ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲਿਆ ਗਿਆ ਫ਼ੈਸਲਾ ਪੰਥ ਵਿਰੋਧੀ ਫ਼ੈਸਲਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਐਸ.ਜੀ.ਪੀ.ਸੀ. ਨੂੰ ਸਪੱਸ਼ਟ ਕਿਹਾ ਸੀ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ, ਜਾਂਚ ਸਿਰਫ਼ ਅਕਾਲ ਤਖ਼ਤ ਸਾਹਿਬ ਨੂੰ ਅਧਿਕਾਰ ਹੈ ਕਰਨ ਦਾ ਜਾਂ ਫ਼ਿਰ ਹੈੱਡ ਗ੍ਰੰਥੀ ਕਰ ਸਕਦੇ ਹਨ।
ਪਰ ਐਸ.ਜੀ.ਪੀ.ਸੀ. ਦੁਆਰਾ ਬਣਾਈ ਕਮੇਟੀ ਨੇ ਆਪਣੀ ਮਨਮਰਜ਼ੀ ਦੇ ਨਾਲ ਜਾਂਚ ਕਰਕੇ ਫ਼ੈਸਲਾ ਲਿਆ, ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਲਏ ਗਏ ਇਸ ਫ਼ੈਸਲੇ ਨਾਲ ਪੰਥ ਨੂੰ ਢਾਹ ਲੱਗੇਗੀ। ਜੇਕਰ ਇਸੇ ਤਰ੍ਹਾਂ ਹੀ ਫ਼ੈਸਲੇ ਹੁੰਦੇ ਰਹੇ ਤਾਂ ਐਸਜੀਪੀਸੀ ਦਾ ਅਕਸ ਹੋਰ ਖ਼ਰਾਬ ਹੋਵੇਗਾ। ਵਡਾਲਾ ਨੇ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਇੰਨਕੁਆਰੀ ਬੇਮੁਨਿਆਦ ਸੀ ਇਹਦਾ ਕੋਈ ਬੇਸ ਨਹੀਂ ਸੀ, ਪਰ ਫ਼ਿਰ ਵੀ ਇਸ ਦੇ ਉਲਟ ਜਾ ਕੇ ਅਕਾਲੀ ਦਲ ਨੇ ਕਿੜ ਕੱਢੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਵਾ ਦਿੱਤੀਆਂ ਗਈਆਂ।