ਕੈਪਟਨ ਅਮਰਿੰਦਰ ਸਿੰਘ ਕਾਂਗਰਸ ’ਚ ਨਹੀਂ ਜਾ ਰਹੇ : ਪ੍ਰਨੀਤ ਕੌਰ

In ਪੰਜਾਬ
December 16, 2025

ਪਟਿਆਲਾ/ਏ.ਟੀ.ਨਿਊਜ਼: ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਕਹਿਣਾ ਹੈ, ‘…ਕੈਪਟਨ ਅਮਰਿੰਦਰ ਸਿੰਘ ਸਿਰਫ਼ ਭਾਜਪਾ ਵਿੱਚ ਹੀ ਰਹਿਣਗੇ। ਉਨ੍ਹਾਂ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ…।’
ਅਕਾਲੀ ਦਲ ਭਾਜਪਾ ਦੇ ਗੱਠਜੋੜ ਦੇ ਉੱਪਰ ਵੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦੁਆਰਾ ਆਪਣਾ ਪੱਖ ਪੇਸ਼ ਕੀਤਾ ਗਿਆ ਹੈ ਅਤੇ ਉਸ ਨੂੰ ਮੰਨਣਾ ਨਾ ਮੰਨਣਾ ਹਾਈ ਕਮਾਂਡ ਦੇ ਹੱਥ ਦੇ ਵਿੱਚ ਹੈ ਪਰ ਉਨ੍ਹਾਂ ਕਿਹਾ ਕਿ ਜੇਕਰ ਦੋਨਾਂ ਪਾਰਟੀਆਂ ਦੇ ਸਾਂਝੇ ਮੁੱਦਿਆਂ ਦੇ ਉੱਪਰ ਕੋਈ ਇੱਕ ਸੁਰਤਾ ਬਣਦੀ ਹੈ ਤਾਂ ਇਸ ਉੱਪਰ ਹਾਈ ਕਮਾਂਡ ਦੇ ਦੁਆਰਾ ਵਿਚਾਰ ਕੀਤਾ ਜਾ ਸਕਦਾ ਹੈ।
ਮੋਤੀ ਬਾਗ ਪੈਲੇਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ‘ਕੈਪਟਨ ਸਾਹਿਬ ਕਾਂਗਰਸ ’ਚ ਨਹੀਂ ਜਾ ਰਹੇ ਅਤੇ ਉਹ ਭਾਜਪਾ ਦਾ ਹਿੱਸਾ ਹੀ ਬਣੇ ਰਹਿਣਗੇ।’
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਹਾਈਕਮਾਂਡ ਨੂੰ ਆਪਣਾ ਸੁਝਾਅ ਦੇ ਦਿੱਤਾ ਹੈ, ਹੁਣ ਉਸ ਨੂੰ ਮੰਨਣਾ ਜਾਂ ਨਾ ਮੰਨਣਾ ਹਾਈਕਮਾਂਡ ਦਾ ਕੰਮ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਹਾਈਕਮਾਂਡ ਕੈਪਟਨ ਦਾ ਸੁਝਾਅ ਜ਼ਰੂਰ ਸੁਣੇਗੀ ਕਿਉਂਕਿ ਉਹਨਾਂ ਨੂੰ ਕੈਪਟਨ ’ਤੇ ਭਰੋਸਾ ਹੈ। ਉਹਨਾਂ ਦਾ ਕਹਿਣਾ ਸੀ ਕਿ ਅਜਿਹੇ ਫੈਸਲੇ ਕਾਹਲੀ ਨਾਲ ਨਹੀਂ ਲਏ ਜਾ ਸਕਦੇ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਸਣੇ ਹੋਰ ਅਹੁਦੇਦਾਰ ਇਕੱਠੇ ਫ਼ੈਸਲਾ ਲੈਣਗੇ। ਉਹਨਾਂ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਫ਼ੈਸਲਾ ਨਹੀਂ ਹੈ ਸਿਰਫ਼ ਸੁਝਾਅ ਹੈ। ਉਹਨਾਂ ਕਿਹਾ ਕਿ ਬੇਸ਼ੱਕ ਇਹ ਮਸਲਾ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਧੜਿਆਂ ਦੇ ਆਗੂਆਂ ਨਾਲ ਵੀ ਵਿਚਾਰਿਆ ਜਾ ਸਕਦਾ ਹੈ , ਪਰ ਸਭ ਸਮਾਂ ਆਉਣ ’ਤੇ ਹੀ ਹੋਵੇਗਾ।

Loading