ਕੈਨੇਡਾ ਵਿੱਚ ਪੰਜਾਬੀ ਨੌਜਵਾਨ ਗੋਲੀਆਂ ਲੱਗਣ ਕਾਰਨ ਜ਼ਖਮੀ

In ਖੇਡ ਖਿਡਾਰੀ
November 12, 2024
ਤਰਨ ਤਾਰਨ : ਛੇ ਸਾਲ ਪਹਿਲਾਂ ਪੱਟੀ ਇਲਾਕੇ ਦੇ ਪੜ੍ਹਾਈ ਕਰਨ ਲਈ ਕੈਨੇਡਾ ਗਏ ਪਿੰਡ ਭੱਗੂਪੁਰ ਦੇ ਨੌਜਵਾਨ ਪਰਮਵੀਰ ਸਿੰਘ ਨੂੰ ਕੱਲ੍ਹ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ| ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਪਰਮਵੀਰ ਸਿੰਘ ਬਰੈਂਪਟਨ ਸ਼ਹਿਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ| ਪੜ੍ਹਾਈ ਖਤਮ ਕਰਨ ਉਪਰੰਤ ਉਸ ਨੂੰ ਕੈਨੇਡਾ ਦੀ ਪੀਆਰ ਮਿਲ ਗਈ ਅਤੇ ਉਹ ਆਪਣੀ ਪਤਨੀ ਸਣੇ ਉੱਥੇ ਰਹਿੰਦਾ ਹੈ| ਪਰਮਵੀਰ ਸਿੰਘ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਛੇ ਗੋਲੀਆਂ ਲੱਗੀਆਂ ਹਨ| ਇਸ ਮੌਕੇ ਹਰਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਸਰਵਨ ਸਿੰਘ ਨੇ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਪਰਮਵੀਰ ਸਿੰਘ ਦਾ ਇਲਾਜ ਸਹੀ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

Loading