
ਬਰੈਂਪਟਨ/ਏ.ਟੀ.ਨਿਊਜ਼ : ਓਨਟਾਰੀਓ ਵਿੱਚ ਖ਼ਾਲਿਸਤਾਨ ਸਮਰਥਕ ਕਾਰਕੁੰਨ ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਪੁਲਿਸ ਨੇ ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ। ਖ਼ਾਲਿਸਤਾਨੀ ਧਿਰਾਂ ਦਾ ਮੰਨਣਾ ਹੈ ਕਿ ਭਾਰਤੀ ਏਜੰਸੀਆਂ ਅਜੇ ਵੀ ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਜਦਕਿ ਓਟਾਵਾ ਭਾਰਤ ਨਾਲ ਵਪਾਰਕ ਸਬੰਧ ਵਧਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ।
ਇੰਦਰਜੀਤ ਸਿੰਘ ਗੋਸਲ ਨੇ ਕੈਨੇਡਾ ਦੀ ਗਲੋਬਲ ਨਿਊਜ਼ ਨਾਲ ਗੱਲਬਾਤ ਵਿੱਚ ਦੱਸਿਆ ਸੀ ਕਿ ਆਰ.ਸੀ.ਐੱਮ.ਪੀ. ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨੇ ਪਿਛਲੇ ਮਹੀਨੇ ਉਸ ਨੂੰ ਰਸਮੀ ਤੌਰ ’ਤੇ ਚਿਤਾਵਨੀ ਦਿੱਤੀ ਸੀ ਕਿ ਉਹ ਅਗਲੇ ਹਫ਼ਤਿਆਂ ਵਿੱਚ ਮਾਰਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਉਹਨਾਂ ਨੇ ਨਵੀਂ ਖੁਫ਼ੀਆ ਜਾਣਕਾਰੀ ਬਾਰੇ ਦੱਸਿਆ ਕਿ ਸ਼ੱਕੀ ਕਾਤਲ ਇੱਥੇ ਹਨ ਅਤੇ ਉਸ ਨੂੰ ਮਾਰਨ ਲਈ ਤਿਆਰ ਹਨ। ਪੁਲਿਸ ਨੇ ਗੋਸਲ ਨੂੰ ਸੁਰੱਖਿਆ ਵਰਗੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ, ਪਰ 36 ਸਾਲਾ ਬਰੈਂਪਟਨ ਵਾਸੀ ਨੇ ਇਨਕਾਰ ਕਰ ਦਿੱਤਾ ,ਕਿਉਂਕਿ ਇਸ ਨਾਲ ਉਸ ਦੀ ਸਰਗਰਮੀ ਵਿੱਚ ਵਿਘਨ ਪੈਂਦਾ। ਗੋਸਲ ਭਾਰਤ ਦੇ ਸਿੱਖ ਬਹੁਗਿਣਤੀ ਵਾਲੇ ਪੰਜਾਬ ਰਾਜ ਨੂੰ ਆਜ਼ਾਦੀ ਲਈ ਵਿਰੋਧ ਪ੍ਰਦਰਸ਼ਨ ਮੁਹਿੰਮ ਦਾ ਕੈਨੇਡੀਅਨ ਸੰਗਠਨਕਰਤਾ ਹੈ। ਉਸ ਨੇ ਇਹ ਭੂਮਿਕਾ ਉਦੋਂ ਸੰਭਾਲੀ ਜਦੋਂ ਪਿਛਲੇ ਆਗੂ ਹਰਦੀਪ ਸਿੰਘ ਨਿੱਝਰ ਨੂੰ 2023 ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਕੈਨੇਡਾ ਨੇ ਭਾਰਤ ’ਤੇ ਇਲਜ਼ਾਮ ਲਾਇਆ ਹੈ ਕਿ ਉਸ ਨੇ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਹੋਰਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਵੱਖਵਾਦੀ ਅੰਦੋਲਨ ਵਿੱਚ ਹਿੱਸਾ ਲਿਆ ਹੈ। ਖ਼ਾਲਿਸਤਾਨੀ ਧਿਰਾਂ ਨੇ ਕਿਹਾ ਕਿ ਅਸੀਂ ਕੈਨੇਡੀਅਨ ਸਰਕਾਰ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਬੇਨਤੀ ਕਰਦੇ ਹਾਂ ਕਿ ਲੋੜੀਂਦੇ ਕਦਮ ਚੁੱਕੇ ਜਾਣ।”
