
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ, ਜੋ ਦੁਨੀਆ ਦਾ ਸਭ ਤੋਂ ਵੱਡੀ ਤਾਕਤ ਵਾਲਾ ਰਾਸ਼ਟਰ ਵਜੋਂ ਜਾਣਿਆ ਜਾਂਦਾ ਹੈ, ਅੱਜਕੱਲ੍ਹ ਸੋਸ਼ਲ ਮੀਡੀਆ ’ਤੇ ਇੱਕ ਅਜੀਬ ਭਵਿੱਖਬਾਣੀ ਦੇ ਚੱਕਰ ਵਿੱਚ ਘਿਰਿਆ ਹੋਇਆ ਹੈ। ਇਸ ਭਵਿੱਖਬਾਣੀ ਅਨੁਸਾਰ, ਅਮਰੀਕਾ ਜਲਦੀ ਹੀ ਦੋ ਹਿੱਸਿਆਂ ਵਿੱਚ ਵੰਡ ਜਾਵੇਗਾ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦੇ ਆਖਰੀ ਰਾਸ਼ਟਰਪਤੀ ਬਣਨਗੇ। ਇਹ ਗੱਲ ਨਾ ਸਿਰਫ਼ ਟਵਿੱਟਰ (ਐੱਗਸ) ਤੇ ਫੇਸਬੁੱਕ ਵਰਗੀਆਂ ਪਲੇਟਫਾਰਮਾਂ ਤੇ ਵਾਇਰਲ ਹੋ ਰਹੀ ਹੈ, ਸਗੋਂ ਲੋਕ ਇਸ ਨੂੰ ਸਾਂਝਾ ਕਰਕੇ ਚਰਚਾ ਵੀ ਕਰ ਰਹੇ ਹਨ।
ਭਵਿੱਖਬਾਣੀ ਦੀ ਉਪਜ ਪ੍ਰਗਯਾ ਮਿਸ਼ਰਾ ਜੋਤਸ਼ੀ ਦੀ
ਇਹ ਸਭ ਚੱਲ ਰਹੀ ਭਵਿੱਖਬਾਣੀ ਇੱਕ ਭਾਰਤੀ ਜੋਤਸ਼ੀ ਅਤੇ ਵਾਸਤੂ ਵਿਸ਼ੇਸ਼ਜ ਪ੍ਰਗਯਾ ਮਿਸ਼ਰਾ ਨਾਲ ਜੁੜੀ ਹੋਈ ਹੈ। ਉਹ ਐਸਟ੍ਰੋਟਾਕ ਵਰਗੀਆਂ ਪਲੇਟਫਾਰਮਾਂ ’ਤੇ ਕੰਮ ਕਰਦੀ ਹੈ ਅਤੇ ਇੰਸਟਾਗ੍ਰਾਮ ’ਤੇ ਆਪਣੀਆਂ ਰਾਜਨੀਤਿਕ ਭਵਿੱਖਬਾਣੀਆਂ ਸਾਂਝੀ ਕਰਦੀ ਹੈ। ਉਹਨਾਂ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਯੂਨਾਈਟਿਡ ਸਟੇਟਸ ਆਫ਼ ਅਮਰੀਕਾ (ਯੂਐਸਏ) ਦੇ ਆਖਰੀ ਰਾਸ਼ਟਰਪਤੀ ਹੋਣਗੇ। ਜੁਲਾਈ 2027 ਤੱਕ, ਸੋਵੀਅਤ ਯੂਨੀਅਨ ਵਾਂਗ ਯੂ.ਐਸ.ਏ. ਵੀ ਟੁੱਟ ਜਾਵੇਗਾ। ਉਹਨਾਂ ਅਨੁਸਾਰ, ਦੋ ਜਾਂ ਤਿੰਨ ਰਾਜ ਵੱਖਰੇ ਹੋ ਜਾਣਗੇ, ਜਿਸ ਨਾਲ ਅਮਰੀਕਾ ਦੀ ਏਕਤਾ ਖਤਰੇ ਵਿੱਚ ਪੈ ਜਾਵੇਗੀ। ਇਹ ਵੀਡੀਓ ਅਤੇ ਪੋਸਟਾਂ ਨੇ ਸੋਸ਼ਲ ਮੀਡੀਆ ’ਤੇ ਹਫੜਾ-ਦਫੜੀ ਮਚਾ ਦਿੱਤੀ ਹੈ। ਲੋਕ ਕਮੈਂਟਸ ਵਿੱਚ ਲਿਖ ਰਹੇ ਹਨ ਕਿ ‘ਕੀ ਅਸੀਂ ਸਿਵਲ ਵਾਰ ਵੱਲ ਵਧ ਰਹੇ ਹਾਂ?’ ਜਾਂ ‘ਟਰੰਪ ਦੇ ਫ਼ੈਸਲੇ ਅਮਰੀਕਾ ਨੂੰ ਖਤਮ ਕਰ ਦੇਣਗੇ।’
ਇਹ ਭਵਿੱਖਬਾਣੀ ਸੱਚ ਹੈ ਜਾਂ ਗੱਪ?
ਐਲਨ ਐੱਮ (ਐੱਲਐੱਮ) ਗ੍ਰੋਕ ਵਰਗੇ ਟੂਲਾਂ ਨੇ ਵੀ ਇਸ ਨੂੰ ਪ੍ਰਗਯਾ ਮਿਸ਼ਰਾ ਨਾਲ ਜੋੜਿਆ ਹੈ, ਪਰ ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੀਆਂ ਜ਼ਿਆਦਾਤਰ ਭਵਿੱਖਬਾਣੀਆਂ ਭਵਿੱਖਮੁਖੀ ਹਨ, ਜਿਵੇਂ 2027 ਵਿੱਚ ਅਮਰੀਕਾ ਦਾ ਟੁੱਟਣਾ ਜਾਂ ਭਾਰਤ ਦਾ ਯੂਐੱਨਐੱਸਸੀ ਮੈਂਬਰ ਬਣਨਾ। ਹਾਲਾਂਕਿ, ਖੋਜ ਵਿੱਚ ਉਹਨਾਂ ਦੀ ਕੋਈ ਵੀ ਭਵਿੱਖਬਾਣੀ ਪੂਰੀ ਤਰ੍ਹਾਂ ਸੱਚ ਨਹੀਂ ਨਿਕਲੀ। ਫਿਰ ਵੀ, ਇਹ ਗੱਲਾਂ ਲੋਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ, ਕਿਉਂਕਿ ਅਮਰੀਕਾ ਪਹਿਲਾਂ ਹੀ ਟਰੰਪ ਦੀਆਂ ਨੀਤੀਆਂ ਕਾਰਨ ਡਗਮਗਾ ਰਿਹਾ ਹੈ। ਟਰੰਪ ਦੇ ਟੈਰਿਫ਼ ਵਰਗੇ ਫ਼ੈਸਲਿਆਂ ਨੇ ਵਿਸ਼ਵ ਵਿੱਚ ਵਪਾਰਕ ਤਣਾਅ ਵਧਾ ਦਿੱਤਾ ਹੈ। ਇਹ ਫ਼ੈਸਲੇ ਨਾ ਸਿਰਫ਼ ਵਿਸ਼ਵ ਨੂੰ ਪ੍ਰਭਾਵਿਤ ਕਰ ਰਹੇ ਹਨ, ਸਗੋਂ ਅਮਰੀਕੀ ਅੰਦਰੂਨੀ ਏਕਤਾ ਨੂੰ ਵੀ ਚੁਣੌਤੀ ਦੇ ਰਹੇ ਹਨ।
ਐਕਸ ਤੇ ਲੋਕ ਲਿਖ ਰਹੇ ਹਨ ਕਿ ‘ਅਮਰੀਕਾ ਪਹਿਲਾਂ ਹੀ ਦੋ ਦੇਸ਼ ਬਣ ਗਿਆ ਹੈ – ਇੱਕ ਪਾਸੇ ਟਰੰਪ ਦੇ ਸਮਰਥਕ, ਦੂਜੇ ਪਾਸੇ ਲੋਕਤੰਤਰ ਦੇ ਹਮਾਇਤੀ।’ ਇੱਕ ਯੂਜ਼ਰ ਨੇ ਲਿਖਿਆ, ‘ਟਰੰਪ ਦੇ ਫ਼ੈਸਲੇ ਨਾਲ ਅਮਰੀਕਾ ਰੂਸ ਅਤੇ ਚੀਨ ਵਰਗੀਆਂ ਤਾਕਤਾਂ ਨਾਲ ਟਕਰਾਅ ਵਿੱਚ ਘਿਰਿਆ ਹੋਇਆ ਹੈ, ਜੋ ਇਸ ਨੂੰ ਵੰਡ ਦੇ ਕਿਨਾਰੇ ਤੇ ਲੈ ਜਾ ਰਿਹਾ ਹੈ।’ ਹੋਰ ਇੱਕ ਪੋਸਟ ਵਿੱਚ ਕਿਹਾ ਗਿਆ, ‘ਬਲੂ ਸਟੇਟਸ (ਡੈਮੋਕਰੈਟਿਕ ਰਾਜ) ਆਪਣੇ ਫੈਕਟਰੀਆਂ ਅਤੇ ਪੋਰਟਾਂ ਨਾਲ ਵੱਖ ਹੋ ਜਾਣਗੇ ਅਤੇ ਰੈੱਡ ਸਟੇਟਸ (ਰਿਪਬਲਿਕਨ ਰਾਜ) ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ। ਇਹ ਦੂਜਾ ਸਿਵਲ ਵਾਰ ਹੋ ਸਕਦਾ ਹੈ।’
ਇਹ ਚਰਚਾ ਨਾ ਸਿਰਫ਼ ਅਮਰੀਕੀਆਂ ਵਿੱਚ ਡਰ ਪੈਦਾ ਕਰ ਰਹੀ ਹੈ, ਸਗੋਂ ਵਿਦੇਸ਼ੀ ਲੋਕ ਵੀ ਇਸ ਵਿੱਚ ਸ਼ਾਮਲ ਹੋ ਰਹੇ ਹਨ। ਇੱਕ ਰਿਪੋਰਟ ਅਨੁਸਾਰ, ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿੱਚ ਧਾਰਮਿਕ ਵੰਡ ਵੀ ਵਧੀ ਹੈ – ਇੱਕ ਪਾਸੇ ਸੈਕੂਲਰ (ਧਰਮ ਨਿਰਪੱਖ),ਈਵਾਂਜੈਲੀਕਲ ਖ਼ਰੀਸ਼ਤੀਆਨ ਲੋਕ, ਦੂਜੇ ਪਾਸੇ ਕੈਥਲਿਕ ਅਤੇ ਮੁਸਲਿਮ। ਇਹ ਵੰਡ ਰੰਗ, ਜਾਤੀ ਜਾਂ ਵਰਗ ਨਾਲ ਨਹੀਂ, ਸਗੋਂ ਵਿਸ਼ਵਾਸ ਨਾਲ ਜੁੜੀ ਹੋਈ ਹੈ।
ਅਮਰੀਕਾ ਦਾ ਇਤਿਹਾਸ: ਪਹਿਲਾਂ ਵੀ ਹੋ ਚੁੱਕੀ ਹੈ ਵੰਡ
ਇਹ ਪਹਿਲੀ ਵਾਰ ਨਹੀਂ ਜਦੋਂ ਅਮਰੀਕਾ ਨੂੰ ਟੁੱਟਣ ਦੀ ਗੱਲ ਹੋ ਰਹੀ ਹੈ। ਇਤਿਹਾਸ ਦੱਸਦਾ ਹੈ ਕਿ ਅੱਜ ਦਾ ਅਮਰੀਕਾ 50 ਰਾਜਾਂ ਦਾ ਯੂਨੀਅਨ ਹੈ, ਪਰ ਇਹ ਹਮੇਸ਼ਾ ਅਜਿਹਾ ਨਹੀਂ ਸੀ। 