ਕੈਲੀਫੋਰਨੀਆ ਵਿਚ 6 ਹੱਤਿਆਵਾਂ ਦੇ ਮਾਮਲੇ ਵਿਚ ਗ੍ਰਿਫਤਾਰ ਬਲਾਗਰ ਜ਼ਿਜ਼ ਨੂੰ ਬਿਨਾਂ ਜਮਾਨਤ ਜੇਲ ਭੇਜਿਆ

In ਮੁੱਖ ਖ਼ਬਰਾਂ
February 20, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਮੈਰੀਲੈਂਡ ਦੀ ਇਕ ਅਦਾਲਤ ਵੱਲੋਂ ਇਕ ਅੱਤਵਾਦੀ ਗਰੁੱਪ ਜਿਸ ਦਾ ਸਬੰਧ 6 ਹੱਤਿਆਵਾਂ ਨਾਲ ਜੁੜਿਆ ਹੋਇਆ ਹੈ, ਦੇ ਸਰਗਨੇ ਬਲਾਗਰ ਜਿਸ ਨੂੰ ਜ਼ਿਜ਼ ਵਜੋਂ ਜਾਣਿਆ ਜਾਂਦਾ ਹੈ, ਨੂੰ ਬਿਨਾਂ ਜਮਾਨਤ ਜੇਲ ਭੇਜ ਦੇਣ ਦੀ ਖਬਰ ਹੈ। ਬਰਕਲੇ, ਕੈਲੀਫੋਰਨੀਆ ਵਾਸੀ ਬਲਾਗਰ ਜੈਕ ਲਾਸੋਟਾ (34) ਨੂੰ ਬੀਤੇ ਦਿਨ ਮੀਡੀਆ, ਪੈਨਸਿਲਵਾਨੀਆ ਵਾਸੀ ਮਿਸ਼ੈਲ ਜ਼ਾਕੋ (32) ਤੇ ਸੈਕਰਾਮੈਂਟੋ,ਕੈਲੀਫੋਰਨੀਆ ਵਾਸੀ ਡੈਨੀਏਲ ਬਲੈਂਕ (26) ਸਮੇਤ ਫਰਾਸਟਬਰਗ, ਮੈਰੀਲੈਂਡ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਜ਼ ਨੂੰ ਇਸ ਸਾਲ ਜਨਵਰੀ ਵਿਚ ਕੈਨੇਡਾ ਦੀ ਸਰਹੱਦ ਨੇੜੇ ਯੂ ਐਸ ਬਾਰਡਰ ਗਸ਼ਤੀ ਦਲ ਦੇ ਏਜੰਟ ਡੇਵਿਡ ਮਲਾਂਡ ਤੇ 3 ਹੋਰ ਰਾਜਾਂ ਵਿਚ 5 ਹੱਤਿਆਵਾਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜੱਜ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਲਾਸੋਟਾ ਲੋਕਾਂ ਦੀ ਸੁਰੱਖਿਆ ਲਈ ਖਤਰਾ ਹੈ ਇਸ ਲਈ ਇਸ ਨੂੰ ਬਿਨਾਂ ਜਮਾਨਤ ਜੇਲ ਭੇਜਿਆ ਜਾਂਦਾ ਹੈ। ਵਕੀਲਾਂ ਅਨੁਸਾਰ ਸਮਝਿਆ ਜਾਂਦਾ ਹੈ ਕਿ ਲਾਸੋਟਾ ਜ਼ਿਜ਼ੀਅਨਜ ਦੇ ਨਾਂ ਨਾਲ ਜਾਣੇ ਜਾਂਦੇ ਇਕ ਅੱਤਵਾਦੀ ਗਰੁੱਪ ਦਾ ਲੀਡਰ ਹੈ ਜਿਸ ਗਰੁੱਪ ਦਾ ਸਬੰਧ ਹੱਤਿਆਵਾਂ ਨਾਲ ਜੁੜਿਆ ਹੋਇਆ ਹੈ।

Loading