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਦੇ ਬਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਫ਼ ਚਿੰਨ੍ਹ ਹੈ ਕਿ ਭਾਰਤ ਅਜੇ ਵੀ ਕੈਨੇਡਾ ਵਿੱਚ ਖ਼ਾਲਿਸਤਾਨੀ ਸਿੱਖਾਂ ਨੂੰ ਨਿਸ਼ਾਨੇ ਬਣਾਉਣ ਲਈ ਪਿੱਛੇ ਪਿਆ ਹੈ।”
ਸੀ.ਐੱਸ.ਆਈ.ਐੱਸ. ਦੀ ਬੁਲਾਰਾ ਨੇ ਕਿਹਾ ਕਿ ਉਹ ਭਾਰਤ ਬਾਰੇ ਜਾਂਚਾਂ ਦੇ ਵੇਰਵੇ ਨਹੀਂ ਦੱਸ ਸਕਦੀ। ਪਰ ਸੀ.ਐੱਸ.ਆਈ.ਐੱਸ. ਭਾਰਤ ਦੀਆਂ ਕੈਨੇਡਾ ਵਿੱਚ ਸਰਗਰਮੀਆਂ ਦਾ ਨਿਰੀਖਣ ਅਤੇ ਮੁਲਾਂਕਣ ਕਰ ਰਿਹਾ ਹੈ ਅਤੇ ਜਿੱਥੇ ਉਹ ਕੈਨੇਡੀਅਨ ਹਿੱਤਾਂ ਲਈ ਨੁਕਸਾਨਦੇਹ ਹੋਣਗੀਆਂ, ਉੱਥੇ ਸਰਕਾਰ ਨੂੰ ਸਲਾਹ ਦੇਵੇਗਾ ਜਾਂ ਕਾਰਵਾਈ ਕਰੇਗਾ।”
ਸਿੱਖ ਫ਼ੈਡਰੇਸ਼ਨ ਕੈਨੇਡਾ ਦੇ ਰਾਸ਼ਟਰੀ ਬੁਲਾਰੇ ਮੋਨਿੰਦਰ ਸਿੰਘ ਨੇ ਕਿਹਾ ਕਿ ਆਰ.ਸੀ.ਐੱਮ.ਪੀ. ਨੈਸ਼ਨਲ ਸੁਰੱਖਿਆ ਅਧਿਕਾਰੀਆਂ ਨੇ ਛੇ ਮਹੀਨੇ ਪਹਿਲਾਂ ਉਸ ਨੂੰ ਨਵੀਂ ਡਿਊਟੀ-ਟੂ-ਵਾਰਨ ਨੋਟਿਸ ਨਾਲ ਮਿਲੇ ਅਤੇ ਜਾਨ ਦੇ ਖ਼ਤਰੇ ਬਾਰੇ ਦੱਸਿਆ ਸੀ।
ਬਲਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਨੂੰ ਆਪਣੀਆਂ ਖੁਫ਼ੀਆ ਕਾਰਵਾਈਆਂ ਬੰਦ ਕਰਨ ਅਤੇ ਕੈਨੇਡੀਅਨ ਜਾਂਚਕਰਤਾਵਾਂ ਨਾਲ ਸਹਿਯੋਗ ਕਰਨ ਲਈ “ਪੱਕਾ ਵਾਅਦਾ” ਕਰਨਾ ਚਾਹੀਦਾ ਹੈ। ਉਸ ਨੇ ਫ਼ੈਡਰਲ ਸਰਕਾਰ ਨੂੰ ਬੇਨਤੀ ਕੀਤੀ ਕਿ ਲਾਰੰਸ ਬਿਸ਼ਨੋਈ ਗਿਰੋਹ ਨੂੰ ਤੁਰੰਤ ਕੈਨੇਡਾ ਦੀ ਅੱਤਵਾਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ, ਜਿਸ ਨੂੰ ਭਾਰਤ ਨੇ ਹਮਲੇ ਕਰਨ ਲਈ ਵਰਤਿਆ ਹੈ। ਖ਼ਤਰੇ ਵਾਲੇ ਲੋਕਾਂ ਨੂੰ ਢੁੱਕਵੀਂ ਪੁਲਿਸ ਸੁਰੱਖਿਆ ਵੀ ਦਿੱਤੀ ਜਾਵੇ। “
ਪਿਛਲੇ ਹਫ਼ਤਿਆਂ ਵਿੱਚ, ਗੋਸਲ ਨੇ ਓਟਾਵਾ ਵਿੱਚ 23 ਨਵੰਬਰ ਨੂੰ ਹੋਣ ਵਾਲੇ ਖ਼ਾਲਿਸਤਾਨ ਰੈਫ਼ਰੈਂਡਮ ਲਈ ਮੁਹਿੰਮ ਚਲਾਈ ਹੈ। ਗੋਸਲ ਨੂੰ ਪਿਛਲੇ ਨਵੰਬਰ ਵਿੱਚ ਬਰੈਂਪਟਨ ਵਿੱਚ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਝੜਪ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।