
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੋਲਕਤਾ ਦੇ ਏ ਪੀ ਸਿੰਘ ਓਰਲੈਂਡੋ ਵਿਚ ਐਸੋਸੀਏਸ਼ਨ ਦੀ ਹੋਈ 107 ਵੀਂ
ਕੌਮਾਂਤਰੀ ਕਨਵੈਨਸ਼ਨ ਵਿੱਚ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਵਿਸ਼ਵ ਦੀ ਇੱਕ ਸਭ ਤੋਂ ਵੱਡੀ
ਸੇਵਾ ਸੰਸਥਾ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਵਿੱਚ ਏ ਪੀ ਸਿੰਘ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਉਹ ਕਲਕੱਤਾ ਵਿਕਾਸ
ਲਾਇਨਜ਼ ਕਲੱਬ ਦੇ 1984 ਤੋਂ ਮੈਂਬਰ ਹਨ। ਉਨਾਂ ਨੇ ਇਸ ਕੌਮਾਂਤਰੀ ਸੰਸਥਾ ਵਿੱਚ ਤਕਰੀਬਨ ਹਰ ਪ੍ਰਮੁੱਖ ਅਹੁੱਦੇ ‘ਤੇ ਕੰਮ ਕੀਤਾ
ਹੈ। ਉਹ ਡਿਸਟ੍ਰਿਕਟ ਗਵਰਨਰ ਤੋਂ ਕੌਂਸਲ ਚੇਅਰਪਰਸਨ ਤੇ ਇੰਟਰਨੈਸ਼ਨਲ ਕੋਆਰਡੀਨੇਟਰ ਅਹੁੱਦਿਆਂ ‘ਤੇ ਕੰਮ ਕਰਦੇ ਰਹੇ ਹਨ।
ਉਹ ਚਾਰਟਡ ਅਕਾਊਂਟੈਂਟ ਹਨ। ਇਸ ਤੋਂ ਇਲਾਵਾ ਉਨਾਂ ਦਾ ਆਟੋਮੋਬਾਇਲ ਡੀਲਰਸ਼ਿੱਪ ਵਿੱਚ ਪਰਿਵਾਰਕ ਕਾਰੋਬਾਰ ਵੀ ਹੈ। ਇਥੇ
ਜਿਕਰਯੋਗ ਹੈ ਕਿ ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਦੇ 200 ਤੋਂ ਵਧ ਦੇਸ਼ਾਂ ਵਿੱਚ 14 ਲੱਖ ਮੈਂਬਰ ਹਨ।