ਗਦਰੀ ਬਾਬਿਆ ਦੀ ਮਿੱਠੀ ਯਾਦ ਨੂੰ ਸਮਰਪਿਤ ਫਰਿਜ਼ਨੋ ਵਿਖੇ ਮੇਲਾ 20 ਅਕਤਬਰ ਨੂੰ

In ਅਮਰੀਕਾ
September 03, 2024
ਗਦਰੀ ਬਾਬਿਆਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੀ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਯੂ. ਐਸ. ਹੈਰੀਟੇਜ਼ ਵੱਲੋ 20 ਅਕਤੂਬਰ ਦਿਨ ਐਂਤਵਾਰ ਨੂੰ ਸਥਾਨਿਕ ਟਿੱਲੂ ਐਲੀਮੈਂਟਰੀ ਸਕੂਲ ਦੇ ਈਵੈਂਟ ਸੈਂਟਰ ਵਿਖੇ ਗਦਰੀ ਬਾਬਿਆਂ ਦੀ ਯਾਦ ਵਿੱਚ ਹੋਣ ਜਾ ਰਿਹਾ ਹੈ। ਇਹ ਮੇਲਾ ਸ਼ਾਮੀ 2 ਤੋਂ 5 ਵਜੇ ਦਰਮਿਆਨ ਹੋਵੇਗਾ। ਇਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਥੇਬੰਦੀ ਦੇ ਮੈਂਬਰਾ ਦੀ ਮੀਟਿੰਗ ਸਥਾਨਕ ਬਰਾੜ ਫਾਰਮ ਵਿਖੇ ਹੋਈ ਜਿੱਥੇ ਉਹਨਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ, ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਕੀ ਸਪੀਕਰ ਦੇ ਤੌਰ ਤੇ ਪੱਤਰਕਾਰ ਪਰਮਵੀਰ ਸਿੰਘ ਬਾਠ ਉਚੇਚੇ ਤੌਰ ਤੇ ਕਨੇਡਾ ਤੋ ਪਹੁੰਚ ਰਹੇ ਹਨ। ਇਸ ਮੌਕੇ ਗਿੱਧੇ-ਭੰਗੜੇ ਅਤੇ ਸਕਿੱਟਾਂ ਤੋਂ ਇਲਾਵਾ ਲੋਕਲ ਕਲਾਕਾਰ ਜਿੰਨਾ ਵਿੱਚ ਗੁਰਦੀਪ ਕੁੱਸਾ, ਗੋਗੀ ਸੰਧੂ , ਅਵਤਾਰ ਗਰੇਵਾਲ, ਪੱਪੀ ਭਦੌੜ, ਬੀਬੀ ਦਿਲਪ੍ਰੀਤ ਕੌਰ, ਕਮਲਜੀਤ ਬੈਨੀਪਾਲ ਆਦਿ ਗਾਇਕ ਦੇਸ਼ ਭਗਤੀ ਦੇ ਗੀਤਾ ਨਾਲ ਹਾਜ਼ਰੀ ਭਰਨਗੇ। ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਪ੍ਰਬੰਧਕ ਵੀਰਾ ਨੇ ਸਭਨਾਂ ਨੂੰ ਹੁੰਮ ਹੰਭਾਂਕੇ ਪਹੁੰਚਣ ਦੀ ਸਨਿਮਰ ਬੇਨਤੀ ਵੀ ਕੀਤੀ। ਉਹਨਾਂ ਕਿਹ ਕਿ ਮੇਲੇ ਦੀ ਇੰਟਰੀ ਬਿਲਕੁਲ ਫ੍ਰੀ ਹੈ, ਅਤੇ ਗਰਮੀ ਨੂੰ ਮੁੱਖ ਰੱਖਦਿਆਂ ਇਹ ਮੇਲਾ ਇੰਨਡੋਰ ਏਸੀ ਹਾਲ ਅੰਦਰ ਕਵਾਇਆ ਜਾਵੇਗਾ। ਇਹ ਮੇਲਾ ਚਾਚਾ ਅਜੀਤ ਸਿੰਘ ਅਤੇ ਹੋਰ ਗਦਰੀਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਮੇਲੇ ਦੌਰਾਨ ਗਦਰੀ ਬਾਬਿਆਂ ਦੀ ਪ੍ਰਦਰਸ਼ਨੀ ਖਾਸ ਖਿੱਚ ਦਾ ਕੇਂਦਰ ਰਹੇਗੀ।

Loading