ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ : ਇਮੀਗ੍ਰੇਸ਼ਨ ਐਂਡ ਕਸਟਮਜ ਇਨਫ਼ੋਰਸਮੈਂਟ (ਆਈ ਸੀ ਈ) ਦੁਆਰਾ ਗ਼ੈਰ ਕਾਨੂੰਨੀ ਭਾਰਤੀ ਨਾਗਰਿਕ ਵੋਡੇਲਾ ਯਸ਼ਾਸਵੀ ਕੋਟਾਪਲੀ ਦੇ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੂੰ ਐਡੀਸਨ, ਨਿਊਜਰਸੀ ਵਿੱਚ ਬੱਚੇ ਦੇ ਸਰੀਰਕ ਸ਼ੋਸਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਉਸ ਉਪਰ ਚੋਰੀ ਦੇ ਵੀ ਦੋਸ਼ ਹਨ। ਆਈ ਸੀ ਈ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸ਼ੱਕੀ ਸੰਘੀ ਹਿਰਾਸਤ ਵਿੱਚ ਹੈ ਤੇ ਇਮੀਗ੍ਰੇਸ਼ਨ ਕਾਨੂੰਨ ਤਹਿਤ ਉਸ ਦੀ ਵਤਨ ਵਾਪਿਸੀ ਲਈ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।
![]()
