ਕੈਲੀਫੋਰਨੀਆ ਵਿੱਚ ਆਈ ਐਸ ਆਈ ਐਸ ਨੂੰ ਪੈਸੇ ਭੇਜਣ ਦੇ ਦੋਸ਼ਾਂ ਤਹਿਤ ਇੱਕ ਫਿਲਪਾਇਨੀ ਗ੍ਰਿਫਤਾਰ

In ਮੁੱਖ ਲੇਖ
August 06, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਐਫ ਬੀ ਆਈ ਵੱਲੋਂ ਲਾਂਗ ਬੀਚ, ਕੈਲੀਫੋਰਨੀਆ ਵਿੱਚ ਇੱਕ ਵਿਅਕਤੀ ਨੂੰ ਵਿਦੇਸ਼ੀ ਅੱਤਵਾਦੀ
ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ( ਆਈ ਐਸ ਆਈ ਐਸ ) ਨੂੰ ਪੈਸੇ ਭੇਜਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਇਹ
ਜਾਣਕਾਰੀ ਨਿਆਂ ਵਿਭਾਗ ਨੇ ਦਿੱਤੀ ਹੈ। ਜਸਟਿਸ ਵਿਭਾਗ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਗ੍ਰਿਫਤਾਰ ਵਿਅਕਤੀ ਦੀ ਪਛਾਣ 28 ਸਾਲਾ
ਮਾਰਕ ਲੋਰੇਂਜ਼ੋ ਵਿਲਾਨੂਏਵਾ ਵਜੋਂ ਹੋਈ ਹੈ ਜੋ ਮੂਲ ਰੂਪ ਵਿੱਚ ਫਿਲਪਾਇਨੀ ਹੈ ਤੇ ਉਹ ਅਮਰੀਕਾ ਦਾ ਸਥਾਈ ਵਾਸੀ ਹੈ। ਜਾਂਚਕਾਰ ਅਨੁਸਾਰ
ਵਿਲਾਨੂਏਵਾ ਇਸ ਸਾਲ ਸੋਸ਼ਲ ਮੀਡੀਆ ਰਾਹੀਂ ਦੋ ਆਈ ਐਸ ਆਈ ਐਸ ਲੜਾਕੂਆਂ ਦੇ ਸੰਪਰਕ ਵਿੱਚ ਆਇਆ ਸੀ। ਵਿਲਾਨੂਏਵਾ ਨੇ ਉਨਾਂ ਨੂੰ
ਭੇਜੇ ਸੰਦੇਸ਼ਾਂ ਵਿੱਚ ਆਈ ਐਸ ਆਈ ਐਸ ਦਾ ਸਮਰਥਨ ਕਰਨ ਤੇ ਪੈਸੇ ਨਾਲ ਮੱਦਦ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਉਸ ਨੇ ਆਈ ਐਸ ਆਈ
ਐਸ ਨੂੰ ਕਥਿੱਤ ਤੌਰ ‘ਤੇ ਲਿਖਿਆ ਸੀ ਕਿ ”ਆਪਣੇ ਧਰਮ ਲਈ ਲੜਨਾ ਤੇ ਸ਼ਹੀਦ ਹੋਣਾ ਮਾਣ ਵਾਲੀ ਗੱਲ ਹੈ ਤੇ ਸਵਰਗ ਨੂੰ ਜਾਣ ਦਾ ਇਹ ਸੱਭ ਤੋਂ
ਵਧੀਆ ਤਰੀਕਾ ਹੈ। ਇੱਕ ਦਿਨ ਮੈ ਵੀ ਤੁਹਾਡੇ ਨਾਲ ਸ਼ਾਮਿਲ ਹੋ ਜਾਵਾਂਗਾ।” ਵੈਸਟਰਨ ਯੁਨੀਅਨ ਦੇ ਰਿਕਾਰਡ ਅਨੁਸਾਰ 5 ਮਹੀਨਿਆਂ ਵਿੱਚ ਉਸ
ਨੇ ਅੱਤਵਾਦੀ ਸੰਗਠਨ ਦਾ ਹਿਸਾਬ ਕਿਤਾਬ ਰੱਖਣ ਵਾਲੇ 2 ਵਿਚੋਲਿਆਂ ਨੂੰ 1615 ਡਾਲਰ ਭੇਜੇ। ਐਫ ਬੀ ਆਈ ਅਨੁਸਾਰ ਗ੍ਰਿਫਤਾਰੀ ਵੇਲੇ ਉਸ ਦੇ
ਸੌਣ ਵਾਲੇ ਕਮਰੇ ਵਿੱਚੋਂ ਇਕ ਬੰਬ ਨੁਮਾ ਵਸਤੂ ਵੀ ਬਰਾਮਦ ਹੋਈ ਹੈ।

Loading