼ਿਕਾਗੋ/ਹੁਸਨ ਲੜੋਆ ਬੰਗਾ : ਇੱਕ ਸੰਘੀ ਜੱਜ ਨੇ ਕਿਹਾ ਹੈ ਕਿ ਇਲੀਨੋਇਸ ਤੋਂ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਦੁਆਰਾ ਗ੍ਰਿਫ਼ਤਾਰ ਸੈਂਕੜੇ ਪ੍ਰਵਾਸੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਕਿਉਂਕਿ ਅਜਿਹਾ ਨਹੀਂ ਲੱਗਦਾ ਕਿ ਉਹ ਡਰੱਗ ਤਸਕਰ ਹਨ ਜਾਂ ਗੈਂਗਸਟਰ ਹਨ। ਸ਼ਿਕਾਗੋ ਦੀ ਸੰਘੀ ਅਦਾਲਤ ਵਿੱਚ ਯੂ. ਐਸ. ਡਿਸਟ੍ਰਿਕਟ ਜੱਜ ਜੈਫ਼ਰੀ ਕਮਿੰਗਜ ਨੇ ਦਾਇਰ ਇੱਕ ਪਟੀਸ਼ਨ ਜਿਸ ਵਿੱਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰੀਆਂ ਗੈਰ ਕਾਨੂੰਨੀ ਹਨ, ’ਤੇ ਸੁਣਵਾਈ ਕਰਦਿਆਂ ਜੁਬਾਨੀ ਆਦੇਸ਼ ਵਿੱਚ ਪ੍ਰਵਾਸੀਆਂ ਦੀ ਰਿਹਾਈ ਦਾ ਆਦੇਸ਼ ਦਿੱਤਾ ਹੈ। ਜੱਜ ਦਾ ਆਦੇਸ਼ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਅਪਰੇਸ਼ਨ ਮਿਡਵੇਅ ਬਲਿਟਜ਼ ਜਿਸ ਤਹਿਤ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਦੇ ਛਾਪਿਆਂ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਦੇ ਦੋ ਮਹੀਨੇ ਬਾਅਦ ਆਇਆ ਹੈ। ਜਿਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਬਿਨਾਂ ਵਾਰੰਟ ਕੀਤੀ ਗਈ ਹੈ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ। ਘੱਟੋ ਘੱਟ 13 ਵਿਅਕਤੀਆਂ ਦੀ ਰਿਹਾਈ ਇੱਕ ਦੋ ਦਿਨਾਂ ਵਿੱਚ ਸੰਭਵ ਹੈ। ਗ੍ਰਿਫ਼ਤਾਰ ਲੋਕਾਂ ਦੇ ਵਕੀਲਾਂ ਅਨੁਸਾਰ ਕੁਲ 600 ਲੋਕਾਂ ਜਿਨ੍ਹਾਂ ਵਿੱਚ ਵਧੇਰੇ ਪ੍ਰਵਾਸੀ ਹਨ, ਦੀ ਰਿਹਾਈ ਹੋ ਸਕਦੀ ਹੈ।

Loading