ਕੈਂਸਰ ਅਤੇ ਹੋਰ ਬਿਮਾਰੀਆਂ ਦੇ ਕਾਰਨ

In ਮੁੱਖ ਲੇਖ
January 30, 2025
ਬੁੱਢੇ ਨਾਲੇ ਦਾ ਪਾਣੀ ਬਹੁਤ ਪ੍ਰਦੂਸ਼ਤ ਹੈ ਜਿਸ ਵਿੱਚ ਲੁਧਿਆਣੇ ਦੀ 30 ਲੱਖ ਦੀ ਆਬਾਦੀ ਦਾ ਮਲਮੂਤਰ ਅਤੇ ਤਾਜਪੁਰ ਤੇ ਹੈਬੋਵਾਲ ਦੀਆਂ ਡੇਅਰੀਆਂ ਦਾ ਗੋਹਾ ਹੋਣ ਕਰ ਕੇ ਇਸ ਵਿੱਚ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਜ਼ਰਮ ਪਲਦੇ ਹਨ। ਇਸ ਵਿੱਚ ਫੈਕਟੀਰੀਆ ਦਾ ਗੰਦਾ ਪਾਣੀ ਵੀ ਨਿਕਾਸ ਕੀਤਾ ਜਾਂਦਾ ਹੈ ਜਿਸ ਵਿੱਚ ਸਿੱਕਾ, ਨਿਕਲ, ਕੈਡਮੀਅਮ ਤੇ ਕਰੋਮੀਅਮ ਵਰਗੀਆਂ ਭਾਰੀਆਂ ਧਾਤਾਂ ਵੀ ਸੰਸਾਰ ਸਿਹਤ ਸੰਸਥਾ ਦੀ ਮਿੱਥੀ ਮਾਤਰਾ ਤੋਂ ਵੱਧ ਹੁੰਦੀਆਂ ਹਨ। ਇਹੋ ਪਾਣੀ ਸਤਲੁਜ ਦਰਿਆ ਵਿੱਚ ਮਿਲ ਕੇ ਹਰੀਕੇ ਪੱਤਣ ਤੋਂ ਨਿਕਲਦੀਆਂ ਨਹਿਰਾਂ ਰਾਹੀਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਨੂੰ ਪੀਣ ਲਈ ਦਿੱਤਾ ਜਾਂਦਾ ਹੈ ਅਤੇ ਇਹੋ ਧਾਤਾਂ ਸਰੀਰ ਵਿੱਚ ਜਾ ਕੇ ਕੈਂਸਰ ਦਾ ਕਾਰਨ ਬਣਦੀਆਂ ਹਨ। ਸੀਵਰੇਜ ਵਿੱਚ ਜਰਮ (ਬੈਕਟੀਰੀਆ ਆਦਿ) ਟੀਬੀ, ਪੇਟ ਅਤੇ ਚਮੜੀ ਰੋਗ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ। ਨਿਚੋੜ ਪੰਜਾਬ ਵਿੱਚ ਤਕਨੀਕੀ ਖੇਤੀ ਕਰਨ ਨਾਲ ਪੰਜਾਬ ਦੀ ਜ਼ਮੀਨ ਦੀ ਸਿਹਤ ਖਰਾਬ ਨਹੀਂ ਹੋਈ ਸਗੋਂ ਸੁਧਰੀ ਹੈ। ਇਸੇ ਕਰ ਕੇ ਫਸਲਾਂ ਦੇ ਝਾੜ ਵਧ ਰਹੇ ਹਨ। ਨਾ ਹੀ ਖੇਤੀ ਨਾਲ ਜ਼ਮੀਨ ਹੇਠਲੇ ਪਾਣੀ ਨੂੰ ਕੋਈ ਨੁਕਸਾਨ ਪਹੁੰਚਿਆ ਹੈ, ਨਾ ਇੱਥੇ ਪੈਦਾ ਹੋਣ ਵਾਲੇ ਅਨਾਜ ਵਿੱਚ ਕੋਈ ਕਮੀ ਹੈ। ਇੱਥੇ ਪੈਦਾ ਕੀਤੇ ਚੌਲ ਅਤੇ ਬਾਸਮਤੀ ਬਾਹਰਲੇ ਦੇਸ਼ ਖਰੀਦਦੇ ਹਨ, ਉਹ ਕਮਲੇ ਨਹੀਂ। ਇਹ ਕਿਸੇ ਸੋਚੀ ਸਮਝੀ ਸਾਜਿ਼ਸ਼ ਤਹਿਤ ਫੈਕਟਰੀਆਂ ਦੇ ਪ੍ਰਦੂਸ਼ਣ ਤੋਂ ਐੱਨਜੀਟੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਧਿਆਨ ਪਾਸੇ ਹਟਾਉਣ ਲਈ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸੀਵਰ ਦੇ ਪਾਣੀ ਨੂੰ ਸਾਫ ਕਰ ਕੇ ਅੱਡ ਨਹਿਰ ਕੱਢ ਕੇ ਸਿੰਜਾਈ ਲਈ ਵਰਤਣ ਨੂੰ ਦੇਣ। ਮਾਲਵੇ ਨੂੰ ਮਾਲਵਾ ਨਹਿਰ ਤੋਂ ਪਹਿਲਾਂ ਪੀਣ ਵਾਲੇ ਸਾਫ ਪਾਣੀ ਦੀ ਲੋੜ ਹੈ।

Loading