ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਰੋਲੀਨਾ ਵਿਚ ਸਟੀਫਨ ਸਟਾਨਕੋ (57) ਨਾਮੀ ਦੋਸ਼ੀ ਨੂੰ ਹੱਤਿਆ ਦੇ ਮਾਮਲੇ ਵਿਚ ਫਾਹੇ
ਲਾ ਦੇਣ ਦੀ ਖਬਰ ਹੈ। ਜੇਲ ਅਧਿਕਾਰੀਆਂ ਅਨੁਸਾਰ ਸਟਾਨਕੋ ਨੂੰ ਜ਼ਹਿਰ ਦਾ ਟੀਕਾ ਲਾਉਣ ਉਪਰੰਤ ਸ਼ਾਮ 6.34 ਵਜੇ ਮ੍ਰਿਤਕ ਐਲਾਨ ਦਿੱਤਾ
ਗਿਆ। ਉਸ ਨੂੰ 2005 ਵਿੱਚ ਹੌਰੀ ਕਾਊਂਟੀ ਵਿੱਚ ਆਪਣੇ ਦੋਸਤ ਦੀ ਹੱਤਿਆ ਕਰਨ ਤੇ ਬਾਅਦ ਵਿਚ ਉਸ ਦਾ ਬੈਂਕ ਖਾਤਾ ਸਾਫ ਕਰ ਦੇਣ ਦੇ
ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਟਾਨਕੋ ਨੂੰ ਜਾਰਜਟਾਊਨ ਕਾਊਂਟੀ ਵਿਚ ਆਪਣੀ ਦੋਸਤ ਕੁੜੀ ਦਾ ਗਲਾ ਕੱਟ ਕੇ ਹੱਤਿਆ ਦੀ
ਕੋਸ਼ਿਸ ਕਰਨ ਦੇ ਮਾਮਲੇ ਵਿਚ ਵੀ ਮੌਤ ਦੀ ਸਜ਼ਾ ਸੁਣਾਈ ਗਈ ਸੀ।