ਕੈਲੀਫੋਰਨੀਆ ਵਿੱਚ ਚੋਰਾਂ ਨੇ ਹਨੂਮਾਨ ਮੰਦਿਰ ਵਿੱਚੋਂ 34 ਹਜ਼ਾਰ ਡਾਲਰ ਤੇ ਗਹਿਣੇ ਕੀਤੇ ਚੋਰੀ

In ਅਮਰੀਕਾ
September 11, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਡਬਲਿਨ ਸਥਿਤ ਸ੍ਰੀ ਪੰਚਾਮੁਖਾ ਹਨੂਮਾਨ ਮੰਦਿਰ ਵਿੱੱਚੋਂ ਚੋਰਾਂ ਵੱਲੋਂ 34 ਹਜ਼ਾਰ ਡਾਲਰ ਤੇ ਗਹਿਣੇ ਚੋਰੀ ਕਰ ਲੈਣ ਦੀ ਖ਼ਬਰ ਹੈ। ਇਹ ਜਾਣਕਾਰੀ ਡਲਬਿਨ ਪੁਲਿਸ ਨੇ ਦਿੱਤੀ ਹੈ। 6930 ਵਿਲਜ ਪਾਰਕਵੇਅ ਵਿੱਖੇ ਸਥਿੱਤ ਇਸ ਮੰਦਿਰ ਵਿੱਚ ਇਸ ਸਾਲ ਹੋਈ ਇਹ ਦੂਸਰੀ ਚੋਰੀ ਹੈ। ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਵੀ ਚੋਰਾਂ ਨੇ ਇਸ ਮੰਦਿਰ ਨੂੰ ਨਿਸ਼ਾਨਾ ਬਣਾਇਆ ਸੀ। ਬੇਅ ਖੇਤਰ ਵਿਚਲੇ ਹਿੰਦੂ ਅਮਰੀਕੀ ਭਾਈਚਾਰੇ ਨੇ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜਰ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਡਲਲਿਨ ਪੁਲਿਸ ਨੇ ਕਿਹਾ ਹੈ ਕਿ ਚੋਰੀ ਦੀ ਇਸ ਤਾਜਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੋਵੇ ਕਿ ਇਸ ਘਟਨਾ ਨੂੰ ਨਸਲੀ ਨਫ਼ਰਤ ਕਾਰਨ ਅੰਜਾਮ ਦਿੱਤਾ ਗਿਆ ਹੈ।

Loading