ਉਲੰਪਿਕ ਖੇਡਾਂ ’ਚ ਮੁੜ ਸ਼ਾਮਲ ਕੀਤੀ ਮੁੱਕੇਬਾਜ਼ੀ ਦੀ ਖੇਡ

In ਖੇਡ ਖਿਡਾਰੀ
March 22, 2025
2028 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ ਤੋਂ ਮੁੱਕੇਬਾਜ਼ੀ ਨੂੰ ਨਹੀਂ ਹਟਾਇਆ ਜਾਵੇਗਾ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਇਸਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰ ਲਿਆ। ਇਸ ਸਬੰਧ ਵਿੱਚ ਆਈ.ਓ.ਸੀ. ਮੈਂਬਰਾਂ ਵਿੱਚ ਵੋਟਿੰਗ ਹੋਈ ਅਤੇ ਉਲੰਪਿਕ ਖੇਡਾਂ ਵਿੱਚ ਮੁੱਕੇਬਾਜ਼ੀ ਨੂੰ ਰੱਖਣ ਦੇ ਹੱਕ ਵਿੱਚ 100 ਵੋਟਾਂ ਪਈਆਂ। ਜਦੋਂ ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਕ ਨੇ ਲਾਸ ਏਂਜਲਸ ਖੇਡਾਂ ਵਿੱਚ ਮੁੱਕੇਬਾਜ਼ੀ ਨੂੰ ਸ਼ਾਮਲ ਕਰਨ ਦੇ ਹੱਕ ਵਿੱਚ ਮਤਾ ਲਿਆਂਦਾ, ਤਾਂ ਸਾਰੇ ਮੈਂਬਰਾਂ ਨੇ ਹੱਕ ਵਿੱਚ ਵੋਟ ਦਿੱਤੀ। ਕੋਈ ਵੀ ਮੈਂਬਰ ਵੋਟਿੰਗ ਤੋਂ ਗੈਰਹਾਜ਼ਰ ਨਹੀਂ ਸੀ। ਕਿਸੇ ਨੇ ਵੀ ਇਸਦੇ ਵਿਰੁੱਧ ਵੋਟ ਨਹੀਂ ਪਾਈ। ਆਈ.ਓ.ਸੀ. ਨੇ 2023 ਵਿੱਚ ਲਾਸ ਏਂਜਲਸ ਉਲੰਪਿਕ ਖੇਡਾਂ ਦੇ ਖੇਡ ਪ੍ਰੋਗਰਾਮ ਵਿੱਚ ਮੁੱਕੇਬਾਜ਼ੀ ਨੂੰ ਸ਼ਾਮਲ ਕਰਨ ਤੋਂ ਰੋਕ ਦਿੱਤਾ ਹੈ। ਉਸੇ ਮੀਟਿੰਗ ਵਿੱਚ, ਕ੍ਰਿਸਟੀ ਕੋਵੈਂਟਰੀ ਨੂੰ ਆਈ.ਓ.ਸੀ. ਦਾ ਪ੍ਰਧਾਨ ਚੁਣਿਆ ਗਿਆ। ਉਹ ਆਈਓਸੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। ਉਹ 23 ਜੂਨ 2025 ਨੂੰ ਅਹੁਦਾ ਸੰਭਾਲਣਗੇ। ਉਹ ਥਾਮਸ ਬਾਖ ਦੀ ਥਾਂ ਲਵੇਗੀ। ਉਹ 8 ਸਾਲਾਂ ਲਈ ਚੁਣੇ ਗਏ ਹਨ। ਭਾਰਤ ਲਈ ਇਹ ਮਹੱਤਵਪੂਰਨ ਹੈ ਕਿ ਮੁੱਕੇਬਾਜ਼ੀ ਉਲੰਪਿਕ ਵਿੱਚ ਰਹੇੇ ਕਿਉਂਕਿ ਭਾਰਤ ਨੂੰ ਮੁੱਕੇਬਾਜ਼ਾਂ ਅਤੇ ਪਹਿਲਵਾਨਾਂ ਤੋਂ ਸਭ ਤੋਂ ਵੱਧ ਤਗਮੇ ਦੀਆਂ ਉਮੀਦਾਂ ਹਨ। ਭਾਰਤੀ ਮੁੱਕੇਬਾਜ਼ਾਂ ਦਾ ਉਲੰਪਿਕ ਖੇਡਾਂ ਵਿੱਚ ਚੰਗਾ ਰਿਕਾਰਡ ਰਿਹਾ ਹੈ। ਆਈ.ਓ.ਸੀ. ਦੇ ਪ੍ਰਧਾਨ ਬਾਕ ਨੇ ਕਿਹਾ ਕਿ ਅਸੀਂ ਇੱਕ ਵਧੀਆ ਮੁੱਕੇਬਾਜ਼ੀ ਟੂਰਨਾਮੈਂਟ ਦੀ ਉਮੀਦ ਕਰ ਸਕਦੇ ਹਾਂ। ਇਹ ਅਕਸਰ ਨਹੀਂ ਹੁੰਦਾ ਕਿ ਉਲੰਪਿਕ ਪ੍ਰੋਗਰਾਮ ਵਿੱਚ ਕਿਸੇ ਖੇਡ ਨੂੰ ਸ਼ਾਮਲ ਕਰਨ ’ਤੇ ਸਹਿਮਤੀ ਹੁੰਦੀ ਹੈ। ਆਈ.ਓ.ਸੀ. ਨੇ ਪਿਛਲੇ ਸਾਲ ਕਿਹਾ ਸੀ ਕਿ ਉਲੰਪਿਕ 2028 ਦੇ ਖੇਡ ਪ੍ਰੋਗਰਾਮ ਵਿੱਚ ਮੁੱਕੇਬਾਜ਼ੀ ਨੂੰ ਸ਼ਾਮਲ ਕਰਨ ਲਈ, ਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨਾਂ ਨੂੰ ਨਵੇਂ ਅੰਤਰਰਾਸ਼ਟਰੀ ਫੈਡਰੇਸ਼ਨ ’ਤੇ ਸਹਿਮਤੀ ਬਣਾਉਣੀ ਪਵੇਗੀ। ਆਈ.ਓ.ਸੀ. ਨੇ ਪਿਛਲੇ ਮਹੀਨੇ ਵਿਸ਼ਵ ਮੁੱਕੇਬਾਜ਼ੀ ਨੂੰ ਮਾਨਤਾ ਦਿੱਤੀ। ਨਵੀਂ ਮੁੱਕੇਬਾਜ਼ੀ ਸੰਸਥਾ ਕੋਲ ਹੁਣ 80 ਤੋਂ ਵੱਧ ਰਾਸ਼ਟਰੀ ਐਸੋਸੀਏਸ਼ਨਾਂ ਦੀ ਮੈਂਬਰਸ਼ਿਪ ਹੈ। ਵਿਸ਼ਵ ਮੁੱਕੇਬਾਜ਼ੀ ਸੰਸਥਾ ਅਪ੍ਰੈਲ 2023 ਵਿੱਚ ਬਣਾਈ ਗਈ ਹੈ ਤਾਂ ਕਿ ਮੁੱਕੇਬਾਜ਼ੀ ਉਲੰਪਿਕ ਵਿੱਚ ਇੱਕ ਖੇਡ ਬਣੀ ਰਹੇ। ਫਰਵਰੀ 2022 ਵਿੱਚ, ਮੁੱਕੇਬਾਜ਼ੀ ਨੂੰ 2028 ਉਲੰਪਿਕ ਦੇ ਸ਼ੁਰੂਆਤੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਟੋਕੀਓ ਅਤੇ ਪੈਰਿਸ ਉਲੰਪਿਕ ਖੇਡਾਂ ਦੇ ਮੁੱਕੇਬਾਜ਼ੀ ਟੂਰਨਾਮੈਂਟਾਂ ਦੀ ਨਿਗਰਾਨੀ ਆਈ.ਓ.ਸੀ. ਦੀ ਵਿਸ਼ੇਸ਼ ਟਾਸਕ ਫੋਰਸ ਦੁਆਰਾ ਕੀਤੀ ਗਈ ਸੀ। ਭਾਰਤ ਪਿਛਲੇ ਸਾਲ ਵਿਸ਼ਵ ਮੁੱਕੇਬਾਜ਼ੀ ਸੰਸਥਾ ਦਾ ਮੈਂਬਰ ਬਣਿਆ ਸੀ। ਪੈਰਿਸ ਉਲੰਪਿਕ ਖੇਡਾਂ ਤੋਂ ਠੀਕ ਪਹਿਲਾਂ, ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਸੰਸਥਾ ਦੀ ਮੈਂਬਰਸ਼ਿਪ ਲਈ। ਫਿਰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਚਿਤਾਵਨੀ ਦਿੱਤੀ ਸੀ। ਆਈ.ਓ.ਸੀ. ਨੇ ਕਿਹਾ ਸੀ ਕਿ ਜੇਕਰ ਭਾਰਤੀ ਫੈਡਰੇਸ਼ਨ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਨਾਲ ਜੁੜਿਆ ਰਹਿੰਦਾ ਹੈ, ਤਾਂ ਇਸ ਖੇਡ ਨੂੰ 2028 ਦੇ ਲਾਸ ਏਂਜਲਸ ਉਲੰਪਿਕ ਤੋਂ ਹਟਾਇਆ ਜਾ ਸਕਦਾ ਹੈ।

Loading