ਖੋ ਖੋ ’ਚ ਭਾਰਤ ਬਣਿਆ ਵਿਸ਼ਵ ਚੈਂਪੀਅਨ

In ਮੁੱਖ ਖ਼ਬਰਾਂ
January 20, 2025
ਨਵੀਂ ਦਿੱਲੀ, 20 ਜਨਵਰੀ: ਇੱਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਪਹਿਲੇ ਖੋ ਖੋ ਵਿਸ਼ਵ ਕੱਪ ਦੇ ਪੁਰਸ਼ ਤੇ ਮਹਿਲਾ ਟੀਮਾਂ ਦੇ ਹੋਏ ਫਾਈਨਲ ਮੈਚਾਂ ਵਿੱਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਨੇਪਾਲ ਦੀਆਂ ਦੋਵੇਂ ਟੀਮਾਂ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਦਰਜ ਕਰ ਕੇ ਇਤਿਹਾਸ ਸਿਰਜ ਦਿੱਤਾ। ਨੀਲੇ ਰੰਗ ਦੇ ਕੱਪੜਿਆਂ ਵਿੱਚ ਖੇਡ ਰਹੀ ਭਾਰਤੀ ਪੁਰਸ਼ ਟੀਮ ਨੇ ਕਪਤਾਨ ਪ੍ਰਤੀਕ ਵਾਇਕਰ ਤੇ ਰਾਮਜੀ ਕਸ਼ਿਅਪ ਦੇ ਵਧੀਆ ਖੇਡ ਸਦਕਾ ਨੇਪਾਲ ਦੀ ਟੀਮ ਨੂੰ 54-36 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ, ਭਾਰਤੀ ਮਹਿਲਾ ਟੀਮ ਨੇ ਨੇਪਾਲ ’ਤੇ 78-40 ਦੀ ਸ਼ਾਨਦਾਰ ਜਿੱਤ ਦਰਜ ਕਰ ਕੇ ਖ਼ਿਤਾਬ ਆਪਣੇ ਨਾਮ ਕੀਤਾ। ਭਾਰਤੀ ਖਿਡਾਰਨਾਂ ਨੇ ਰਫ਼ਤਾਰ, ਰਣਨੀਤੀ ਤੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਮੈਚ ਦੀ ਸ਼ੁਰੂਆਤ ਤੋਂ ਅਖ਼ੀਰ ਤੱਕ ਆਪਣਾ ਦਬਦਬਾ ਕਾਇਮ ਰੱਖਿਆ।

Loading