
ਪੰਜਾਬ ਵਿਚ 16 ਗ੍ਰੇਨੇਡ ਹਮਲਿਆਂ ਦੇ ਸਾਜ਼ਿਸ਼ਕਾਰ ਵਜੋਂ ਜਾਣੇ ਜਾਂਦੇ ਦਹਿਸ਼ਤੀ ਸਰਗਨੇ ਹੈਪੀ ਪਾਸੀਆ ਦੀ ਅਮਰੀਕਾ ਵਿਚ ਨਜ਼ਰਬੰਦੀ ਨੂੰ ਅੰਦਰੂਨੀ ਸੁਰੱਖਿਆ ਨਾਲ ਜੁੜੀਆਂ ਭਾਰਤੀ ਏਜੰਸੀਆਂ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਪੰਜਾਬ ਪੁਲੀਸ ਸਮੇਤ ਕਈ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸਾਲ 2020 ਤੋਂ ਤਲਾਸ਼ ਸੀ। ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਉਸ ਦੀ ਗ੍ਰਿਫ਼ਤਾਰੀ ਲਈ ਪੰਜ ਲੱਖ ਰੁਪਏ ਦਾ ਇਨਾਮ ਇਸ ਸਾਲ ਦੇ ਸ਼ੁਰੂ ਵਿਚ ਐਲਾਨਿਆ ਸੀ।
ਉਹ ਪਾਕਿਸਤਾਨ ਤੋਂ ਸਰਗਰਮ ਗੈਂਗਸਟਰ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਕਰੀਬੀ ਸਹਿਯੋਗੀ ਵਜੋਂ ਵਿਚਰਦਾ ਆ ਰਿਹਾ ਸੀ। ਪੰਜਾਬ ਤੇ ਚੰਡੀਗੜ੍ਹ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਏ ਗ੍ਰੇਨੇਡ ਧਮਾਕਿਆਂ ਦੀ ਜ਼ਿੰਮੇਵਾਰੀ ਉਹ ਅਕਸਰ ਅਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਲੈਂਦਾ ਆਇਆ ਸੀ। ਪੰਜਾਬ ਪੁਲੀਸ ਨੇ ਉਸ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੋਇਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹੈਪੀ ਪਾਸੀਆ ਨੂੰ ਅਮਰੀਕੀ ਫੈਡਰਲ ਏਜੰਸੀ ‘ਐਫ਼.ਬੀ.ਆਈ.’ ਨੇ ਬੀਤੇ ਵੀਰਵਾਰ ਨੂੰ ਕੈਲੇਫ਼ੋਰਨੀਆ ਵਿਚੋਂ ਹਿਰਾਸਤ ਵਿਚ ਲਿਆ ਸੀ।
ਐਫ਼.ਬੀ.ਆਈ ਦੀ ਪੋਸਟ ਮੁਤਾਬਿਕ ਇਹ ‘‘ਗ੍ਰਿਫ਼ਤਾਰੀ ਸੈਕਰੇਮੈਂਟੋ ਵਿਚ ਹੋਈ। ਹਰਪ੍ਰੀਤ ਸਿੰਘ ਪੰਜਾਬ, ਭਾਰਤ ਵਿਚ ਦਹਿਸ਼ਤੀ ਕਾਰਿਆਂ ਲਈ ਜ਼ਿੰਮੇਵਾਰ ਸੀ। ਉਹ ਦੋ ਕੌਮਾਂਤਰੀ ਹਿੰਸਕ ਗੁਟਾਂ ਨਾਲ ਜੁੜਿਆ ਹੋਇਆ ਸੀ ਅਤੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਇਆ ਸੀ।ਜਾਣਕਾਰੀ ਮੁਤਾਬਕ, ਗ੍ਰਿਫ਼ਤਾਰੀ ਤੋਂ ਬਚਣ ਲਈ ਹਰਪ੍ਰੀਤ ਸਿੰਘ ਬਰਨਰ ਫੋਨਾਂ ਦੀ ਵਰਤੋਂ ਕਰ ਰਿਹਾ ਸੀ।ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਹਰਪ੍ਰੀਤ ਸਿੰਘ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਹੈ। ਚੰਡੀਗੜ੍ਹ ਦੇ ਸੈਕਟਰ 10 ਵਿੱਚ ਇੱਕ ਘਰ ਵਿੱਚ 11 ਸਤੰਬਰ 2024 ਨੂੰ ਇੱਕ ਧਮਾਕਾ ਹੋਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਨੇਡ ਸੁੱਟਣ ਵਾਲੇ ਇੱਕ ਮੁਲਜ਼ਮ ਰੋਹਨ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਉਸ ਵੇਲੇ ਹਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਪਾਕਿਸਤਾਨ ਦੀ ਆਈਐੱਸਆਈ ਦੇ ਇਸ਼ਾਰੇ ਉੱਤੇ ਪਾਕਿਸਤਾਨ ਅਧਾਰਿਤ ਹਰਵਿੰਦਰ ਰਿੰਦਾ ਇਸ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਸੀ ਜਿਸ ਨੇ ਅਮਰੀਕਾ ਅਧਾਰਤ ਹੈਪੀ ਪਾਸੀਆ ਦੀ ਮਦਦ ਨਾਲ ਇਸ ਨੂੰ ਅੰਜਾਮ ਦਿੱਤਾ ਹੈ।ਇਸ ਮਾਮਲੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚਾਰ ਕਾਰਕੁਨਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਸਥਾਨਕ ਕਾਰਕੁਨਾਂ, ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਭਰਤੀ ਕੀਤਾ ਸੀ, ਜਿਨ੍ਹਾਂ ਨੂੰ ਰਿੰਦਾ ਅਤੇ ਹੈਪੀ ਦੇ ਸਿੱਧੇ ਨਿਰਦੇਸ਼ਾਂ ਹੇਠ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ।ਰਿੰਦਾ ਅਤੇ ਹੈਪੀ ਨੇ ਦੂਜੇ ਮੁਲਜ਼ਮਾਂ, ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਗ੍ਰਨੇਡ ਸੁੱਟਣ ਤੋਂ ਪਹਿਲਾਂ ਦੋ ਵਾਰ ਹਮਲੇ ਵਾਲੀ ਥਾਂ ਦੀ ਜਾਸੂਸੀ ਕਰਨ ਲਈ ਵੀ ਨਿਰਦੇਸ਼ ਦਿੱਤੇ ਸਨ।ਚੰਡੀਗੜ੍ਹ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ, ਚਾਰੇ ਮੁਲਜ਼ਮਾਂ 'ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ), ਵਿਸਫੋਟਕ ਪਦਾਰਥ ਐਕਟ, ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਹਮਲੇ ਦੀ ਯੋਜਨਾ ਬਣਾਉਣ ਅਤੇ ਸਹਿਯੋਗ ਕਰਨ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਇਲਜ਼ਾਮ ਲਗਾਏ ਗਏ ਹਨ।
