ਇਰਾਨ: ਜੇਲ੍ਹ ’ਚ ਬੰਦ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਨੂੰ ਛੇ ਹੋਰ ਮਹੀਨੇ ਜੇਲ੍ਹ ਦੀ ਸਜ਼ਾ

In ਮੁੱਖ ਖ਼ਬਰਾਂ
October 26, 2024
ਦੁਬਈ: ਇਰਾਨੀ ਅਧਿਕਾਰੀਆਂ ਨੇ ਜੇਲ੍ਹ ’ਚ ਬੰਦ ਅਤੇ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਨਰਗਿਸ ਮੁਹੰਮਦੀ ਨੂੰ ਛੇ ਹੋਰ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੀ ਹਮਾਇਤ ’ਚ ਮੁਹਿੰਮ ਚਲਾ ਰਹੇ ਗਰੁੱਪ ਫ੍ਰੀ ਨਰਗਿਸ ਕੋਲਿਸ਼ਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਹੰਮਦੀ ਨੂੰ 19 ਅਕਤੂਬਰ ਨੂੰ ਹੁਕਮਅਦੂਲੀ ਅਤੇ ਹੁਕਮਾਂ ਦਾ ਵਿਰੋਧ ਕਰਨ ਦੇ ਦੋਸ਼ ਹੇਠ ਛੇ ਮਹੀਨੇ ਵਾਧੂ ਜੇਲ੍ਹ ਦੀ ਸਜ਼ਾ ਸੁਣਾਈ ਗਈ।

Loading