ਕੰਸਾਸ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਵਿਦਿਆਰਥੀਆਂ ਸਮੇਤ 8 ਮੌਤਾਂ

In ਅਮਰੀਕਾ
May 09, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੰਸਾਸ ਰਾਜ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਟੁਲਸਾ,ਓਕਲਾਹੋਮਾ ਦੇ ਪਬਲਿਕ ਸਕੂਲਾਂ ਦੇ ਦੋ ਵਿਦਿਆਰਥੀ, ਇਕ ਸਟਾਫ ਮੈਂਬਰ ਤੇ ਇਕ ਸਾਬਕਾ ਕੋਚ ਸਮੇਤ 8 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਕੰਸਾਸ ਹਾਈਵੇਅ ਪੈਟਰੋਲ ਕਰੈਸ਼ ਲਾਗ ਅਨੁਸਾਰ ਹਾਦਸਾ ਸ਼ਾਮ 5.43 ਵਜੇ ਦੇ ਆਸ ਪਾਸ ਇਕ ਟਰੱਕ ਤੇ ਕਾਰ ਵਿਚਾਲੇ ਹੋਇਆ। ਟੁਲਸਾ ਪਬਲਿਕ ਸਕੂਲ ਦੇ ਇਕ ਬੁਲਾਰੇ ਅਨੁਸਾਰ ਟਰੱਕ ਨੂੰ ਸਟਾਫ ਮੈਂਬਰ 33 ਸਾਲਾ ਜੈਮੋਨ ਗਿਲਸਟਰੈਪ ਚਲਾ ਰਿਹਾ ਸੀ। ਹਾਦਸੇ ਵਿਚ ਗਿਲਸਟਰੈਪ ਸਮੇਤ ਵਿਦਿਆਰਥੀ ਡੋਨਾਲਡ ਡੀ ਜੇ ਲਾਸਟਰ, ਸਾਬਕਾ ਕੋਚ ਤੇ ਅਧਿਆਪਕ ਵੇਨੇ ਵਾਲਜ ਮਾਰੇ ਗਏ । ਮਾਰੇ ਗਏ ਨੌਵੀਂ ਕਲਾਸ ਦੇ ਵਿਦਿਆਰਥੀ ਦੀ ਪਛਾਣ ਕਿਰੋਨ ਗਿਲਸਟਰੈਪ ਵਜੋਂ ਹੋਈ ਹੈ। ਪੁਲਿਸ ਅਨੁਸਾਰ ਕਾਰ ਵਿਚ ਸਵਾਰ ਮਾਰੇ ਗਏ 4 ਵਿਅਕਤੀਆਂ ਦੀ ਪਛਾਣ ਅਲੈਗਜੈਂਡਰ ਆਰ ਅਰਨਸਟ (37), ਜੌਹਨ ਡੀ ਐਲੀਆਟ (76), ਮੈਡਾਲਿਨ ਆਨ ਐਲੀਆਟ (33) ਤੇ ਨੋਰਲੀਨ ਐਲ ਐਲੀਆਟ (69) ਵਜੋਂ ਹੋਈ ਹੈ।

Loading