
ਦੁਬਈ/ਏ.ਟੀ.ਨਿਊਜ਼
ਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪਰਮਾਣੂ ਸਮਝੌਤਾ ਨਾ ਕਰਨ ’ਤੇ ਟਰੰਪ ਇਰਾਨ ਨਾਲ ਨਾਰਾਜ਼ ਹੈ। ਉਸ ਨੇ ਸਿੱਧੀ ਧਮਕੀ ਦਿੱਤੀ ਹੈ ਕਿ ਜੇ ਇਰਾਨ ਨੇ ਸਾਡੇ ਨਾਲ ਨਵਾਂ ਪਰਮਾਣੂ ਸਮਝੌਤਾ ਨਹੀਂ ਕੀਤਾ ਤਾਂ ਉਹ ਅਜਿਹੇ ਬੰਬ ਧਮਾਕੇ ਕਰੇਗਾ ਜੋ ਇਰਾਨ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ। ਟਰੰਪ ਨੇ ਇਰਾਨ ’ਤੇ ਸੈਕੰਡਰੀ ਟੈਰਿਫ਼ ਲਗਾਉਣ ਦੀ ਧਮਕੀ ਵੀ ਦਿੱਤੀ ਹੈ।
ਇਰਾਨ ਦੀਆਂ ਮਿਜ਼ਾਈਲਾਂ ਲਾਂਚ ਨੂੰ ਤਿਆਰ
ਇਰਾਨ ਨੇ ਵੀ ਅਮਰੀਕਾ ਨੂੰ ਮੂੰਹਤੋੜ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਅਨੁਸਾਰ ਇਰਾਨ ਦੀ ਫ਼ੌਜ ਨੇ ਆਪਣੀਆਂ ਮਿਜ਼ਾਈਲਾਂ ਨੂੰ ਲਾਂਚ-ਟੂ-ਲਾਂਚ ਮੋਡ ’ਤੇ ਤਾਇਨਾਤ ਕਰ ਦਿੱਤਾ ਹੈ। ਐਕਸ ਪੋਸਟ ’ਤੇ ਇਰਾਨ ਦੀ ਫ਼ੌਜ ਨੇ ਕਿਹਾ ਕਿ ਇਰਾਨੀ ਮਿਜ਼ਾਈਲਾਂ ਸਾਰੇ ਭੂਮੀਗਤ ਮਿਜ਼ਾਈਲ ਸ਼ਹਿਰਾਂ ਵਿੱਚ ਲਾਂਚਰਾਂ ’ਤੇ ਲੋਡ ਕੀਤੀਆਂ ਗਈਆਂ ਹਨ। ਉਹ ਲਾਂਚ ਕਰਨ ਲਈ ਤਿਆਰ ਹਨ। ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਟਰੰਪ ਭੜਕੇ ... ਕੀ ਕਰਨਗੇ ਬੰਬਾਰੀ?
ਤਿਹਰਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਇਰਾਨ ਵਿੱਚ ਅੰਡਰਗ੍ਰਾਊਂਡ ਸ਼ਹਿਰਾਂ ਵਿੱਚ ਲਾਂਚ ਲਈ ਤਿਆਰ ਮਿਜ਼ਾਈਲਾਂ ਦੀ ਗਿਣਤੀ ਕਾਫ਼ੀ ਵੱਧ ਹੈ। ਹਾਲ ਹੀ ਵਿੱਚ ਇਰਾਨ ਨੇ ਆਪਣੇ ਅੰਡਰਗ੍ਰਾਊਂਡ ਮਿਜ਼ਾਈਲ ਸਿਟੀ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਸੀ। ਬੀਤੇ ਦਿਨੀਂ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇ ਤਿਹਰਾਨ ਆਪਣੇ ਪਰਮਾਣੂ ਕਾਰਜਕ੍ਰਮ ਨੂੰ ਲੈ ਕੇ ਵਾਸ਼ਿੰਗਟਨ ਨਾਲ ਸਮਝੌਤਾ ਨਹੀਂ ਕਰਦਾ ਤਾਂ ਉਸ ’ਤੇ ਬੰਬਾਰੀ ਤੇ ਸੈਕੰਡਰੀ ਟੈਰਿਫ਼ ਲਗਾਏ ਜਾਣਗੇ।
ਟੈਰਿਫ਼ ਲਗਾਉਣ ਦੀ ਵੀ ਧਮਕੀ
ਇੱਕ ਇੰਟਰਵਿਊ ’ਚ ਟਰੰਪ ਨੇ ਇਹ ਸਮਝੌਤਾ ਨਾ ਕਰਨ ਦੀ ਧਮਕੀ ਦਿੱਤੀ ਸੀ ਕਿ ਬੰਬਾਰੀ ਹੋਵੇਗੀ। ਇਹ ਬੰਬ ਧਮਾਕਾ ਉਸ ਤਰ੍ਹਾਂ ਦਾ ਹੋਵੇਗਾ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਤੇ ਇੱਕ ਮੌਕਾ ਹੈ। ਜੇ ਇਰਾਨ ਕੋਈ ਸਮਝੌਤਾ ਨਹੀਂ ਕਰਦਾ ਹੈ ਤਾਂ ਮੈਂ ਉਸ ’ਤੇ ਸੈਕੰਡਰੀ ਟੈਰਿਫ਼ ਵੀ ਲਗਾਵਾਂਗਾ।