ਇਸ ਮਾਮਲੇ ਵਿੱਚ ਏਜੰਸੀ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਉੱਤੇ 5 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਹੋਇਆ ਹੈ।
ਭਾਰਤੀ ਏਜੰਸੀਆਂਜਸਟਿਸ’ (ਐੱਸ.ਐਫ.ਜੇ) ਦੇ ਕਰਤਾ-ਧਰਤਾ ਗੁਰਪਤਵੰਤ ਸਿੰਘ ਪੰਨੂ ਦਾ ਸਾਥੀ ਦੱਸਦੀਆਂ ਆਈਆਂ ਹਨ। ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਪੰਨੂ ਨੇ ਗ੍ਰੇਨੇਡ ਧਮਾਕਿਆਂ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਵਾਸਤੇ ‘ ਗ਼ੈਰ-ਸਿੱਖ ਗ਼ਰੀਬ ਮੁੰਡਿਆਂ ਦੀ ਭਰਤੀ ਦੀ ਜ਼ਿੰਮੇਵਾਰੀ ਹੈਪੀ ਪਾਸੀਆ ਨੂੰ ਸੌਂਪੀ ਹੋਈ ਸੀ। ਉਹ ਇਹ ਕੰਮ ਪੰਜਾਬ ਵਿਚਲੇ ਅਪਣੇ ਗੁਰਗਿਆਂ ਰਾਹੀਂ ਕਰਦਾ ਸੀ। ਉਹ ਜਾਅਲੀ ਕਾਗ਼ਜ਼ਾਂ ਰਾਹੀਂ 2020 ਵਿਚ ਯੂ.ਕੇ. ਪਹੁੰਚਿਆ ਸੀ।ਉਥੋਂ ਉਹ ਮੈਕਸਿਕੋ ਵਾਲੇ ਡੰਕੀ ਰੂਟ ਰਾਹੀਂ 2021 ਵਿਚ ਅਮਰੀਕਾ ’ਚ ਦਾਖ਼ਲ ਹੋਇਆ। ਐਨ.ਆਈ.ਏ. ਨੇ ਉਸ ਦੇ ਅਪਰਾਧਾਂ ਬਾਰੇ ਵਿਸਥਾਰਤ ਡੌਸੀਅਰ ਬ੍ਰਿਟੇਨ, ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਭੇਜਿਆ ਹੋਇਆ ਸੀ। ਐਨ.ਆਈ.ਏ. ਦੇ ਹਲਕੇ ਇਹ ਵੀ ਦਾਅਵਾ ਕਰਦੇ ਹਨ ਕਿ ਇਸ ਏਜੰਸੀ ਦੇ ਸਾਈਬਰ ਮਾਹਿਰਾਂ ਨੇ ਹੈਪੀ ਪਾਸੀਆਂ ਦਾ ਥਹੁ-ਪਤਾ ਢਾਈ ਮਹੀਨੇ ਪਹਿਲਾਂ ਲੱਭ ਲਿਆ ਸੀ। ਦੋ ਦਿਨ ਪਹਿਲਾਂ ਤਾਜ਼ਾਤਰੀਨ ਲੋਕੇਸ਼ਨ ਦਾ ਪਤਾ ਲਾ ਕੇ ਉਸ ਦੀ ਸੂਹ ਐਫ਼.ਬੀ.ਆਈ. ਨੂੰ ਦਿਤੀ ਗਈ ਜਿਸ ਨੇ ਇਸ ਸੂਹ ਦੇ ਆਧਾਰ ’ਤੇ ਕਾਰਵਾਈ ਕਰਨ ਵਿਚ ਦੇਰ ਨਹੀਂ ਲਾਈ।
ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ, ਪੰਜਾਬ ਦੇ ਅਜਨਾਲਾ ਦੇ ਇੱਕ ਪਿੰਡ ਜੱਟਾਂ-ਪਾਸੀਆ ਦਾ ਰਹਿਣ ਵਾਲਾ ਹੈ। ਉਹ 12 ਤੱਕ ਪੜ੍ਹਿਆ ਹੈ।
ਮੰਨਿਆ ਜਾਂਦਾ ਹੈ ਕਿ ਹੈਪੀ ਪਾਸੀਆ ਨੇ ਪੰਜਾਬ ਵਿੱਚ 16 ਗ੍ਰਨੇਡ ਹਮਲਿਆਂ ਦੀ ਯੋਜਨਾ ਬਣਾਈ ਸੀ, ਜਿਸ ਨਾਲ ਵਿਆਪਕ ਡਰ ਪੈਦਾ ਹੋਇਆ।
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਉਸਦੀ ਕਥਿਤ ਭੂਮਿਕਾ ਲਈ ਵੀ ਉਹ ਪੁਲਿਸ ਨੂੰ ਲੋੜੀਂਦਾ ਹੈ।