ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਨਾਲ ਜੰਗ ਤਕਰੀਬਨ ਮੁਕੰਮਲ ਹੋ ਗਈ ਹੈ ਤੇ ਇਹ ਛੇਤੀ ਖਤਮ ਹੋਵੇਗੀ। ਹਾਲਾਂ ਕਿ ਉਨ੍ਹਾਂ ਨੇ ਜੰਗ ਖਤਮ ਹੋਣ ਦਾ ਸਮਾਂ ਨਹੀਂ ਦੱਸਿਆ। ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਫੋਨ ੳੁੱਪਰ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਮੱਧ ਪੂਰਬ ਤੇ ਯੂਕ੍ਰੇਨ ਵਿੱਚ ਚੱਲ ਰਹੇ ਟਕਰਾਅ ਬਾਰੇ ਚਰਚਾ ਕੀਤੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਗ ਲੰਬੀ ਨਹੀਂ ਚੱਲੇਗੀ ਤੇ ਬਹੁਤ ਛੇਤੀ ਖਤਮ ਹੋ ਰਹੀ ਹੈ। ਜਦੋਂ ਟਰੰਪ ਨੂੰ ਪੁੱਛਿਆ ਕਿ ਜੰਗ ਖਤਮ ਹੋਣ ਨੂੰ ਇੱਕ ਹਫਤਾ ਲੱਗੇਗਾ ਜਾਂ ਇਸ ਤੋਂ ਵਧ ਸਮਾਂ ਲੱਗੇਗਾ ਤਾਂ ਉਨ੍ਹਾਂ ਕਿਹਾ ਨਹੀਂ ਪਰੰਤੂ ਬਹੁਤ ਛੇਤੀ ਖਤਮ ਹੋਵੇਗੀ। ਇਸੇ ਦੌਰਾਨ ਪੈਂਟਾਗਨ ਨੇ ਇਰਾਨ ਜੰਗ ਵਿੱਚ ਮਾਰੇ ਗਏ ਆਪਣੇ ਸਤਵੇਂ ਫੌਜੀ ਦੀ ਪਛਾਣ ਜਨਤਕ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਸਾਊਦੀ ਅਰਬ ਵਿੱਚ ਪ੍ਰਿੰਸ ਸੁਲਤਾਨ ਏਅਰ ਬੇਸ ’ਤੇ ਇਰਾਨ ਦੇ ਹਮਲੇ ਵਿੱਚ 26 ਸਾਲਾ ਸਾਰਜੈਂਟ ਬੈਨਜਾਮਿਨ ਪੈਨਿੰਗਟਨ ਸ਼ਹੀਦ ਹੋ ਗਿਆ ਹੈ। ਅਮਰੀਕਾ ਅਨੁਸਾਰ ਹੁਣ ਤੱਕ ਉਸ ਦੇ 7 ਫ਼ੌਜੀ ਸ਼ਹੀਦ ਹੋਏ ਹਨ ਜਦ ਕਿ ਘੱਟੋ ਘੱਟ 1230 ਇਰਾਨੀਆਂ ਦੀ ਮੌਤ ਹੋਈ ਹੈ। ਇਜ਼ਰਾਇਲ ਵਿੱਚ 11 ਤੇ ਲਿਬਨਾਨ ਵਿੱਚ ਤਕਰੀਬਨ 400 ਲੋਕ ਮਾਰੇ ਗਏ ਹਨ।
![]()
