ਕੈਨੇਡਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਟਰੰਪ ਟੈਕਸ ਲਗਾਉਣ ਦੀ ਆਪਣੀ ਧਮਕੀ ’ਤੇ ਅਮਲ ਕਰਦੇ ਹਨ ਤਾਂ ਕੈਨੇਡਾ ਜਵਾਬੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਜੇ ਕੈਨੇਡੀਅਨ ਵਸਤਾਂ ਦੀ ਬਰਾਮਦ ’ਤੇ ਭਾਰੀ ਟੈਕਸ ਲਗਾਏ ਗਏ ਤਾਂ ਉਹ ਵੀ ਅਮਰੀਕੀ ਸੰਤਰੇ ਦੇ ਜੂਸ, ਪਖਾਨਿਆਂ ਸਬੰਧੀ ਵਸਤਾਂ ਅਤੇ ਕੁਝ ਸਟੀਲ ਉਤਪਾਦਾਂ ’ਤੇ ਟੈਕਸ ਲਗਾਉਣ ਉੱਪਰ ਵਿਚਾਰ ਕਰਨਗੇ।