ਕੈਨੇਡਾ ’ਚ ਪੁਲਿਸ ਅਫ਼ਸਰ ਬਣਿਆ ਬਠਿੰਡਾ ਦਾ ਨੌਜਵਾਨ

In ਮੁੱਖ ਖ਼ਬਰਾਂ
April 21, 2025
ਬਠਿੰਡਾ/ਏ.ਟੀ.ਨਿਊਜ਼: ਇੱਕ ਪਾਸੇ ਕੈਨੇਡਾ ਵਿੱਚ ਰੋਜ਼ਗਾਰ ਦੇ ਮੌਕੇ ਖਤਮ ਹੋਣ ਦੀ ਚਰਚਾ ਹੈ। ਦੂਜੇ ਪਾਸੇ ਬਠਿੰਡਾ ਦੇ ਇੱਕ ਨੌਜਵਾਨ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕੈਨੇਡੀਅਨ ਪÇੁਲਸ ਵਿੱਚ ਇੱਕ ਅਫਸਰ ਵਜੋਂ ਸ਼ਾਮਲ ਹੋ ਕੇ ਇਸ ਖੇਤਰ ਦਾ ਨਾਂ ਰੌਸ਼ਨ ਕੀਤਾ ਹੈ। ਬਠਿੰਡਾ ਵਾਸੀ ਅੰਮ੍ਰਿਤਪਾਲ ਸਿੰਘ ਜੱਸਲ ਅਤੇ ਹਰਦੀਪ ਕੌਰ ਜੱਸਲ ਦੇ ਇਸ ਹੋਣਹਾਰ ਪੁੱਤਰ ਨੂੰ ਕੈਨੇਡਾ ਦੀ ਮੈਨੀਟੋਬਾ ਫਸਟ ਨੇਸ਼ਨ ਪੁਲਿਸ ਸਰਵਿਸ ਵਿੱਚ ਇੱਕ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਗੁਰਵੀਰ ਸਿੰਘ ਜੱਸਲ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਗੁਰਵੀਰ ਸਿੰਘ ਨੇ ਬਚਪਨ ਤੋਂ ਹੀ ਸਖ਼ਤ ਮਿਹਨਤ ਕੀਤੀ ਹੈ ਅਤੇ ਉਸ ਨੇ ਆਪਣੀ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਦੂਜੇ ਪਾਸੇ ਗੁਰਵੀਰ ਸਿੰਘ ਨੇ ਇਸਨੂੰ ਆਪਣੇ ਮਾਪਿਆਂ ਦਾ ਆਸ਼ੀਰਵਾਦ ਅਤੇ ਪਰਮਾਤਮਾ ਦੀ ਕਿਰਪਾ ਦੱਸਿਆ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਏਗਾ। ਉਸਦੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਇਸ ਪ੍ਰਾਪਤੀ ਲਈ ਪਰਿਵਾਰ ਨੂੰ ਵਧਾਈ ਦਿੱਤੀ।

Loading