ਆਉ ਸਾਰੇ ਬੱਚਿਓ ਦੌੜ ਕੇ ਆਓ
ਅੱਜ ਇੱਕ ਨਵੀਂ ਖੇਡ ਸਿਖਾਈਏ!
ਗੋਲ ਚੱਕਰ ਬਣਾ ਖੜ੍ਹ ਜਾਓ ਸਾਰੇ
ਤੁਹਾਨੂੰ ਅਗਲੀ ਗੱਲ ਸਮਝਾਈਏ!
ਇੱਕ ਲੰਬਾ ਕੱਪੜਾ ਘਰੋਂ ਲਿਆਕੇ
ਦੋਵੇਂ ਪਾਸਿਓ ਫੜ ਵਟੇ ਦੁਵਾਈਏ!
ਹੁਣ ਇਸ ਕੱਪੜੇ ਨੂੰ ਦੂਹਰਾ ਕਰਕੇ
ਕੋਟਲਾ ਆਪਾਂ ਇਹਦਾ ਬਣਾਈਏ!
ਗੋਲਾਈ ਵਿੱਚ ਹੁਣ ਬਹਿ ਜਾਓ ਸਾਰੇ
ਪਰ ਕਿਸੇ ਪਾਸੇ ਨਾ ਨਿਗ੍ਹਾ ਘੁਮਾਈਏ!
ਇਕ ਬੱਚਾ ਹੁਣ ਹੱਥ ਫੜ ਲਏ ਕੋਟਲਾ
ਉਸ ਦੇ ਸਿਰ ਆਪਾਂ ਦਾਈ ਲਿਆਈਏ
ਦਾਈ ਵਾਲਾ ਇਕ ਦੇ ਪਿੱਛੇ ਰੱਖੂ ਕੋਟਲਾ
ਕੋਟਲਾ ਰੱਖਣ ਵਾਲੀ ਗੱਲ ਛੁਪਾਈਏ!
ਜਿਹੜਾ ਪਿੱਛੇ ਝਾਕੂ ਸ਼ਾਮਤ ਆਈ ਆ
ਇਦਾਂ ਆਖ ਆਖ ਕੇ ਗੇੜੀ ਲਾਈਏ!
ਹੁਣ ਬੱਚੇ ਪਿੱਛੇ ਰਖਿਆ ਚੁੱਕਕੇ ਕੋਟਲਾ
ਕੁੱਟ ਕੁੱਟ ਉਹਨੂੰ ਮੂਹਰੇ ਭਜਾਈਏ!
ਫਿਰ ਉਸ ਦੇ ਹੱਥ ਫੜਾ ਕੇ ਕੋਟਲਾ
ਮੁੱਲਾਂਪੁਰ ਸਿਰ ਆਪਾਂ ਦਾਈ ਪਾਈਏ!
ਸੁਖਵਿੰਦਰ ਸਿੰਘ ਮੁੱਲਾਂਪੁਰ
ਕੈਲਪੁਰ ਰੋਡ( ਨੇੜੇ ਬਿਜਲੀ ਘਰ)