ਇਰਾਨ ਲਈ ਚੰਗਾ ਨਹੀਂ ਹੋਵੇਗਾ : ਟਰੰਪ
ਟਰੰਪ ਨੇ ਆਪਣੀ ਧਮਕੀ ’ਚ ਕਿਹਾ ਹੈ ਕਿ ਜੇ ਉਹ ਕੋਈ ਸੌਦਾ ਕਰਦੇ ਹਨ ਤਾਂ ਅਸੀਂ ਉਨ੍ਹਾਂ ’ਤੇ ਕਦੇ ਵੀ ਸੈਕੰਡਰੀ ਟੈਰਿਫ਼ ਨਹੀਂ ਲਗਾਵਾਂਗੇ। ਆਓ ਉਮੀਦ ਕਰੀਏ ਕਿ ਦੇਸ਼ ਦੇ ਤੌਰ ’ਤੇ ਉਨ੍ਹਾਂ ਦਾ ਜੀਵਨ ਸ਼ਾਨਦਾਰ, ਲੰਮਾ ਤੇ ਸਫ਼ਲ ਰਹੇ। ਟਰੰਪ ਨੇ ਇੱਕ ਸਮਝੌਤਾ ਨੋਟ ਵੀ ਪੇਸ਼ ਕੀਤਾ ਤੇ ਕਿਹਾ ਕਿ ਇਹ ਚੰਗਾ ਨਹੀਂ ਹੋਵੇਗਾ ਜੇ ਇਰਾਨ ਸਮਝੌਤਾ ਨਾ ਕਰੇ। ਮੈਂ ਕਿਸੇ ਹੋਰ ਚੀਜ਼ ਲਈ ਸੌਦੇ ਦਾ ਆਦਾਨ-ਪ੍ਰਦਾਨ ਕਰਨ ਦੀ ਕਲਪਨਾ ਨਹੀਂ ਕਰ ਸਕਦਾ। ਮੈਂ ਦੂਜੀ ਆਪਸ਼ਨ ਦੀ ਬਜਾਏ ਸੌਦਾ ਕਰਨਾ ਪਸੰਦ ਕਰਾਂਗਾ।
ਇਰਾਨ ਵੱਲੋਂ ਅਮਰੀਕਾ ਨਾਲ ਗੱਲਬਾਤ ਤੋਂ ਨਾਂਹ
ਇਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਤਹਿਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੱਤਰ ਦੇ ਜਵਾਬ ’ਚ ਅਮਰੀਕਾ ਨਾਲ ਸਿੱਧੀ ਗੱਲਬਾਤ ਨੂੰ ਖਾਰਜ ਕੀਤਾ ਹੈ।
ਰਾਸ਼ਟਰਪਤੀ ਮਸੂਦ ਪੇਜ਼ੈਸ਼ਕੀਅਨ ਦੀ ਟਿੱਪਣੀ ਤੋਂ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਸਪੱਸ਼ਟ ਹੋਇਆ ਹੈ ਕਿ ਇਰਾਨ ਨੇ ਟਰੰਪ ਦੇ ਪੱਤਰ ’ਤੇ ਕਿਸ ਤਰ੍ਹਾਂ ਦਾ ਜਵਾਬ ਦਿੱਤਾ ਹੈ।
ਇਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਸਕਦਾ ਹੈ। ਪੇਜ਼ੈਸ਼ਕੀਅਨ ਨੇ ਕਿਹਾ, ‘‘ਹਾਲਾਂਕਿ ਇਸ (ਟਰੰਪ ਦੇ ਪੱਤਰ ’ਤੇ) ਪ੍ਰਤੀਕਿਰਿਆ ’ਚ ਦੋਵਾਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਦੀ ਸੰਭਾਵਨਾ ਨੂੰ ਖਾਰਜ ਕੀਤਾ ਗਿਆ ਹੈ ਪਰ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਅਸਿੱਧੇ ਤੌਰ ’ਤੇ ਗੱਲਬਾਤ ਦਾ ਰਾਹ ਖੁੱਲ੍ਹ ਸਕਦਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਟਰੰਪ ਅਸਿੱਧੇ ਗੱਲਬਾਤ ਨੂੰ ਸਵੀਕਾਰ ਕਰਨਗੇ।
ਦੱਸਣਯੋਗ ਹੈ ਕਿ ਟਰੰਪ ਵੱਲੋਂ 2018 ਵਿੱਚ ਆਲਮੀ ਸ਼ਕਤੀਆਂ (ਮਰਗ;ਦ ਬਰਮਕਗਤ) ਨਾਲ ਤਹਿਰਾਨ ਦੇ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਪਾਸੇ ਰੱਖਣ ਤੋਂ ਬਾਅਦ ਅਸਿੱਧੇ ਤੌਰ ’ਤੇ ਗੱਲਬਾਤ ਅਸਫ਼ਲ ਰਹੀ ਹੈ।