ਇਰਾਨ ’ਤੇ ਹਮਲਾ ਕਰਕੇ ਅਮਰੀਕਾ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਕੀਤੀ ਉਲੰਘਣਾ : ਮੇਲੋਨੀ

In ਮੁੱਖ ਖ਼ਬਰਾਂ
March 13, 2026

ਰੋਮ/ਏ.ਟੀ.ਨਿਊਜ਼: ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਓ ਮੇਲੋਨੀ ਨੇ ਕਿਹਾ ਹੈ ਕਿ ਇਰਾਨ ’ਤੇ ਅਮਰੀਕਾ-ਇਜ਼ਰਾਇਲੀ ਹਮਲੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੇ ਹਨ। ਇਟਲੀ ਦੀ ਸੈਨੇਟ ਨੂੰ ਦਿੱਤੇ ਭਾਸ਼ਣ ਵਿੱਚ ਮੇਲੋਨੀ ਨੇ ਇੱਕ ਵੱਡੇ ਅੰਤਰਰਾਸ਼ਟਰੀ ਸੰਕਟ ’ਤੇ ਬੋਲਦਿਆਂ ਕਿਹਾ, ‘ਇਸ ਵਿੱਚ ਖ਼ਤਰੇ ਤੇਜ਼ੀ ਨਾਲ ਭਿਆਨਕ ਹੁੰਦੇ ਜਾ ਰਹੇ ਹਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਢਾਂਚੇ ਤੋਂ ਬਾਹਰ ਇੱਕਪਾਸੜ ਦਖਲਅੰਦਾਜ਼ੀ ਵੱਧ ਰਹੀ ਹੈ।’ ਉਸਨੇ ਕਿਹਾ ਕਿ ਇਰਾਨੀ ਸ਼ਾਸਨ ਵਿਰੁੱਧ ਅਮਰੀਕਾ ਅਤੇ ਇਜ਼ਰਾਇਲੀ ਦਖਲਅੰਦਾਜ਼ੀ’ ਨੂੰ ਉਸ ਵੱਡੇ ਸੰਕਟ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ।

Loading