ਇਮੀਗ੍ਰੇਸ਼ਨ ਤੋਂ ਬਚਣ ਲਈ ਭਜਾਈ ਕਾਰ ਹੋਰ ਕਾਰ ਨਾਲ ਟਕਰਾਈ,ਅਧਿਆਪਕਾ ਦੀ ਮੌਤ

In ਅਮਰੀਕਾ
February 19, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇਮੀਗ੍ਰੇਸ਼ਨ ਅਫ਼ਸਰਾਂ ਤੋਂ ਬਚਣ ਲਈ ਇੱਕ ਵਿਅਕਤੀ ਵੱਲੋਂ ਭਜਾਈ ਕਾਰ ਇੱਕ ਹੋਰ ਕਾਰ ਨਾਲ ਟਕਰਾਅ ਗਈ ਜਿਸ ਕਾਰ ਵਿੱਚ ਸਵਾਰ ਜਾਰਜੀਆ ਦੀ ਇੱਕ ਅਧਿਆਪਕਾ ਦੀ ਮੌਤ ਹੋ ਗਈ। ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਹੈ ਕਿ ਸਵਾਨਾਹ ਵਿੱਚ 38 ਸਾਲਾ ਗੁਆਟੇਮਾਲਾ ਨਾਗਰਿਕ ਓਸਕਾਰ ਵਾਸਕੁਏਜ਼ ਲੋਪੇਜ਼ ਨੇ ਇਮੀਗ੍ਰੇਸ਼ਨ ਐਂਡ ਕਸਟਮਜ ਇਨਫ਼ੋਰਸਮੈਂਟ ਏਜੰਟਾਂ ਤੋਂ ਬਚਣ ਦੀ ਕੋਸ਼ਿਸ਼ ਦੌਰਾਨ 52 ਸਾਲਾ ਲਿੰਡਾ ਡੇਵਿਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਲਿੰਡਾ ਦੀ ਮੌਕੇ ੳੁੱਪਰ ਹੀ ਮੌਤ ਹੋ ਗਏ ਜਦ ਕਿ ਲੋਪੇਜ਼ ਮਾਮੂਲੀ ਜਖਮੀ ਹੋਇਆ ਹੈ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਊਂਟੀ ਪੁਲਿਸ ਵਿਭਾਗ ਹਾਦਸੇ ਦੀ ਜਾਂਚ ਕਰ ਰਿਹਾ ਹੈ। ਲੋਪੇਜ਼ ਵਿਰੁੱਧ ਪਹਿਲਾ ਦਰਜਾ ਹੱਤਿਆ ਸਮੇਤ ਲਾਪਰਵਾਹੀ ਨਾਲ ਡਰਾਈਵਿੰਗ ਕਰਨ, ਬਿਨਾਂ ਯੋਗ ਲਾਇਸੰਸ ਡਰਾਈਵਿੰਗ ਕਰਨ ਤੇ ਟਰੈਫ਼ਿਕ ਕੰਟਰੋਲ ਉਪਕਰਨ ਦੀ ਅਣਦੇਖੀ ਕਰਨ ਦੇ ਦੋਸ਼ ਲਾਏ ਗਏ ਹਨ।

Loading