ਉੱਤਰੀ ਕੈਰੋਲੀਨਾ ਵਿੱਚ ਗੋਲੀਬਾਰੀ ਵਿੱਚ 3 ਮੌਤਾਂ

In ਅਮਰੀਕਾ
September 30, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉੱਤਰੀ ਕੈਰੋਲੀਨਾ ਦੀ ਇੱਕ ਬਾਰ ਵਿੱਚ ਕਿਸ਼ਤੀ ਰਾਹੀਂ ਆਏ ਇੱਕ ਸਾਬਕਾ ਫ਼ੌਜੀ ਨੇ ਗੋਲੀਬਾਰੀ ਕਰਕੇ 3 ਜਣਿਆਂ ਦੀ ਹੱਤਿਆ ਕਰ ਦਿੱਤੀ ਤੇ 8 ਹੋਰ ਜ਼ਖਮੀ ਹੋ ਗਏ। ਸਾਊਥਪੋਰਟ ਵਿੱਚ ਅਮਰੀਕਨ ਫ਼ਿਸ਼ ਕੰਪਨੀ ਦੇ ਆਊਟ ਡੋਰ ਡੈੱਕ ’ਤੇ ਲੋਕ ਖੁਸ਼ਗਵਾਰ ਮੌਸਮ ਤੇ ਸੰਗੀਤ ਦਾ ਆਨੰਦ ਲੈ ਰਹੇ ਸਨ ਜਦੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਜ਼ਖਮੀਆਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਜੋਨ ਡੇਵਿਡ ਡਿਸਟ੍ਰਿਕਟ ਅਟਾਰਨੀ ਨਾਰਥ ਕੈਰੋਲੀਨਾ ਜੁਡੀਸ਼ੀਅਲ ਡਿਸਟ੍ਰਿਕਟ 5 ਨੇ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੱਕੀ ਨੀਗਲ ਐੱਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਸਾਬਕਾ ਫ਼ੌਜੀ ਹੈ ਜਿਸ ਨੂੰ ਇਰਾਕ ਵਿੱਚ ਨਿਭਾਈਆਂ ਸੇਵਾਵਾਂ ਬਦਲੇ ਪਰਪਲ ਹਰਟ ਮਿਲਿਆ ਸੀ। ਉਸ ਵਿਰੁੱਧ ਹੋਰ ਦੋਸ਼ਾਂ ਤੋਂ ਇਲਾਵਾ 3 ਫ਼ਸਟ ਡਿਗਰੀ ਹੱਤਿਆਵਾਂ ਦੇ ਦੋਸ਼ ਲਾਏ ਗਏ ਹਨ।

Loading