ਖੁਸ਼ਹਾਲ ਜ਼ਿੰਦਗੀ ਜਿਊਣ ਵਿਚ ਤੁਹਾਡੀ ਕਾਮਯਾਬੀ

In ਮੁੱਖ ਲੇਖ
June 05, 2025
ਡਾਕਟਰ ਬਿਕਰਮਜੀਤ ਸਿੰਘ ਪੁਰਬਾ : ਜ਼ਿੰਦਗੀ ਵਿਚ ਬਹੁਤ ਉਤਾਰ-ਚੜ੍ਹਾਅ ਆਉਂਦੇ ਹਨ | ਜਿਹੜੇ ਮਨੁੱਖ ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਊਾਦੇ ਹਨ ਉਹੀ ਇਨਾਸਾਨ ਇਕ ਦਿਨ ਕਾਮਯਾਬ ਹੁੰਦੇ ਹਨ | ਕਾਮਯਾਬ ਇਨਸਾਨ ਦੂਜਿਆਂ ਦੀ ਖੁਸ਼ੀ ਵਿਚ ਵੀ ਖੁਸ਼ ਹੁੰਦਾ ਹੈ | ਉਸ ਨੂੰ ਲੱਗਦਾ ਹੈ ਦੂਜਿਆਂ ਦੀ ਖੁਸ਼ੀ ਵਿਚ ਖੁਸ਼ ਰਹਿਣਾ ਹੀ ਅਸਲ ਖੁਸ਼ੀ ਹੈ | ਜੇਕਰ, ਤੁਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਤੁਹਾਡੇ ਕੋਲ ਉਸ ਦਾ ਮਾੜਾ ਕਰਨ ਦਾ ਕੋਈ ਹੱਕ ਨਹੀਂ ਹੈ | ਇਨਸਾਨੀਅਤ ਦਾ ਫਰਜ਼ ਹੈ ਲੋੜਵੰਦਾਂ ਦੀ ਮਦਦ ਕੀਤੀ ਜਾਵੇ | ਸਮਾਜ ਵਿਚ ਆਪਾਂ ਦੇਖਦੇ ਹਾਂ ਕਿ ਕਈ ਇਨਸਾਨ ਲੋੜਵੰਦਾਂ ਜਾਂ ਬੁਜ਼ਰਗਾਂ ਦੀ ਮਦਦ ਕਰਕੇ ਖੁਸ਼ ਰਹਿੰਦੇ ਹਨ | ਕੁਦਰਤ ਦੇ ਨੇੜੇ ਰਹਿਣ ਵਾਲੇ ਵਿਅਕਤੀ ਰੁੱਖਾਂ, ਪੰਛੀਆਂ ਨਾਲ ਗੱਲਾਂ ਕਰਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ | ਖੁਸ਼ਹਾਲ ਰਹਿਣ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਵੱਡੀ ਗੱਡੀ ਜਾਂ ਵਿਲਾ ਬਣਿਆ ਹੋਵੇ | ਅਮੀਰ ਵਿਅਕਤੀ ਜਿਨ੍ਹਾਂ ਕੋਲ ਮੋਟਾ-ਧਨ, ਆਧੁਨਿਕ ਸਹੂਲਤਾਂ ਹੁੰਦੀਆਂ ਹਨ, ਉਨ੍ਹਾਂ ਉਹ ਖੁਸ਼ਹਾਲ ਜ਼ਿੰਦਗੀ ਜਿਊਣ ਲਈ ਡਾਕਟਰਾਂ ਤੋਂ ਪੁੱਛਦੇ ਹਨ ਕਿ ਤਣਾਅ ਮੁਕਤ ਕਿਵੇ ਰਹਿ ਸਕਦੇ ਹਾਂ | ਅਮੀਰ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਸਤਾਉਂਦੀ ਹੈ ਕਿ ਪੈਸਾ ਕਮਾ ਲਿਆ ਹੈ ਤੇ ਇਸ ਨੂੰ ਸਾਂਭਣਾ ਕਿੱਥੇ ਹੈ | ਪੈਸਾ ਜ਼ਿਆਦਾ ਹੋਣਾ ਵੀ ਮਨੁੱਖ ਨੂੰ ਚਿੰਤਾ ਦਿੰਦਾ ਹੈ ਅਜਿਹੇ ਵਿਅਕਤੀ ਨੂੰ ਲੋਕ ਆਪਣੀਆਂ ਲੋੜਾਂ ਅਨੁਸਾਰ ਵਰਤਦੇ ਹਨ ਬਾਅਦ ਵਿਚ ਲੋੜ ਪੂਰੀ ਹੋਣ ਤੇ ਕਿਨਾਰਾ ਕਰ ਲਿਆ ਜਾਂਦਾ ਹੈ | ਖੁਸ਼ ਰਹੋ, ਆਬਾਦ ਰਹੋ ਮਨੁੱਖ ਨੂੰ ਖੁਸ਼ ਰਹਿਣਾ ਚਾਹੀਦਾ ਹੈ | ਅਕਸਰ ਅਸੀਂ ਪਾਰਕਾਂ ਜਾਂ ਜਨਤਕ ਥਾਵਾਂ 'ਤੇ ਦੇਖਦੇ ਹਾਂ ਬਜ਼ੁਰਗ ਇਕੱਠੇ ਹੋ ਕੇ ਉੱਚੀ-ਉੱਚੀ ਹਾ ਹਾ ਕਰ ਰਹੇ ਹੁੰਦੇ ਹਨ | ਕਈ ਵਾਰ ਸਾਡਾ ਆਪਣਾ ਹਾਸਾ ਵੀ ਨਿਕਲ ਜਾਂਦਾ ਹੈ ਕਿ ਕੀ ਕਰੀ ਜਾਂਦੇ ਹਨ ਤੇ ਉਹ ਇਸ ਹਾਸੇ ਲਈ ਯਤਨ ਕਰ ਰਹੇ ਹੁੰਦੇ ਹਨ, ਕਿਉਂਕਿ ਪੈਸਾ ਕਮਾਉਣ ਦੀ ਦੌੜ ਵਿਚ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਤੇ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ | ਯੋਗਾ ਮਾਹਿਰਾਂ ਦੀ ਸਲਾਹ ਲੈ ਕੇ ਪਾਰਕਾਂ ਵਿਚ ਯੋਗਾ ਕਰਦੇ ਹਨ ਜਾਂ ਫਿਰ ਆਨਲਾਈਨ ਕਲਾਸਾਂ ਲਾ ਕੇ ਵੀ ਖੁਸ਼ਾਹਾਲ ਹੋਣ ਦੀ ਕੋਸ਼ਿਸ਼ਾਂ ਵਿਚ ਲੱਗੇ ਰਹਿੰਦੇ ਹਨ | ਕੁਦਰਤੀ ਹਾਸਾ ਨਾ ਆਉਣ ਕਾਰਨ ਬਨਾਵਟੀ ਹਾਸਾ ਹੱਸ ਦੇ ਹਨ | ਬਨਾਵਟੀ ਹਾਸੇ ਨਾਲੋਂ ਸਾਨੂੰ ਸਾਡੇ ਪਰਿਵਾਰ ਮਿੱਤਰਾਂ ਜਾਂ ਕੁਦਰਤ ਨਾਲ ਜੁੜਨ ਦੀ ਜਰੂਰਤ ਹੈ, ਤਾਂ ਜੋ ਅਸੀਂ ਸਿਹਤਮੰਦ ਹੋ ਸਕੀਏ | ਉਤਸ਼ਾਹ ਕਰੇ ਸਭੇ ਮੁਸ਼ਕਿਲਾਂ ਪਾਰ ਉਤਸ਼ਾਹ ਮਨੁੱਖ ਦਾ ਹੌਂਸਲਾ ਵਧਾਉਂਦਾ ਹੈ | ਮਨੁੱਖ ਦੇ ਤਰੱਕੀ ਕਰਨ ਦਾ ਰਾਹ ਉਸ ਦੇ ਉਤਸ਼ਾਹ 'ਤੇ ਨਿਰਭਰ ਕਰਦਾ ਹੈ | ਮਨੁੱਖ ਦੁਆਰਾ ਉਤਸ਼ਾਹ ਨਾਲ ਕੀਤਾ ਕੰੰਮ ਤਰੱਕੀ ਤੇ ਉਸ ਦੇ ਜੀਵਨ ਵਿਚ ਖੁਸ਼ਹਾਲੀ ਲੈ ਕੇ ਆਵੇਗਾ | ਮਨੁੱਖ ਦਾ ਵਿਕਾਸ ਇਕ ਦਿਨ ਵਿਚ ਨਹੀਂ ਹੋਇਆ, ਇਸ ਨੂੰ ਇੱਥੇ ਤੱਕ ਪਹੰੁਚਦਿਆਂ ਕਿੰਨਾ ਹੀ ਸਮਾਂ ਲੱਗ ਗਿਆ | ਗੱਡਿਆਂ ਤੋਂ ਗੱਡੀਆਂ ਤੱਕ ਆਉਣ ਦਾ ਸਫਰ ਕੱਚੇ ਘਰਾਂ ਤੋਂ ਪੱਕੇ ਘਰਾਂ ਤੱਕ ਆਉਣਾ ਉਸ ਦਾ ਉਤਸ਼ਾਹ ਸੀ | ਮਨੁੱਖ ਵਲੋਂ ਉਤਸ਼ਾਹ ਨਾਲ ਕੀਤਾ ਕੰਮ ਚੰਗੇ ਨਤੀਜੇ ਲੈ ਕੇ ਆਇਆ | ਕਿਸੇ ਵੀ ਕੰਮ ਵਿਚ ਤੁਹਾਡਾ ਮਨ ਨਹੀਂ ਲੱਗ ਰਿਹਾ ਤੁਸੀਂ ਉਸ ਨੂੰ ਕਰਨ ਬਾਰੇ ਸੋਚ ਰਹੇ ਹੋ ਤਾਂ ਤਹਾਨੂੰ ਉਤਸ਼ਾਹ ਦੀ ਜਰੂਰਤ ਹੁੰਦੀ ਹੈ | ਚੰਗੇ ਇਨਸਾਨਾਂ ਦੀ ਸੰਗਤ ਕਰਨ ਨਾਲ ਤੁਹਾਨੂੰ ਹੌਂਸਲਾ ਤੇ ਉਤਸ਼ਾਹ ਮਿਲੇਗਾ | ਉਨ੍ਹਾਂ ਵਲੋਂ ਮਿਲਿਆ ਉਤਸ਼ਾਹ ਹੀ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇਗਾ, ਹਾਲਾਤ ਕਦੇ ਵੀ ਇਕੋ ਜਿਹੇ ਨਹੀਂ ਰਹਿੰਦੇ ਹਨ | ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਰਹਿੰਦੇ ਹਨ | ਸਾਨੂੰ ਲੋੜ ਹੈ ਉਨ੍ਹਾਂ ਹਾਲਾਤ ਨਾਲ ਲੜਨ ਦੀ ਜਦੋਂ ਕੋਈ ਇਨ੍ਹਾਂ ਨਾਲ ਦੋ ਚਾਰ ਹੁੰਦਾ ਹੈ ਤਾਂ ਉਸ ਨੂੰ ਉਨ੍ਹਾਂ ਨਾਲ ਲੜਨ ਦੀ ਜਾਂਚ ਆ ਜਾਂਦੀ ਹੈ | ਮਨੁੱਖ ਵਲੋਂ ਉਨ੍ਹਾਂ ਹਾਲਾਤ ਵਿਚ ਖੁਸ਼ ਰਹਿਣ ਲਈ ਨਵੇਂ ਨਵੇਂ ਪੈਂਤੜੇ ਅਪਣਾਉਣੇ ਚਾਹੀਦੇ ਹਨ | ਮਨੁੱਖ ਵਲੋਂ ਕੀਤੇ ਨਵੇਂ ਯਤਨ ਤੇ ਉਸ ਵਿਚ ਲੱਗੀ ਲਗਨ ਚੰਗੇ ਨਤੀਜੇ ਲੈ ਕੇ ਆਉਂਦੀ ਹੈ | ਉਤਸ਼ਾਹ ਤੁਹਾਡੇ ਅੰਦਰ ਅਜਿਹੀ ਸ਼ਕਤੀ ਭਰਦਾ ਹੈ, ਜਿਸ ਨਾਲ ਤੁਸੀਂ ਮਜ਼ਬੂਤ ਹੁੰਦੇ ਹੋ | ਉਤਸ਼ਾਹ ਨਾਲ ਤੁਹਾਡੇ ਰਿਸ਼ਤੇ ਮਜ਼ਬੂਤ ਹੁੰਦੇ ਹਨ | ਰਿਸ਼ਤਿਆਂ ਵਿਚ ਮਜ਼ਬੂਤੀ ਆਉਣ ਨਾਲ ਪਰਿਵਾਰਕ ਸਾਂਝ ਵਧਦੀ ਹੈ ਅਤੇ ਰਿਸ਼ਤਿਆਂ ਵਿਚ ਮਿਠਾਸ ਆਉਂਦੀ ਹੈ | ਇਸ ਰਿਸ਼ਤਾ ਪ੍ਰਣਾਲੀ ਵਿਚ ਸਾਡਾ ਖੁਸ਼ਹਾਲ ਜੀਵਨ ਛੁਪਿਆ ਹੈ | ਜੇਕਰ ਪਰਿਵਾਰ ਵਿਚ ਸਾਰੇ ਮੈਂਬਰ ਖੁਸ਼ ਹਨ ਤਾਂ ਇਸ ਤੋੋਂ ਵੱਡਾ ਖੁਸ਼ਹਾਲ ਜੀਵਨ ਹੋਰ ਕੋਈ ਨਹੀ ਹੋ ਸਕਦਾ | ਪਦਾਰਥਵਾਦੀ ਚੀਜ਼ਾਂ ਤੋਂ ਬਚੀਏ ਧਨ ਦੌਲਤ ਪਦਾਰਥਵਾਦੀ ਚੀਜ਼ਾਂ ਹਨ, ਇਨ੍ਹਾਂ ਨਾਲ ਤੁਸੀਂ ਸੁੱਖ ਸਹੂਲਤਾਂ ਖਰੀਦ ਸਕਦੇ ਹੋ ਪਰ ਮਾਨਸਿਕ ਖੁਸ਼ੀ ਜਾਂ ਕਹਿ ਲਈਏ ਪਰਿਵਾਰਕ ਰਿਸ਼ਤਿਆਂ ਦਾ ਨਿੱਘ ਨਹੀਂ ਮਾਣ ਸਕਦੇ | ਅੱਜ ਦੀ ਦੁਨੀਆ ਵਿਚ ਰਿਸ਼ਤੇ ਸਾਰੇ ਮਸ਼ੀਨੀ ਬਣ ਗਏ ਹਨ | ਸਾਰੇ ਪਰਿਵਾਰਾਂ ਦੇ ਜੀਅ ਕੰਮਾਂਕਾਰਾਂ ਵਿਚ ਰੁਝੇ ਹੋਣ ਕਰਕੇ ਕਿਸੇ ਕੋਲ ਬੈਠਣ ਦਾ ਸਮਾਂ ਨਹੀਂ ਹੈ | ਘਰ ਵਿਚ ਜਿੰਨੇ ਮੈਂਬਰ ਹਨ, ਸਭ ਘਰ ਦੀ ਕਮਾਈ ਵਿਚ ਹੱਥ ਵਟਾ ਰਹੇ ਹਨ | ਧਨ ਦੌਲਤ ਦੀ ਦੌੜ ਵਿਚ ਅਸੀਂ ਖੁਸ਼ਹਾਲ ਜ਼ਿੰਦਗੀ ਜਿਊਣੀ ਭੁਲ ਗਏ ਹਾਂ | ਜਿਹੜੇ ਵਿਅਕਤੀ ਅੱਜ ਵੀ ਕੰਮ ਨੂੰ ਸਿਰਫ ਕੰਮ ਸਮਝਦੇ ਹਨ ਜਾਂ ਕਹਿ ਲਈਏ ਕਿ ਇਹ ਸਾਡਾ ਕਿੱਤਾ ਹੈ, ਇਨ੍ਹਾਂ ਵਿਅਕਤੀਆਂ ਵਲੋਂ ਮਾਪਿਆਂ, ਬੱਚਿਆਂ ਲਈ ਸ਼ਡਿਊਲ ਸੈੱਟ ਕੀਤੇ ਹੋਏ ਹਨ | ਆਪਣੇ ਕੀਮਤੀ ਸਮੇਂ 'ਚੋਂ ਵੀ ਸਮਾਂ ਕੱਢ ਕੇ ਬੱਚਿਆਂ ਨਾਲ ਦੁਨੀਆ ਦੇ ਹਸੀਨ ਪਲਾਂ ਦਾ ਲੁਤਫ ਉਠਾਉਂਦੇ ਹੋਏ ਖੁਸ਼ਹਾਲ ਜੀਵਨ ਬਤੀਤ ਕਰਦੇ ਹਨ | ਪੈਸਾ ਹੋਣਾ ਮਾੜੀ ਗੱਲ ਨਹੀਂ ਹੈ, ਪੈਸੇ ਦਾ ਹੰਕਾਰ ਹੋਣਾ ਮਾੜਾ ਹੈ, ਕਈ ਵਾਰ ਅਸੀਂ ਸਮਝਦੇ ਹਾਂ ਕਿ ਸਾਡੇ ਤੋਂ ਅਮੀਰ ਕਿਹੜਾ ਹੈ | ਮਨੁੱਖ ਸੋਚਦਾ ਹੈ ਵੱਡੀ ਕੋਠੀ, ਵੱਡੀ ਗੱਡੀ ਮੇਰਾ ਰਸੂਖ ਪਰ ਇਸ ਵਿਲੇ ਵਿਚ ਰਹਿੰਦਾ ਕੋਈ ਵੀ ਨਹੀਂ ਹੈ | ਪਰਿਵਾਰ ਦੇ ਮੈਂਬਰ ਪਰਦੇਸਾਂ ਵਿਚ ਰਹਿੰਦੇ ਹਨ | ਵੀਡੀਓ ਕਾਲਾਂ 'ਤੇ ਗੱਲ ਕਰਦੇ ਹਨ ਸਗੋਂ ਜਿਹੜਾ ਵਿਅਕਤੀ ਦਿਨ ਦੀ ਕਮਾਈ ਕਰ ਕੇ ਘਰ ਵਾਪਸ ਆ ਕੇ ਬੱਚਿਆਂ ਨਾਲ ਖੇਡਦਾ ਹੈ ਧੀਆਂ-ਪੁੱਤਾਂ ਦਾ ਹਾਲ-ਚਾਲ ਪੁੱਛਦਾ ਹੈ, ਅਸਲ ਖੁਸ਼ਹਾਲ ਜੀਵਨ ਉਸ ਦਾ ਕਾਮਯਾਬੀ ਹੈ | ਅਸਲੀ ਦੌਲਤ ਸਬਰ ਤੇ ਲਗਨ ਮਨੁੱਖ ਅੰਦਰ ਸਬਰ ਅਤੇ ਲਗਨ ਦਾ ਹੋਣਾ ਬਹੁਤ ਜ਼ਰੂਰੀ ਹੈ | ਮਨੁੱਖ ਆਪਣੀ ਮਿਹਨਤ ਨਾਲ ਫਲ ਪ੍ਰਾਪਤ ਕਰਦਾ ਹੈ | ਮਿਹਨਤ ਵਲੋਂ ਮਿਲੇ ਫਲ 'ਚ ਹੀ ਉਹ ਖੁਸ਼ ਹੈ | ਮਿਹਨਤ ਦਾ ਅਸੂਲ ਹੈ ਕਿ ਕਦੇ ਵੀ ਵਿਅਕਤੀ ਵਲੋਂ ਕੀਤੀ ਮਿਹਨਤ ਅਜਾੲੀਂ ਨਹੀਂ ਜਾਂਦੀ ਹੈ, ਜਦੋਂ ਮਨੁੱਖ ਦਿਲੋਂ ਅਤੇ ਉਤਸ਼ਾਹ ਨਾਲ ਕੰਮ ਕਰਦਾ ਹੈ ਤਾਂ ਉਸ ਦਾ ਕੁਦਰਤ ਵੀ ਸਾਥ ਦਿੰਦੀ ਹੈ | ਮਨੁੱਖ ਵਲੋਂ ਕੀਤੀ ਮਿਹਨਤ ਕਦੇ ਉਸ ਦੇ ਸੁਪਨਿਆਂ ਨੂੰ ਮਰਨ ਨਹੀਂ ਦਿੰਦੀ ਹੈ | ਅਸਲ ਮਨੁੱਖ ਦਾ ਮਰ ਜਾਣਾ ਮੌਤ ਨਹੀਂ ਸੁਪਨਿਆਂ ਦਾ ਮਰ ਜਾਣਾ ਮੌਤ ਹੈ | ਮਨੁੱਖ ਵਿਚ ਉਤਸ਼ਾਹ ਦਾ ਹੋਣ ਬਹੁਤ ਲਾਜ਼ਮੀ ਹੈ | ਉਤਸ਼ਾਹ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੁੰਦੀ ਹੈ | ਸਮਾਜ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰਾਣੀ ਰਹਿੰਦੇ ਹਨ | ਅੱਜ ਦੇ ਮਨੁੱਖ ਦੀ ਸਮੱਸਿਆ ਦੂਜੇ ਮਨੁੱਖ ਦੀ ਕਾਮਯਾਬੀ ਜਾਂ ਉਸ ਦੀ ਸਫਲਤਾ ਤੋਂ ਹੈ | ਜੋ ਮਨੁੱਖ ਦੂਜਿਆਂ ਦੀ ਖੁਸ਼ੀ ਵਿਚ ਰਹਿਣਾ ਸਿੱਖ ਗਿਆ ਉਹ ਅਸਲ ਖੁਸ਼ਹਾਲ ਜ਼ਿੰਦਗੀ ਜਿਊਾਦਾ ਹੈ | ਸਾਨੂੰ ਲੋੜ ਹੈ ਕਿ ਦੂਜਿਆਂ ਵੱਲ ਧਿਆਨ ਘੱਟ ਦਈਏ | ਸਾਨੂੰ ਆਪਣੀਆਂ ਅਸਫਲਤਾਵਾਂ 'ਤੇ ਝਾਤ ਮਾਰਨ ਦੀ ਜ਼ਰੂਰਤ ਹੁੰਦੀ ਹੈ ਕਿ ਮਿਹਨਤ ਵਿਚ ਕਿਥੇ ਕਮੀ ਹੈ | ਖੁਸ਼ਹਾਲ ਰਹਿਣ ਲਈ ਤੁਸੀਂ ਧਿਆਨ ਲਾ ਸਕਦੇ ਹੋ | ਧਿਆਨ ਲਾਉਣ ਨਾਲ ਤੁਹਾਡੇ ਅੰਦਰ ਇਕਾਗਰਤਾ ਆਉਂਦੀ ਹੈ, ਇਕਾਗਰਤਾ ਨਾਲ ਮਨੁੱਖ 'ਚ ਨਵੇਂ-ਨਵੇਂ ਵਿਚਾਰ ਆਉਂਦੇ ਹਨ | ਇਨ੍ਹਾਂ ਵਿਚਾਰਾਂ ਨਾਲ ਮਨੁੱਖ ਨਵੇਂ ਮੌਕਿਆਂ ਨੂੰ ਸਫਲਤਾ ਵਿਚ ਬਦਲ ਸਕਦਾ ਹੈ | ਆਓ, ਨਿੱਕੇ-ਨਿੱਕੇ ਮੌਕਿਆਂ ਦੀ ਤਲਾਸ਼ ਕਰਦੇ ਰਹੀਏ ਤੇ ਜਦੋਂ ਕਦੇ ਵੀ ਤੁਹਾਨੂੰ ਕੋਈ ਛੋਟਾ ਮੌਕਾ ਮਿਲੇ ਤਾਂ ਤੁਸੀਂ ਉਸ ਨੂੰ ਵੱਡੀ ਖੁਸ਼ੀ ਵਿਚ ਬਦਲ ਕੇ ਉਸ ਦਾ ਆਨੰਦ ਲੈ ਸਕਦੇ ਹੋ | ਕਈ ਵਾਰ ਅਸੀਂ ਵੱਡੇ ਮੌਕਿਆਂ ਦੀ ਭਾਲ ਵਿਚ ਰਹਿੰਦੇ ਹਾਂ | ਮਨੁੱਖ ਉਦੋਂ ਨਿਰਾਸ਼ ਹੁੰਦਾ ਹੈ, ਜਦੋਂ ਉਸ ਨੂੰ ਵੱਡੇ ਮੌਕੇ ਨਹੀਂ ਮਿਲਦੇ ਅਤੇ ਉਹ ਆਪਣੀਆਂ ਖੁਸ਼ੀਆਂ ਨਹੀਂ ਮਨਾ ਪਾਉਂਦਾ ਹੈ |

Loading