1861 ਵਿੱਚ, ਅਮਰੀਕਾ ਵਿਚਾਰਧਾਰਾ ਦੇ ਟਕਰਾਅ ਕਾਰਨ ਦੋ ਹਿੱਸਿਆਂ ਵਿੱਚ ਵੰਡ ਗਿਆ ਸੀ। ਉੱਤਰੀ ਰਾਜਾਂ ਨੇ ਗੁਲਾਮੀ ਦੇ ਵਿਰੋਧ ਵਿੱਚ ਯੂਨਾਈਟਿਡ ਸਟੇਟਸ ਆਫ਼ ਅਮਰੀਕਾ (ਯੂਐਸਏ) ਨੂੰ ਬਣਾਇਆ, ਜਦਕਿ ਦੱਖਣੀ ਰਾਜਾਂ ਨੇ ਗੁਲਾਮੀ ਨੂੰ ਜਾਰੀ ਰੱਖਣ ਲਈ ਕੰਫੈਡਰੇਟ ਸਟੇਟਸ ਆਫ਼ ਅਮਰੀਕਾ (ਸੀਐੱਸਏ) ਬਣਾ ਲਿਆ। ਸੀਐੱਸਏ ਦਾ ਆਪਣਾ ਰਾਸ਼ਟਰਪਤੀ ਜੈਫ਼ਰਸਨ ਡੈਵਿਸ ਸੀ, ਆਪਣਾ ਝੰਡਾ ਅਤੇ ਰਾਜਧਾਨੀ ਰਿਚਮੰਡ ਸੀ। ਇਸ ਵੰਡ ਨੇ ਅਮਰੀਕੀ ਸਿਵਲ ਵਾਰ ਨੂੰ ਜਨਮ ਦਿੱਤਾ, ਜਿਸ ਵਿੱਚ 6 ਲੱਖ ਤੋਂ ਵੱਧ ਲੋਕ ਮਾਰੇ ਗਏ। ਇਹ ਵਾਰ 1865 ਵਿੱਚ ਖ਼ਤਮ ਹੋਈ, ਜਦੋਂ ਉੱਤਰੀ ਫੌਜ ਨੇ ਜਿੱਤ ਹਾਸਲ ਕੀਤੀ ਅਤੇ ਅਮਰੀਕਾ ਮੁੜ ਏਕਤਾ ਵਿੱਚ ਆ ਗਿਆ।
ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਵਿਸਥਾਰ ਕੀਤਾ ਸੀ। 1846 ਵਿੱਚ ਮੈਕਸੀਕੋ ਨਾਲ ਲੜਾਈ ਛੇੜੀ ਅਤੇ ਉਸ ਦੇ 55 ਫ਼ੀਸ਼ਦੀ ਹਿੱਸੇ ਨੂੰ ਆਪਣੇ ਵਿੱਚ ਮਿਲਾ ਲਿਆ। ਉਦੋਂ ਅਮਰੀਕਾ ਵਿੱਚ ਸਿਰਫ਼ 34 ਰਾਜ ਸਨ। ਅੱਜ ਵੀ, ਰਿਪੋਰਟਾਂ ਅਨੁਸਾਰ, ਕੈਲੀਫ਼ੋਰਨੀਆ ਅਤੇ ਟੈਕਸਾਸ ਵਰਗੇ ਰਾਜ ਵਿੱਚ ਵੱਖਰੇ ਹੋਣ ਦੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਹਨ। ਪਰ ਕੀ ਅੱਜ ਦੀ ਵੰਡ ਉਸ ਵਾਂਗ ਹੋ ਸਕਦੀ ਹੈ? ਇਤਿਹਾਸਕਾਰ ਕਹਿੰਦੇ ਹਨ ਕਿ ਹਾਂ, ਜੇਕਰ ਆਰਥਿਕ ਅਤੇ ਰਾਜਨੀਤਿਕ ਤਣਾਅ ਨਾ ਰੁਕਿਆ, ਮਾਮਲਾ ਗੰਭੀਰ ਹੋ ਸਕਦਾ ਹੈ।
ਅਮਰੀਕੀ ਅਖ਼ਬਾਰਾਂ ਦਾ ਨਜ਼ਰੀਆ: ਭਵਿੱਖਬਾਣੀ ਨੂੰ ਕਿਵੇਂ ਵੇਖ ਰਹੇ ਹਨ?
