ਕੈਰੋਲੀਨਾ ਦੇ ਇੱਕ ਘਰ ਵਿੱਚ ਹੋਈ ਗੋਲੀਬਾਰੀ ਵਿੱਚ 1 ਮੌਤ ਤੇ 11 ਹੋਰ ਜ਼ਖਮੀ

In ਅਮਰੀਕਾ
June 04, 2025
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਨਾਰਥ ਕੈਰੋਲੀਨਾ ਦੇ ਇੱਕ ਘਰ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਮੌਤ ਹੋਣ ਤੇ 11 ਹੋਰ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਕੈਟਾਵਬਾ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੂਚਨਾ ਮਿਲਣ ’ਤੇ ਪੁਲਿਸ ਅਫ਼ਸਰ ਅੱਧੀ ਰਾਤ ਤੋਂ ਬਾਅਦ ਹਿਕੋਰੀ ਨੇੜੇ ਇੱਕ ਘਰ ਵਿੱਚ ਮੌਕੇ ’ਤੇ ਪੁੁੱਜੇ ਜਿਥੇ 11 ਲੋਕ ਗੋਲੀਆਂ ਵੱਜਣ ਕਾਰਨ ਜ਼ਖਮੀ ਹਾਲਤ ਵਿੱਚ ਮਿਲੇ ਜਦ ਕਿ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਜ਼ਖਮੀਆਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਜਾਂਚਕਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਘਰ ਵਿੱਚ ਪਾਰਟੀ ਚੱਲ ਰਹੀ ਸੀ ਜਿਥੇ 100 ਤੋਂ ਵਧ ਲੋਕ ਇਕੱਤਰ ਹੋਏ ਸਨ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇੱਕ ਤੋਂ ਵਧ ਲੋਕਾਂ ਨੇ ਗੋਲੀਆਂ ਚਲਾਈਆਂ ਹਨ। ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਤੇ ਮਾਮਲਾ ਜਾਂਚ ਅਧੀਨ ਹੈ।

Loading