ਕੀ ਗੁਰੂ ਨਾਨਕ ਦੇਵ ਜੀ ਚੀਨ ਯਾਤਰਾ ਤੇ ਗਏ ਸਨ?

In ਮੁੱਖ ਲੇਖ
April 24, 2025
ਪ੍ਰੋਫੈਸਰ ਪਰਮਜੀਤ ਸਿੰਘ ਨਿੱਕੇ ਘੁੰਮਣ ਭਾਈ ਗੁਰਦਾਸ ਜੀ ਦੇ ਸ਼ਬਦ ਹਨ 'ਜਿੱਥੇ ਬਾਬਾ ਪੈਰੁ ਧਰਿ, ਪੂਜਾ ਆਸਣੁ ਥਾਪਣਿ ਸੋਆ ।ਭਾਈ ਸਾਹਿਬ ਵਲੋਂ ਉਚਾਰੇ ਗਏ ਇਨ੍ਹਾਂ ਸ਼ਬਦਾਂ ਅਨੁਸਾਰ ਸੰਸਾਰ ਦੀ ਉਹ ਹਰ ਥਾਂ ਪਾਵਨ ਤੇ ਪੂਜਣਯੋਗ ਹੈ, ਜਿੱਥੇ ਲੋਕਾਈ ਦੇ ਰਹਿਬਰ ਤੇ ਸੱਚ-ਧਰਮ ਦੇ ਪ੍ਰਚਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ । ਇਸੇ ਤਰ੍ਹਾਂ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਗੁਰਬਾਣੀ ਵਿਚ ਫਰਮਾਇਆ ਹੈ 'ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ' ।ਭਾਵ ਜਿੱਥੇ ਵੀ ਸਤਿਗੁਰਾਂ ਨੇ ਆਪਣੇ ਮੁਬਾਰਕ ਕਦਮ ਰੱਖੇ, ਉਸ ਧਰਤੀ ਦਾ ਕਣ-ਕਣ ਸੁਹਾਵਣਾ ਹੋ ਗਿਆ ਸੀ ।ਗੁਰੂ ਨਾਨਕ ਦੇਵ ਜੀ ਜਗਤ ਦੇ ਕਲਿਆਣ ਹਿਤ ਜਦੋਂ ਸਾਲ 1514 ਤੋਂ 1518 ਦੌਰਾਨ ਕੀਤੀ ਆਪਣੀ ਤੀਜੀ ਉਦਾਸੀ 'ਤੇ ਨਿਕਲੇ ਤਾਂ ਚਲਦਿਆਂ-ਚਲਦਿਆਂ ਉਹ ਚੀਨ ਦੇ ਦੱਖਣ-ਪੱਛਮੀ ਇਲਾਕੇ ਵਿਚ ਪੁਜੇ । ਚੀਨ ਦੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਸੱਚੀ-ਸੁੱਚੀ ਅਤੇ ਸਮੁਚੀ ਮਨੁੱਖਤਾ ਨੂੰ ਇਕ ਮਾਲ਼ਾ 'ਚ ਪਰੋ ਕੇ ਰੱਖਣ ਵਾਲੀ ਵਿਚਾਰਧਾਰਾ ਬੇਹੱਦ ਪਸੰਦ ਆਈ ਤੇ ਉਨ੍ਹਾਂ ਨੇ ਸਤਿਗੁਰੂ ਨੂੰ ਨਮਸਕਾਰ ਕਰਦੇ ਹੋਏ ਕਈ ਲਕਬ ਪ੍ਰਦਾਨ ਕੀਤੇ ਜਿਵੇਂ ਕਿ ਤਿੱਬਤ ਦੇ ਵਾਸੀਆਂ ਨੂੰ ਉਨ੍ਹਾਂ ਨੂੰ 'ਨਾਨਕ ਲਾਮਾ' ਆਖ ਕੇ ਸਤਿਕਾਰ ਦਿੱਤਾ ਸੀ । ਚੇਤੇ ਰਹੇ ਕਿ ਤਿੱਬਤ ਵਿਚ 'ਲਾਮਾ' ਦਾ ਅਰਥ ਹੁੰਦਾ ਹੈ ਗੁਰੂ ਜਾਂ ਰਹਿਬਰ ।ਇਸੇ ਪ੍ਰਕਾਰ ਜਦੋਂ ਗੁਰੂ ਸਾਹਿਬ ਚੀਨ ਦੇ ਕੁਝ ਹੋਰ ਭਾਗਾਂ ਵਿਚ ਵਿਚਰੇ ਤਾਂ ਉਨ੍ਹਾ ਨੂੰ 'ਬਾਬਾ ਫੂਸਾ' ਆਖ ਕੇ ਸੰਬੋਧਨ ਕੀਤਾ । ਸਿੱਖਾਂ ਨਾਲ ਚੀਨ ਦੇ ਸੰਬੰਧ ਬਾਬਾ ਨਾਨਕ ਤੋਂ ਬਾਅਦ ਵੀ ਬਣੇ ਰਹੇ ਸਨ ।ਸਾਲ 1947 ਵਿਚ ਭਾਰਤ ਨੂੰ ਮਿਲੀ ਆਜ਼ਾਦੀ ਤੋਂ ਲਗਪਗ ਸਵਾ ਕੁ ਸੌ ਸਾਲ ਪਹਿਲਾਂ ਦੇ ਅਰਸੇ ਦੌਰਾਨ ਚੀਨ ਦੀ ਸ਼ੰਘਾਈ ਮਿਊਾਸੀਪਲ ਪੁਲਿਸ ਤੇ ਹਾਂਗਕਾਂਗ ਪੁਲਿਸ ਵਿਚ ਕਈ ਸਿੱਖ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਸੀ ।ਸ਼ੰਘਾਈ ਮਿਊਾਸੀਪਲ ਪੁਲਿਸ ਵਿਚ ਭਰਤੀ ਲਈ ਪੰਜਾਬ ਤੋਂ ਸਿੱਖ ਨੌਜਵਾਨਾਂ ਦੀ ਭਰਤੀ ਸਾਲ 1880 ਦੇ ਆਸ-ਪਾਸ ਸ਼ੁਰੂ ਹੋ ਗਈ ਸੀ ਤੇ 1920 ਸਮੇਂ ਇਸ ਪੁਲਿਸ ਦੀ ਸਿੱਖ ਬ੍ਰਾਂਚ ਵਿਚ 573 ਸਿੱਖ ਨੌਜਵਾਨ ਸ਼ਾਮਿਲ ਹੋ ਚੱੁਕੇ ਸਨ ਤੇ ਉਨਾਂ ਵਿਚੋਂ ਜ਼ਿਆਦਾਤਰ ਤਾਂ ਬਤੌਰ ਅਫ਼ਸਰ ਆਪਣੀ ਡਿਊਟੀ ਕਰ ਰਹੇ ਸਨ ।ਗੁਰੂ ਦੇ ਸਿੱਖਾਂ ਵਲੋਂ 1908 ਵਿਚ ਸ਼ੰਘਾਈ ਵਿਖੇ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਕੀਤੀ ਗਈ ਜੋ ਡੌਂਗ ਬਾਕਸਿੰਗ ਰੋਡ 'ਤੇ ਸਥਿਤ ਸੀ । ਦੁਨੀਆ 'ਚ ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ, ਜਿਸ ਦੀ ਸਮਾਪਤੀ ਉਪਰੰਤ ਜ਼ਿਆਦਾਤਰ ਸਿੱਖਾਂ ਨੇ ਚੀਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ ।ਅਖੀਰ 1945 'ਚ ਚੀਨ ਦੀ ਸਰਕਾਰ ਨੇ ਸ਼ੰਘਾਈ ਮਿਊਾਸੀਪਲ ਪੁਲਿਸ ਹੀ ਭੰਗ ਕਰ ਦਿੱਤੀ | ਇੱਥੇ ਪਿੱਛੇ ਰਹਿ ਗਏ ਸਿੱਖਾਂ ਦੀ ਗਿਣਤੀ ਕਾਫ਼ੀ ਘਟ ਗਈ, ਪਰ ਉਨ੍ਹਾਂ ਇੱਥੇ ਹੀ ਵਿਆਹ ਕਰਵਾ ਲਏ ਤੇ ਪੱਕੇ ਤੌਰ 'ਤੇ ਵਸ ਗਏ ।1962 ਵਿਚ ਜਦੋਂ ਭਾਰਤ-ਚੀਨ ਦੀ ਜੰਗ ਹੋਈ ਤਾਂ ਇੱਥੇ ਵਸਦੇ ਸਿੱਖਾਂ 'ਚੋਂ ਕਾਫ਼ੀ ਸਿੱਖ ਚੀਨ ਨੂੰ ਛੱਡ ਭਾਰਤ ਜਾਂ ਹੋਰ ਮੁਲਕਾਂ 'ਚ ਚਲੇ ਗਏ । ਜੁਲਾਈ 2016 ਦੇ ਜਨਸੰਖਿਆ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਚੀਨ ਵਿਚ ਉਸ ਵੇਲੇ ਲਗਪਗ 20 ਲੱਖ ਬੋਧੀ, ਪੌਣੇ 5 ਲੱਖ ਪ੍ਰੋਟੈਸਟੈਂਟ, 4 ਲੱਖ ਦੇ ਕਰੀਬ ਰੋਮਨ ਕੈਥੋਲਿਕ, ਇਕ ਲੱਖ ਹਿੰਦੂ, 6 ਹਜ਼ਾਰ ਯਹੂਦੀ ਤੇ 12 ਹਜ਼ਾਰ ਦੇ ਕਰੀਬ ਸਿੱਖ ਵਸਦੇ ਸਨ ।ਉਨ੍ਹਾਂ 'ਚੋਂ ਬਹੁਤ ਸਾਰੇ ਸਿੱਖ ਬਤੌਰ ਵਪਾਰੀ ਹਾਂਗਕਾਂਗ ਵਿਚ ਵਪਾਰ ਕਰਦੇ ਸਨ ਤੇ ਸ਼ੰਘਾਈ ਵਿਖੇ ਸਥਿਤ ਉਕਤ ਗੁਰਦੁਆਰਾ ਸਾਹਿਬ ਤੋਂ ਇਲਾਵਾ ਹਾਂਗਕਾਂਗ ਵਿਖੇ ਵੀ ਖ਼ਾਲਸਾ ਦੀਵਾਨ ਚਲਾਉਂਦੇ ਸਨ ਤੇ ਕੁਝ ਕੁ ਸਿੱਖ ਪਰਿਵਾਰਾਂ ਨੇ ਆਪਣੇ ਘਰਾਂ 'ਚ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ । ਸਾਲ 2024 'ਚ ਪ੍ਰਾਪਤ ਅੰਕੜਿਆਂ ਅਨੁਸਾਰ ਚੀਨ ਵਿਚ ਵਸਦੇ ਸਿੱਖਾਂ ਦੀ ਕੱੁਲ ਗਿਣਤੀ 7500 ਦੇ ਕਰੀਬ ਹੈ ।

Loading