
ਹੁਣ ਸਵਾਲ ਇਹ ਉਠਦਾ ਹੈ ਕਿ ਕੀ ਹੁਣ ਕੈਨੇਡਾ ਅਤੇ ਭਾਰਤ ਵਿਚਕਾਰ ਸਬੰਧ ਸੁਧਰਨਗੇ ਜਾਂ ਨਹੀਂ। ਇਥੇ ਦੱਸ ਦਈਏ ਕਿ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਕੈਨੇਡਾ ਦੇ ਸਬੰਧ ਕਾਫ਼ੀ ਵਿਗੜ ਗਏ ਸਨ। ਕੂਟਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਗੁਆਂਢੀ ਅਮਰੀਕਾ ਨਾਲ ਵਿਗੜਦੇ ਸਬੰਧਾਂ ਦੇ ਵਿਚਕਾਰ, ਕੈਨੇਡਾ ਦੀ ਨਵੀਂ ਸਰਕਾਰ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਖ਼ਾਲਿਸਤਾਨ ਪੱਖੀ ਐਨ.ਡੀ.ਪੀ. ਅਤੇ ਇਸਦੇ ਨੇਤਾ ਜਗਮੀਤ ਸਿੰਘ ਦੀ ਹਾਰ ਤੋਂ ਬਾਅਦ, ਕੈਨੇਡੀਅਨ ਰਾਜਨੀਤੀ ਵਿੱਚ ਖ਼ਾਲਿਸਤਾਨ ਪੱਖੀ ਸਮਰਥਕਾਂ ਦੀ ਮੌਜੂਦਗੀ ਘੱਟ ਜਾਵੇਗੀ, ਜਿਸ ਨਾਲ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਵਿੱਚ ਵੀ ਮਦਦ ਮਿਲੇਗੀ। ਸਰਕਾਰ ਦਾ ਜਗਮੀਤ ਸਿੰਘ ਦੀ ਪਾਰਟੀ ਦੇ ਸਮਰਥਨ ’ਤੇ ਨਿਰਭਰ ਹੋਣਾ ਵੀ ਇੱਕ ਵੱਡਾ ਕਾਰਨ ਸੀ ਕਿ ਟਰੂਡੋ ਨੂੰ ਭਾਰਤ ਨਾਲ ਸਬੰਧਾਂ ਦੀ ਕੋਈ ਪਰਵਾਹ ਨਹੀਂ ਸੀ।