ਅਮਰੀਕੀ ਅਖ਼ਬਾਰ ਅਤੇ ਮੀਡੀਆ ਇਸ ਭਵਿੱਖਬਾਣੀ ਨੂੰ ਸੀਰੀਅਸਲੀ ਨਹੀਂ ਲੈ ਰਹੇ, ਪਰ ਉਹ ਅਮਰੀਕਾ ਦੀ ਵੰਡ ਨੂੰ ਇੱਕ ਅਸਲ ਖ਼ਤਰੇ ਵਜੋਂ ਵੇਖ ਰਹੇ ਹਨ। ਸੀਐਨਐੱਨ ਨੇ ਇੱਕ ਰਿਪੋਰਟ ਵਿੱਚ ਲਿਖਿਆ ਕਿ ਟਰੰਪ ਦੇ ਇਰਾਨ ਤੇ ਹਮਲੇ ਵਰਗੇ ਫ਼ੈਸਲੇ ਨਾ ਸਿਰਫ਼ ਰਾਜਨੀਤੀ ਨਾਲ ਜੁੜੇ ਹਨ, ਸਗੋਂ ਬਾਈਬਲੀਕਲ ਭਵਿੱਖਬਾਣੀਆਂ ਨਾਲ ਵੀ। ਈਵਾਂਜੈਲੀਕਲ ਖ਼ਰੀਸ਼ਤੀਆਨ ਟਰੰਪ ਨੂੰ ‘ਗੌਡਜ਼ ਚੋਜ਼ਨ ਵਨ’ ਮੰਨਦੇ ਹਨ ਅਤੇ ਇਸ ਨੂੰ ਅੰਤ ਦੇ ਸਮੇਂ ਦੇ ਚਿੰਨ੍ਹ ਵਜੋਂ ਵੇਖਦੇ ਹਨ। ਚਾਰਿਜ਼ਮਾ ਮੈਗਜ਼ੀਨ ਨੇ 2025 ਲਈ 11 ਭਵਿੱਖਬਾਣੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਰੂਸ, ਇਰਾਨ ਅਤੇ ਤੁਰਕੀ ਦੇ ਗਠਜੋੜ ਨੂੰ ਬਾਈਬਲ ਨਾਲ ਜੋੜਿਆ ਗਿਆ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਇੱਕ ਵਿਸ਼ਵ ਸਰਕਾਰ ਦੀ ਤਰਫ਼ ਵਧ ਰਹੀ ਹੈ, ਜੋ ਅਮਰੀਕਾ ਨੂੰ ਵੰਡ ਸਕਦੀ ਹੈ।
ਬੀਬੀਸੀ ਅਤੇ ਨਿਊਯਾਰਕ ਟਾਈਮਜ਼ ਵਰਗੇ ਅਖ਼ਬਾਰ ਟਰੰਪ ਦੇ ਫ਼ੈਸਲਿਆਂ ਨੂੰ ਵਿਸ਼ਲੇਸ਼ਣ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਟਰੰਪ ਦਾ ਤੀਜਾ ਟਰਮ ਚਾਹਣਾ ਅਮਰੀਕੀ ਸੰਵਿਧਾਨ ਨੂੰ ਚੁਣੌਤੀ ਹੈ ਅਤੇ ਇਹ ਵੰਡ ਨੂੰ ਵਧਾਏਗਾ। ਇੱਕ ਰਿਪੋਰਟ ਵਿੱਚ ਲਿਖਿਆ ਗਿਆ ਕਿ ਟਰੰਪ ਦੇ ਸਮਰਥਕ ਬਾਈਬਲੀਕਲ ਭਵਿੱਖਬਾਣੀਆਂ ਨੂੰ ਆਧਾਰ ਬਣਾ ਕੇ ਇਹਨਾਂ ਫ਼ੈਸਲਿਆਂ ਨੂੰ ਜਾਇਜ਼ ਠਹਿਰਾਉਂਦੇ ਹਨ, ਜੋ ਵਿਨਾਸ਼ ਦੇ ਸਮੇਂ ਨੂੰ ਨੇੜੇ ਲਿਆਉਂਦੇ ਹਨ। ਹਾਲਾਂਕਿ, ਟਰੂਥ ਓਨਲੀ ਬਾਈਬਲ ਵਰਗੀਆਂ ਸਾਈਟਾਂ ਅਮਰੀਕਾ ਨੂੰ ‘ਬੇਬਲਾਨ ਦਿ ਗ੍ਰੇਟ’ ਨਾਲ ਜੋੜਦੀਆਂ ਹਨ, ਜੋ ਬਾਈਬਲ ਅਨੁਸਾਰ ਟੁੱਟ ਜਾਵੇਗਾ। ਉਹਨਾਂ ਅਨੁਸਾਰ, ਟਰੰਪ ਦੇ ਨਾਲ੍ਹੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਵਰਗੇ ਨਾਹਰੇ ਇਸ ਭਵਿੱਖਬਾਣੀ ਨਾਲ ਮੇਲ ਖਾਂਦੇ ਹਨ। ਪਰ ਅਖ਼ਬਾਰ ਚਿਤਾਵਨੀ ਦਿੰਦੇ ਹਨ ਕਿ ਇਹ ਵੰਡ ਅਸਲ ਹੈ – ਚੀਨ ਅਤੇ ਰੂਸ ਨਾਲ ਟਕਰਾਅ, ਅੰਦਰੂਨੀ ਵੰਡ ਅਤੇ ਆਰਥਿਕ ਸੰਕਟ ਅਮਰੀਕਾ ਨੂੰ ਕਮਜ਼ੋਰ ਕਰ ਰਹੇ ਹਨ।
ਵਰਤਮਾਨ ਸੰਕਟ ਅਤੇ ਭਵਿੱਖ ਦੀਆਂ ਚੁਣੌਤੀਆਂ
ਅੱਜ ਅਮਰੀਕਾ ਵਿੱਚ ਟਰੰਪ ਦੇ ਫ਼ੈਸਲੇ – ਜਿਵੇਂ ਵਾਰ -ਵਾਰ ਐਮਰਜੈਂਸੀ, ਟਿਕਟਾਕ ਬੈਨ ਅਤੇ ਈਰਾਨ ਤੇ ਹਮਲੇ – ਨੇ ਵਿਦੇਸ਼ ਨੀਤੀ ਨੂੰ ਬਦਲ ਦਿੱਤਾ ਹੈ। ਭਾਰਤ ਨਾਲ ਵਪਾਰਕ ਯੁੱਧ ਨੇ ਵੀ ਤਣਾਅ ਵਧਾਇਆ ਹੈ। ਅਮਰੀਕੀ ਅੰਦਰੂਨੀ ਤੌਰ ਤੇ, ਰੰਗਭੇਦ, ਗੰਨ ਵਾਇਲੈਂਸ ਅਤੇ ਆਰਥਿਕ ਅਸਮਾਨਤਾ ਵੰਡ ਨੂੰ ਵਧਾ ਰਹੇ ਹਨ। ਕਿੰਗ ਕਲੇਮੈਂਟ ਵਰਗੇ ਭਵਿੱਖਬਾਣੀਕਾਰਾਂ ਨੇ ਵੀ 2025 ਨੂੰ ਵਿਸ਼ੇਸ਼ ਦੱਸਿਆ ਹੈ, ਜਿੱਥੇ ਵ੍ਹਾਈਟ ਹਾਊਸ ਵਿੱਚ ਤਬਦੀਲੀ ਆਵੇਗੀ, ਵੰਡ ਵੀ ਵਧੇਗੀ।
ਕੀ ਅਮਰੀਕਾ ਟੁੱਟੇਗਾ? ਸਮਾਂ ਦੱਸੇਗਾ, ਪਰ ਇੱਕ ਗੱਲ ਸਪੱਸ਼ਟ ਹੈ – ਇਹ ਵੰਡ ਦੇ ਬੀਜ ਪਹਿਲਾਂ ਹੀ ਬੀਜ ਚੁੱਕੇ ਹਨ। ਆਮਰੀਕਨ ਲੋਕਾਂ ਨੂੰ ਏਕਤਾ ਲਈ ਅੱਗੇ ਵਧਣਾ ਹੋਵੇਗਾ, ਨਹੀਂ ਤਾਂ ਇਤਿਹਾਸ ਆਪਣੇ ਆਪ ਨੂੰ ਦੁਹਰਾ ਸਕਦਾ ਹੈ।